94th Academy Awards Nominations: ਮੰਗਲਵਾਰ ਸ਼ਾਮ ਮਤਲਬ 8 ਜਨਵਰੀ ਨੂੰ ਅਕੈਡਮੀ ਐਵਾਰਡਸ (Academy Awards) ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ 94ਵਾਂ ਅਕੈਡਮੀ ਐਵਾਰਡਸ (94th Academy Awards Nominations) ਮਤਲਬ ਆਸਕਰ ਐਵਾਰਡਸ 2022 (Oscar Awards 2022) ਦੀ ਨਾਮਜ਼ਦਗੀ ਦਾ ਐਲਾਨ ਕੀਤਾ ਗਿਆ ਹੈ। ਭਾਰਤ ਦੀ ਗੱਲ ਕਰੀਏ ਤਾਂ ਇਸ ਸਾਲ (Jai Bhim) ਤੇ ਮਰੱਕਰ (Marakkar) ਨੂੰ ਆਸਕਰ ਲਈ ਭੇਜਿਆ ਗਿਆ ਸੀ ਪਰ ਕੋਈ ਵੀ ਫ਼ਿਲਮ ਅੰਤਿਮ ਸੂਚੀ 'ਚ ਸ਼ਾਮਲ ਨਹੀਂ ਹੋ ਸਕੀ। ਆਓ ਅਸੀਂ ਤੁਹਾਨੂੰ ਸਭ ਤੋਂ ਵਧੀਆ ਫਿਲਮਾਂ ਦੀ ਸੂਚੀ ਦਿਖਾਉਂਦੇ ਹਾਂ -


ਬੇਲਫਾਸਟ  (Belfast)


ਬੇਲਫਾਸਟ ਨੂੰ 2021 ਦੀਆਂ ਸਭ ਤੋਂ ਵਧੀਆ ਡਰਾਮਾ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਫ਼ਿਲਮ ਦੀ ਸ਼ੁਰੂਆਤ 'ਚ ਇਸ ਸਮੇਂ ਦਾ ਬੇਲਫਾਸਟ ਸ਼ਹਿਰ ਨਜ਼ਰ ਆਉਂਦਾ ਹੈ। ਉਸ ਤੋਂ ਬਾਅਦ 15 ਅਗਸਤ 1969 ਦੀ ਕਹਾਣੀ ਨਜ਼ਰ ਆਉਂਦੀ ਹੈ, ਜਿਸ 'ਚ ਸ਼ਹਿਰ ਬਲੈਕ ਐਂਡ ਵ੍ਹਾਈਟ ਹੋ ਜਾਂਦੀ ਹੈ। ਫ਼ਿਲਮ 'ਚ ਆਇਰਿਸ਼ ਤੇ ਈਸਾਈ ਲੋਕਾਂ ਦੇ ਦੰਗਿਆਂ ਨੂੰ ਵਿਖਾਇਆ ਗਿਆ ਹੈ। ਇਹ ਫ਼ਿਲਮ ਮਸ਼ਹੂਰ ਨਿਰਦੇਸ਼ਕ ਕੈਨੇਥ ਬਰਨਾਘ ਦੀ ਆਪਣੀ ਸੈਮੀ ਬਾਈਓਗ੍ਰਾਫ਼ੀ ਫ਼ਿਲਮ ਹੈ, ਜਿਸ ਨੂੰ ਤੁਸੀਂ ਹੈਰੀ ਪੋਟਰ 'ਚ ਵੇਖਿਆ ਹੋਵੇਗਾ। ਉਹ ਇੱਕ ਆਇਰਿਸ ਅਦਾਕਾਰ ਹਨ ਤੇ ਖੁਦ ਬੇਲਫਾਸਟ ਤੋਂ ਹਨ। ਉਨ੍ਹਾਂ ਨੇ ਇਹ ਫ਼ਿਲਮ ਬੇਲਫਾਸਟ ਦੇ ਲੋਕਾਂ ਨੂੰ ਸਮਰਪਿਤ ਕੀਤੀ ਹੈ।



