Sapna Choudhary Controversy: ਹਰਿਆਣਵੀਂ ਡਾਂਸਰ ਸਪਨਾ ਚੌਧਰੀ (Sapna Choudhary) ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹਿੰਦੇ ਹਨ। ਇੰਨਾ ਹੀ ਨਹੀਂ ਉਸ ਨੇ ਜ਼ਹਿਰ ਵੀ ਖਾ ਲਿਆ ਸੀ। ਅਸਲ 'ਚ ਸਪਨਾ ਚੌਧਰੀ (Sapna Choudhary Event) ਈਵੈਂਟ ਨੇ ਇਕ ਪ੍ਰੋਗਰਾਮ 'ਚ ਰਾਗਨੀ ਗਾਇਆ ਸੀ, ਜਿਸ ਕਾਰਨ ਉਹ ਵਿਵਾਦਾਂ 'ਚ ਘਿਰ ਗਈ ਸੀ।


ਤੁਹਾਨੂੰ ਦੱਸ ਦੇਈਏ ਕਿ ਸਪਨਾ ਚੌਧਰੀ (Sapna Choudhary 2016 Event) 2016 ਦੇ ਇਵੈਂਟ 'ਚ ਗੁੜਗਾਓਂ ਦੇ ਚੱਕਰਪੁਰ 'ਚ ਇੱਕ ਪ੍ਰੋਗਰਾਮ 'ਚ 17 ਫ਼ਰਵਰੀ 2016 ਨੂੰ ਗਾਏ ਗਏ ਰਾਗਨੀ ਦੇ ਬੋਲ ਸਨ 'ਬਿਗੜਗਯਾ' (Bigadgaya)। ਉਨ੍ਹਾਂ ਨੇ ਆਪਣੀ ਰਾਗਨੀ ਰਾਹੀਂ ਦਲਿਤਾਂ 'ਤੇ ਸਵਾਲ ਚੁੱਕੇ ਸਨ ਅਤੇ ਜਾਤੀਵਾਦੀ ਸ਼ਬਦ (Racist Words) ਵੀ ਵਰਤੇ ਸਨ।


ਇਸ ਕਾਰਨ ਦਲਿਤ ਸਮਾਜ ਕਾਫੀ ਨਾਰਾਜ਼ ਹੋ ਗਿਆ ਸੀ ਤੇ ਕਿਹਾ ਸੀ ਕਿ ਗੀਤ ਰਾਹੀਂ ਸਪਨਾ ਨੇ ਉਨ੍ਹਾਂ ਨੂੰ ਪਾਗਲ ਆਖ ਕੇ ਸਮੁੱਚੀ ਜਾਤੀ ਦਾ ਅਪਮਾਨ ਕੀਤਾ ਹੈ। ਇਸ 'ਤੇ ਇਤਰਾਜ਼ ਕਰਦਿਆਂ ਬਹੁਜਨ ਆਜ਼ਾਦ ਮੋਰਚਾ ਨੇ ਹਿਸਾਰ ਦੇ ਡੋਗਰਾਂ ਮੁਹੱਲਾ ਸਥਿੱਤ ਚੌਕੀ 'ਤੇ ਸ਼ਿਕਾਇਤ ਦਰਜ ਕਰਵਾਈ ਸੀ।






ਸਪਨਾ ਚੌਧਰੀ (Sapna Choudhary Song On Youtube) ਦਾ ਦਲਿਤ ਸਮਾਜ ਬਾਰੇ ਇਸ ਰਾਗਨੀ ਨੂੰ ਯੂਟਿਊਬ 'ਤੇ ਵੀ ਅਪਲੋਡ ਕੀਤਾ ਗਿਆ ਸੀ। ਮੋਰਚਾ ਦੇ ਸੂਬਾ ਪ੍ਰਧਾਨ ਸੰਜੇ ਚੌਹਾਨ ਨੇ ਕਿਹਾ ਸੀ ਕਿ ਗੀਤ ਰਾਹੀਂ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਵੀ ਇਸੇ ਜਾਤੀ ਨਾਲ ਸਬੰਧਤ ਰੱਖਦੇ ਹਨ।


ਇਹ ਵਿਵਾਦ ਲਗਾਤਾਰ ਵਧਦਾ ਗਿਆ। ਉਸ ਤੋਂ ਬਾਅਦ ਹਰਿਆਣਵੀ ਮਿਊਜ਼ਿਕ ਕੰਪਨੀ (Hariyanvi Music Company) ਮੋਰ ਮਿਊਜ਼ਿਕ ਨੇ ਸਪਨਾ ਚੌਧਰੀ ਨਾਲੋਂ ਸਮਝੌਤਾ ਤੋੜ ਲਿਆ ਸੀ। ਇੰਨਾ ਹੀ ਨਹੀਂ ਕੰਪਨੀ ਨੇ ਸਪਨਾ ਚੌਧਰੀ ਦੇ ਮੋਰ ਮਿਊਜ਼ਿਕ ਦੇ ਗੀਤਾਂ 'ਤੇ ਡਾਂਸ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ।


ਇਸ ਤੋਂ ਬਾਅਦ ਸਪਨਾ ਚੌਧਰੀ ਨੂੰ ਫੇਸਬੁੱਕ 'ਤੇ ਵੀ ਕਾਫੀ ਕੁਝ ਕਿਹਾ ਗਿਆ ਸੀ। ਜਿਸ ਕਾਰਨ ਸਪਨਾ ਚੌਧਰੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਜਾਨ ਤਾਂ ਬੱਚ ਗਈ, ਪਰ ਸਪਨਾ ਨੂੰ ਕੁਝ ਦਿਨ ਆਈਸੀਯੂ 'ਚ ਰਹਿਣਾ ਪਿਆ ਸੀ। ਹਾਲਾਂਕਿ ਇਸ ਦੇ ਬਾਵਜੂਦ ਲੋਕਾਂ 'ਚ ਸਪਨਾ ਨੂੰ ਲੈ ਕੇ ਕ੍ਰੇਜ਼ ਘੱਟ ਨਹੀਂ ਹੋਇਆ।



ਇਹ ਵੀ ਪੜ੍ਹੋ: Watch: ਵਰਕ ਫਰੌਮ ਹੋਮ ਤੋਂ ਪ੍ਰੇਸ਼ਾਨ ਲਾੜੀ ਵਿਆਹ ਦੀਆਂ ਰਸਮਾਂ ਭੁੱਲ ਕਰਦੀ ਨਜ਼ਰ ਆਈ ਕੰਮ, ਬੌਸ ਦਾ ਆਇਆ ਕਾਲ ਤਾਂ ਬੋਲੀ, 'ਸਰ ਕਿਵੇਂ ਸਮਝਾਵਾਂ ਅੱਜ ਮੇਰਾ ਵਿਆਹ ਹੈ'


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904