ਅੰਮ੍ਰਿਤਸਰ : ਬਿਕਰਮ ਸਿੰਘ ਮਜੀਠੀਆ ਨੇ ਅੱਜ ਸ਼ਰੀਫਪੁਰਾ, ਹੁਸੈਨਪੁਰਾ, ਰਾਣੀ ਬਜ਼ਾਰ ਤੇ ਮੁਸਲਿਮ ਗੰਜ ਘਰਾਂ ਤੇ ਬਜ਼ਾਰ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ। ਉਹਨਾਂ ਵੱਲੋਂ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਦੇ ਨਾਲ ਹੀ ਦੁਕਾਨਦਾਰਾਂ ਨੇ ਆਪੋ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਦੁਕਾਨਾਂ ਵਿਚੋਂ ਨਿਕਲ ਕੇ ਮਜੀਠੀਆ ਨੂੰ ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਬਿਕਰਮ ਸਿੰਘ ਮਜੀਠੀਆ ਜ਼ਿੰਦਾਬਾਦ ਦੇ ਨਾਅਰੇ ਲਗਾਏ।
ਲੋਕ ਆਪ ਮੁਹਾਰੇ ਹੀ ਬਿਕਰਮ ਮਜੀਠੀਆ ਨਾਲ ਚੱਲ ਰਹੇ ਸਨ। ਥਾਂ ਥਾਂ ਤੇ ਜਿੱਥੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਉਥੇ ਉਹਨਾਂ ਮਜੀਠੀਆ ਨੂੰ ਸਿਰੋਪੇ ਦੇ ਸਨਮਾਨਿਤ ਵੀ ਕੀਤਾ। ਲੋਕਾਂ ਨੇਂ ਪਟਾਕੇ ਤੇ ਅਸ਼ਤਬਾਜੀ ਚਲਾ ਕੇ ਇਸ ਗੱਲ ਦੀ ਖੁਸ਼ੀ ਮਨਾਈ ਕੇ ਉਹਨਾਂ ਦੇ ਹਲਕੇ ਪੂਰਬੀ ਵਿੱਚ ਕੋਈ ਕਾਬਿਲ ਊਮੀਦਵਾਰ ਆਇਆ ਹੈ, ਜਿਹੜਾ ਕਿ ਵਿਕਾਸ ਵੱਲੋਂ ਪਛੜੇ ਪੂਰਬੀ ਹਲਕੇ ਨੂੰ ਨਵੀਆਂ ਲੀਹਾਂ ਤੇ ਤੋਰੇਗਾ।
ਇਸ ਮੌਕੇ ਦੁਕਾਨਦਾਰਾਂ ਨੇ ਮਜੀਠੀਆ ਨੂੰ ਭਰੋਸਾ ਦੁਆਇਆ ਕਿ ਉਹਨਾਂ ਦੀ ਪੂਰਬੀ ਹਲਕੇ ਤੋਂ ਲਾਮਿਸਾਲ ਜਿੱਤ ਯਕੀਨੀ ਹੈ। ਇਸ ਹਮਾਇਤ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੂਰਬੀ ਹਲਕੇ ਦੇ ਲੋਕਾਂ ਨੇ ਇਕ ਵਾਰ ਅਕਾਲੀ ਦਲ ਨੂੰ ਹੂੰਝਾ ਫੇਰ ਜਿੱਤ ਬਖ਼ਸ਼ਣ ਦਾ ਫੈਸਲਾ ਕਰ ਲਿਆ ਹੈ ਜਿਸ ਲਈ ਉਹ ਹਲਕੇ ਦੇ ਲੋਕਾਂ ਦੇ ਰਿਣੀ ਰਹਿਣਗੇ।
ਉਹਨਾਂ ਕਿਹਾ ਕਿ ਜਿਸ ਤਰੀਕੇ ਹਲਕੇ ਦੇ ਲੋਕ ਉਹਨਾਂ ਦਾ ਨਿੱਘਾ ਸਵਾਗਤ ਕਰ ਰਹੇ ਹਨ ਅਤੇ ਥਾਂ ਥਾਂ ਉਹਨਾਂ ਦਾ ਸਨਮਾਨ ਕਰ ਰਹੇ ਹਨ ਤੇ ਖਾਸ ਤੌਰ 'ਤੇ ਹਰ ਭਾਇਚਾਰੇ ਦੇ ਲੋਕ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਉਹਨਾਂ ਨਾਲ ਤੁਰ ਰਹੇ ਹਨ, ਉਹਨਾਂ ਦੇ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ, ਉਸ ਲਈ ਉਹ ਹਲਕੇ ਦੇ ਲੋਕਾਂ ਦੇ ਧੰਨਵਾਦੀ ਹਨ। ਉਹਨਾਂ ਕਿਹਾ ਕਿ ਹਲਕੇ ਵਿਚ ਅਕਾਲੀ ਦਲ ਲਈ ਕੋਈ ਮੁਕਾਬਲਾ ਨਹੀਂ ਹੈ ਤੇ ਲੋਕਾਂ ਨੇ ਸਿਰਫ ਅਕਾਲੀ ਦਲ ਦੇ ਨਾਲ ਖੜ੍ਹੇ ਹੋਣ ਦਾ ਫੈਸਲਾ ਲਿਆ ਹੈ।ਉਹ ਵੀ ਲੋਕਾਂ ਦੀ ਸੇਵਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਹ ਵੀ ਪੜ੍ਹੋ : ‘ਆਪ’ ਨੂੰ ਝਟਕਾ, ਦੱਖਣੀ ਦੇ ਚੌਂਕ ਮੋਨੀ ਵਿਖੇ ਆਪ ਵਰਕਰ ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਿਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490