ਕੋਡਾ (Coda)


ਕੋਡਾ ਇੱਕ ਬੋਲੇ ਪਰਿਵਾਰ ਦੀ ਇੱਕ ਸਾਧਾਰਨ ਕੁੜੀ ਦੀ ਦਿਲ ਨੂੰ ਛੋਹ ਲੈਣ ਵਾਲੀ ਕਹਾਣੀ ਹੈ। ਇਸ ਫ਼ਿਲਮ ਦੀ ਕਹਾਣੀ ਰੂਬੀ ਨਾਂ ਦੀ ਲੜਕੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਸ ਦੇ ਪਰਿਵਾਰ ਦਾ ਮੱਛੀਆਂ ਫੜਨ ਦਾ ਕਾਰੋਬਾਰ ਹੈ। ਜਿਸ 'ਚ ਰੂਬੀ ਆਪਣੇ ਭਰਾ ਤੇ ਪਿਤਾ ਦੀ ਮਦਦ ਵੀ ਕਰਦੀ ਹੈ ਤੇ ਪੜ੍ਹਾਈ ਵੀ ਕਰਦੀ ਹੈ। ਰੂਬੀ ਨੂੰ ਗਾਇਕੀ ਦਾ ਵੀ ਸ਼ੌਕ ਹੈ। ਜਦੋਂ ਰੂਬੀ ਸਕੂਲ ਜਾਂਦੀ ਹੈ ਤਾਂ ਵਿਦਿਆਰਥੀ ਉਸ ਦਾ ਮਜ਼ਾਕ ਉਡਾਉਂਦੇ ਹਨ ਕਿਉਂਕਿ ਉਸ ਦੇ ਸਰੀਰ ਵਿੱਚੋਂ ਮੱਛੀਆਂ ਦੀ ਬਦਬੂ ਆਉਂਦੀ ਹੈ। ਫ਼ਿਲਮ 'ਚ ਰੂਬੀ ਨੂੰ ਗਾਇਕ ਬਣਨ ਲਈ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਨੂੰ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ।



ਡੋਂਟ ਲੁੱਕਅਪ (Don't Look Up)


ਇਹ ਫ਼ਿਲਮ ਕਾਫ਼ੀ ਅਮੇਜਿੰਗ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਸਾਡੀ ਧਰਤੀ ਦਾ ਅੰਤ ਕਿਵੇਂ ਹੋਵੇਗਾ। ਹਾਲਾਂਕਿ ਸਾਨੂੰ ਇਨਸਾਨਾਂ 'ਚ ਇਸ ਗੱਲ ਦੀ ਬਿਲਕੁਲ ਵੀ ਚਿੰਤਾ ਨਹੀਂ ਹੈ। ਇਹ ਇੱਕ ਕਾਮੇਡੀ ਫ਼ਿਲਮ ਹੈ ਪਰ ਜਦੋਂ ਇਸ ਨੂੰ ਧਿਆਨ ਨਾਲ ਦੇਖੋਗੇ ਤਾਂ ਕਈ ਪਹਿਲੂ ਸਾਹਮਣੇ ਆਉਣਗੇ।



ਡ੍ਰਾਈਵ ਮਾਈ ਕਾਰ (Drive My Car)


