ਅੰਮ੍ਰਿਤਸਰ : ਹਲਕਾ ਦੱਖਣੀ ’ਚ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੂੰ ਉਸ ਵੇਲੇ ਹੋਰ ਤਕੜਾ ਹੁੰਗਾਰਾ ਮਿਲਿਆ, ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਨੂੰ ਝਟਕਾ ਦਿੰਦੇ ਹੋਏ ਵੱਡੀ ਗਿਣਤੀ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋ ਗਏ।
ਇਸ ਸਬੰਧੀ ਚੌਂਕ ਮੋਨੀ ਵਿਖੇ ਕਰਵਾਈ ਮੀਟਿੰਗ ਦੌਰਾਨ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਾਲੀ ਆਪ ਪਾਰਟੀ ਦੇ ਉਮੀਦਵਾਰ ਜੋ ਕਿ ਵੋਟਾਂ ਹਾਸਲ ਕਰਨ ਲਈ ਨਿੱਤ ਨਵੇਂ ਨਵੇਂ ਲੋਕਾਂ ਨਾਲ ਲੁਭਾਉਣੇ ਵਾਅਦੇ ’ਤੇ ਦਾਅਦੇ ਕਰ ਰਿਹਾ ਹੈ ਕਿ ਉਹ ਲੋਕਾਂ ਦਾ ਪਿਆਰ ਅਤੇ ਸਮਰਥਨ ਹਾਸਲ ਕਰਕੇ ਜਿੱਤ ਹਾਸਲ ਕਰਨਗੇ ਪਰ ਉਨ੍ਹਾਂ ਦੇ ਇਹ ਸਭ ਭਰਮ ਭੁਲੇਖੇ 10 ਮਾਰਚ ਨੂੰ ਲੋਕ ਦੂਰ ਕਰ ਦੇਣਗੇ ਅਤੇ ਵੱਡੀ ਗਿਣਤੀ ਨਾਲ ਉਨ੍ਹਾਂ ਨੂੰ ਸੂਬੇ ’ਚੋਂ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੌਕੇ ਗਿੱਲ ਨੇ ਸੁਖਵਿੰਦਰ ਪਾਲ ਸਿੰਘ ਸੋਨੂੰ, ਵਿਨਕਲ ਕਪੂਰ, ਗੁਰਪ੍ਰੀਤ ਸਿੰਘ, ਡਾਲਰ, ਸੁਰਿੰਦਰ ਕੁਮਾਰ ਕਾਕਾ, ਸੁਨੀਲ ਕਪੂਰ ਆਦਿ ਨੂੰ ਆਪਣੇ ਸਾਥੀਆਂ ਸਮੇਤ ਆਪ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ’ਤੇ ਸਨਮਾਨਿਤ ਕੀਤਾ। ਇਸ ਮੌਕੇ ਕਿਸ਼ਨ ਕੁਮਾਰ ਚਾਚੂ, ਨਵਜੀਤ ਸਿੰਘ ਲੱਕੀ, ਬੀਬੀ ਜੋਗਿੰਦਰ ਕੌਰ, ਕਾਕਾ ਜੀ ਗੁਰੂ ਅਮਰਦਾਸ ਡੇਅਰੀ ਵਾਲੇ, ਗਗਨਦੀਪ ਸਿੰਘ, ਜਗਜੀਤ ਸਿੰਘ ਬੰਟੀ ਆਦਿ ਅਕਾਲੀ ਬਸਪਾ ਆਗੂ ਤੇ ਵਰਕਰ ਹਾਜ਼ਰ ਸਨ।