ਡਰਾਈਵ ਮਾਈ ਕਾਰ ਦੀ ਕਹਾਣੀ ਇੱਕ ਜੋੜੇ ਨਾਲ ਸ਼ੁਰੂ ਹੁੰਦੀ ਹੈ ਜੋ ਇੱਕ ਦੂਜੇ ਨਾਲ ਡੂੰਘੇ ਪਿਆਰ 'ਚ ਹਨ। ਪਰ ਫ਼ਿਲਮ ਦੀ ਕਹਾਣੀ 'ਚ ਟਵਿਸਟ ਉਦੋਂ ਆਉਂਦਾ ਹੈ ਜਦੋਂ ਪਤਨੀ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਜਿਵੇਂ-ਜਿਵੇਂ ਫ਼ਿਲਮ ਦੀ ਕਹਾਣੀ ਅੱਗੇ ਵਧਦੀ ਹੈ, ਦੇਖਿਆ ਜਾਂਦਾ ਹੈ ਕਿ ਅਦਾਕਾਰ ਡਰਾਈਵਰ ਦੀ ਭਾਲ 'ਚ ਹੁੰਦਾ ਹੈ। ਅਜਿਹੇ 'ਚ ਇੱਕ ਬਜ਼ੁਰਗ ਤੇ ਇੱਕ ਵਿਧਵਾ ਨੇ ਉਸਨੂੰ ਗੱਡੀ ਚਲਾਉਣ ਬਾਰੇ ਦੱਸਿਆ। ਜਦੋਂ ਅਦਾਕਾਰ ਉਸ ਡਰਾਈਵਰ ਨੂੰ ਦੇਖਦਾ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਉਹ 20 ਸਾਲ ਦੀ ਲੜਕੀ ਹੋਵੇਗੀ। ਹਰ ਤਰ੍ਹਾਂ ਦੇ ਝਗੜਿਆਂ ਤੋਂ ਬਾਅਦ ਦੋਵਾਂ ਵਿਚਕਾਰ ਇੱਕ ਖਾਸ ਰਿਸ਼ਤਾ ਬਣ ਜਾਂਦਾ ਹੈ।



ਡਿਊਨ (Dune)


ਫ਼ਿਲਮ ਦੀ ਕਹਾਣੀ ਫਿਊਚਰ ਤੋਂ ਸ਼ੁਰੂ ਹੁੰਦੀ ਹੈ। ਜਿੱਥੇ ਮਨੁੱਖ ਨੂੰ ਕਈ ਗ੍ਰਹਿਆਂ 'ਤੇ ਵਸਦਾ ਦਿਖਾਇਆ ਗਿਆ ਹੈ। ਇਹ ਗ੍ਰਹਿ ਵੱਖ-ਵੱਖ ਉਚਾਈਆਂ ਤੇ ਦੇਸ਼ਾਂ ਵਾਂਗ ਚਲਦੇ ਹਨ। ਜਿਸ ਨੂੰ ਕੋਈ ਬਾਦਸ਼ਾਹ ਚਲਾਉਂਦਾ ਹੈ, ਉਸ ਕੋਲ ਬਹੁਤ ਸ਼ਕਤੀਸ਼ਾਲੀ ਫ਼ੌਜ ਹੁੰਦੀ ਹੈ ਅਤੇ ਕੋਈ ਵੀ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ। ਜਿਵੇਂ-ਜਿਵੇਂ ਫ਼ਿਲਮ ਅੱਗੇ ਵਧਦੀ ਹੈ, ਇਸ 'ਚ ਕਈ ਟਵਿਸਟ ਤੇ ਮੋੜ ਦੇਖਣ ਨੂੰ ਮਿਲਦੇ ਹਨ।



ਕਿੰਗ ਰਿਚਰਡ (King Richard)


ਕਿੰਗ ਰਿਚਰਡ ਵਿਲ ਸਮਿਥ ਦੀ ਜ਼ਬਰਦਸਤ ਬਾਈਓਗ੍ਰਾਫ਼ਿਕਲ ਫ਼ਿਲਮ ਹੈ। ਫ਼ਿਲਮ ਦੀ ਸ਼ੁਰੂਆਤ 'ਚ ਰਿਚਰਡ ਨੂੰ ਦੇਖਿਆ ਜਾਂਦਾ ਹੈ ਜੋ ਦੱਸਦਾ ਹੈ ਕਿ ਉਹ ਟੈਨਿਸ ਦਾ ਬਹੁਤ ਸ਼ੌਕੀਨ ਹੈ। ਰਿਚਰਡ ਬਹੁਤ ਸਾਰੇ ਵਧੀਆ ਕੋਚਾਂ ਨੂੰ ਮਿਲਦਾ ਹੈ ਅਤੇ ਚਾਹੁੰਦਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਸਿਖਲਾਈ ਦੇਣ, ਪਰ ਹਰ ਕੋਈ ਇਨਕਾਰ ਕਰਦਾ ਹੈ। ਰਿਚਰਡ ਦੀਆਂ ਦੋਵੇਂ ਧੀਆਂ ਉਸ ਨੂੰ ਸਨਕੀ ਮੰਨਦੀਆਂ ਹਨ। ਜਿਵੇਂ-ਜਿਵੇਂ ਫ਼ਿਲਮ ਅੱਗੇ ਵਧੇਗੀ, ਇਸ ਦੀ ਦਿਲਚਸਪੀ ਹੋਰ ਵੀ ਵਧੇਗੀ।



ਲੀਕੋਰਿਸ ਪੀਜ਼ਾ (Licorice Pizza)


ਲੀਕੋਰਿਸ ਪੀਜ਼ਾ ਕਾਮੇਡੀ ਡਰਾਮੇ 'ਤੇ ਆਧਾਰਿਤ ਹੈ, ਜਿਸ ਨੂੰ ਪਾਲ ਥਾਮਸ ਐਂਡਰਸਨ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਹ ਫ਼ਿਲਮ 26 ਨਵੰਬਰ 2021 ਨੂੰ ਰਿਲੀਜ਼ ਹੋਈ ਸੀ। ਫ਼ਿਲਮ ਦੀ ਕਹਾਣੀ ਇੱਕ 15 ਸਾਲ ਦੀ ਕੁੜੀ ਤੋਂ ਸ਼ੁਰੂ ਹੁੰਦੀ ਹੈ ਜੋ ਆਪਣੇ ਸਕੂਲ ਪਿਕਚਰ ਡੇਅ ਲਈ ਵੈਲੇਨਟਾਈਨ ਡੇਅ ਦੀ ਤਿਆਰੀ ਕਰ ਰਹੀ ਹੈ। ਉਸ ਨੂੰ ਇੱਕ 25 ਸਾਲ ਦਾ ਲੜਕਾ ਨੋਟਿਸ ਕਰਦਾ ਹੈ, ਉਹ ਲੜਕਾ ਇੱਕ ਫੋਟੋਗ੍ਰਾਫਰ ਦਾ ਸਹਾਇਕ ਹੈ। ਫਿਲਮ ਦੀ ਕਹਾਣੀ ਬਹੁਤ ਹੀ ਮਜ਼ਾਕੀਆ ਹੈ, ਜਿਸ ਨੂੰ ਦੇਖ ਕੇ ਇਕ ਵਾਰ ਵੀ ਅੱਖਾਂ ਬੰਦ ਨਹੀਂ ਕਰ ਸਕੋਗੇ।



ਨਾਈਟਮੇਅਰ ਐਲੇ (Nightmare Alley)


ਇਹ ਇੱਕ ਮਨੋਵਿਗਿਆਨਕ ਥ੍ਰਿਲਰ ਫ਼ਿਲਮ ਹੈ। ਫ਼ਿਲਮ 1940 'ਚ ਸ਼ੁਰੂ ਹੁੰਦੀ ਹੈ। ਫ਼ਿਲਮ 'ਚ ਇੱਕ ਲੜਕਾ ਨਜ਼ਰ ਆ ਰਿਹਾ ਹੈ ਜੋ ਇੱਕ ਲਾਸ਼ ਨੂੰ ਘਰ ਦੇ ਵਿਚਕਾਰ ਘਸੀਟਦਾ ਹੈ ਅਤੇ ਉਸ ਨੂੰ ਸਾੜ ਦਿੰਦਾ ਹੈ। ਜਿਸ ਕਾਰਨ ਸਾਰਾ ਘਰ ਸੜ ਜਾਂਦਾ ਹੈ ਅਤੇ ਉਹ ਲੜਕਾ ਆਪਣਾ ਸਮਾਨ ਬੰਨ੍ਹ ਕੇ ਉਥੋਂ ਚਲਾ ਜਾਂਦਾ ਹੈ। ਇਸ ਤੋਂ ਬਾਅਦ ਫ਼ਿਲਮ 'ਚ ਕਈ ਟਵਿਸਟ ਅਤੇ ਟਰਨ ਦੇਖਣ ਨੂੰ ਮਿਲਦੇ ਹਨ।


ਦੀ ਪਾਵਰ ਆਫ਼ ਦੀ ਡੌਗ (The Power of the Dog)


ਇਹ ਇੱਕ ਡਰਾਮਾ ਫ਼ਿਲਮ ਹੈ। ਫ਼ਿਲਮ 1925 ਵਿੱਚ ਮੋਂਟਾਨਾ ਸ਼ਹਿਰ 'ਚ ਸ਼ੁਰੂ ਹੁੰਦੀ ਹੈ। ਇਸ 'ਚ ਅਸੀਂ ਉੱਥੇ ਬਹੁਤ ਸਾਰੇ ਜਾਨਵਰ ਦੇਖਦੇ ਹਾਂ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਸੰਭਾਲ ਰਹੇ ਹਨ। ਉੱਥੇ ਹੀ ਉਸ ਦਾ ਮਾਲਕ ਫੀਲ ਨਜ਼ਰ ਆਉਂਦਾ ਹੈ, ਜੋ ਕਾਫ਼ੀ ਹੈਂਕੜ ਹੁੰਦਾ ਹੈ। ਜਿਵੇਂ-ਜਿਵੇਂ ਫ਼ਿਲਮ ਦੀ ਕਹਾਣੀ ਅੱਗੇ ਵਧਦੀ ਜਾਂਦੀ ਹੈ, ਇਹ ਹੋਰ ਵੀ ਮਜ਼ੇਦਾਰ ਹੁੰਦੀ ਜਾਂਦੀ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਅੰਤ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ।



ਵੈਸਟ ਸਾਈਡ ਸਟੋਰੀ (West Side Story)


ਇਹ ਸੰਗੀਤਕ ਆਧਾਰਿਤ ਫ਼ਿਲਮ ਹੈ। ਇਸ 'ਚ ਮਾਡਰਨ ਡੇਅ ਦੇ ਰੋਮੀਓ ਅਤੇ ਜੂਲੀਅਟ ਨੂੰ ਦਿਖਾਇਆ ਗਿਆ ਹੈ ਜੋ ਨਿਊਯਾਰਕ ਦੇ ਸਟ੍ਰੀਟ ਗੈਂਗਾਂ ਨਾਲ ਸ਼ਾਮਲ ਹਨ। ਫ਼ਿਲਮ 'ਚ ਦੋ ਗੈਂਗਸ ਵਿਚਾਲੇ ਲੜਾਈ ਹੁੰਦੀ ਨਜ਼ਰ ਆ ਰਹੀ ਹੈ। ਫ਼ਿਲਮ ਵਿੱਚ ਟਵਿਸਟ ਉਦੋਂ ਆਉਂਦਾ ਹੈ ਜਦੋਂ ਗੈਂਗ ਦੇ ਮੈਂਬਰ ਰਾਈਵਲ ਦੀ ਭੈਣ ਨਾਲ ਪਿਆਰ 'ਚ ਪੈ ਜਾਂਦੇ ਹਨ।



ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਨ੍ਹਾਂ ਵਿੱਚੋਂ ਕਿਹੜੀਆਂ ਫ਼ਿਲਮਾਂ ਨੂੰ ਆਸਕਰ ਐਵਾਰਡ ਮਿਲੇਗਾ ਤੇ ਕਿਸ ਨੂੰ ਇਸ ਲਿਸਟ ਵਿੱਚੋਂ ਬਾਹਰ ਕੀਤਾ ਜਾਵੇਗਾ।