Bikram Majithia's big statement amid polling, said- 'We will form an alliance with BJP


Punjab Assembly Election 2022: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਅਕਾਲੀ-ਬਹੁਜਨ ਸਮਾਜ ਪਾਰਟੀ (ਬਸਪਾ) ਗਠਜੋੜ ਸੱਤਾ ਵਿੱਚ ਆਉਂਦਾ ਹੈ, ਤਾਂ ਪਾਰਟੀ ਸੂਬੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਕਰਨ ਦਾ ਫੈਸਲਾ ਕਰੇਗੀ।


ਮੀਡੀਆ ਰਿਪੋਰਟ ਮੁਤਾਬਕ ਬਿਕਰਮ ਮਜੀਠੀਆ ਨੇ ਕਿਹਾ, "ਮੇਰੀ ਲੜਾਈ ਪੰਜਾਬ ਦੇ ਲੋਕਾਂ ਲਈ ਹੈ। ਅੰਮ੍ਰਿਤਸਰ ਪੂਰਬੀ ਨੂੰ ਵਿਕਾਸ ਦੀ ਲੋੜ ਹੈ। ਇੱਥੇ ਗਰੀਬ ਲੋਕ ਹਨ ਜਿਨ੍ਹਾਂ ਨੂੰ ਭਲਾਈ ਸਕੀਮਾਂ ਨਹੀਂ ਮਿਲਦੀਆਂ। ਇਹ ਸਭ ਤੋਂ ਪਛੜਿਆ ਹੋਇਆ ਹੈ। ਸੱਚ ਦੀ ਜਿੱਤ ਹੋਵੇਗੀ।" ਉਨ੍ਹਾਂ ਕਿਹਾ, ''ਅਸੀਂ ਸੂਬੇ ਦੀਆਂਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਨਾਲ ਗਠਜੋੜ ਦਾ ਫੈਸਲਾ ਕਰਾਂਗੇ।"


ਬਿਕਰਮ ਮਜੀਠੀਆ ਪੰਜਾਬ ਦੀਆਂ ਦੋ ਵਿਧਾਨ ਸਭਾ ਸੀਟਾਂ ਅੰਮ੍ਰਿਤਸਰ ਪੂਰਬੀ ਅਤੇ ਮਜੀਠੀਆ ਤੋਂ ਚੋਣ ਮੈਦਾਨ 'ਚ ਰਹੇ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ-ਬਸਪਾ ਗਠਜੋੜ ਪੰਜਾਬ ਵਿੱਚ 80 ਤੋਂ ਵੱਧ ਸੀਟਾਂ ਜਿੱਤ ਕੇ ਕਲੀਨ ਸਵੀਪ ਕਰੇਗਾ।


ਇਸ ਦੇ ਨਾਲ ਹੀ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਅਕਾਲੀ ਆਗੂ ਨੇ ਅੱਗੇ ਕਿਹਾ, "ਹੰਕਾਰ ਦੀ ਹਾਰ ਹੋਵੇਗੀ। ਲੋਕਾਂ ਨੇ ਕਾਂਗਰਸ ਨੂੰ ਪੰਜ ਸਾਲ ਤੱਕ ਦੇਖਿਆ ਹੈ ਪਰ ਕੁਝ ਨਹੀਂ ਕੀਤਾ।" ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੌਰਾਨ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਵੀ ਐਤਵਾਰ ਨੂੰ ਆਪਣੇ ਵਿਰੋਧੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕ ਉਨ੍ਹਾਂ ਦੀ ਨਫਰਤ ਅਤੇ ਹੰਕਾਰ ਦੀ ਰਾਜਨੀਤੀ ਨੂੰ ਰੱਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸਿੱਧੂ ਦੀ ਹਾਰ ਹੋਵੇਗੀ। ਏਐਨਆਈ ਨਾਲ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ ਅਤੇ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਦੇ ਹੰਕਾਰ ਅਤੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰ ਦੇਣਗੇ।


ਇਸ ਦੇ ਨਾਲ ਹੀ ਭਾਜਪਾ ਨਾਲ ਗੱਠਬੰਧਨ 'ਤੇ ਅਕਾਲੀ ਦਲ ਦੇ ਆਗੂ ਗੁਰਬਚਨ ਸਿੰਘ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਪਾਰਟੀ ਦੀ ਗਿਣਤੀ ਘੱਟ ਹੋਈ ਤਾਂ ਉਹ ਭਾਜਪਾ ਨਾਲ ਗਠਜੋੜ ਕਰ ​​ਸਕਦੇ ਹਨ। ਗੁਰਬਚਨ ਸਿੰਘ ਗੁਰਦਾਸਪੁਰ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ।


ਦੱਸ ਦਈਏ ਕਿ ਐਤਵਾਰ ਨੂੰ ਸੂਬੇ 'ਚ 117 ਸੀਟਾਂ ਲਈ ਵੋਟਾਂ ਪਈਆਂ। ਜਿਸ ਤੋਂ ਬਾਅਦ ਸੂਬੇ ਦੇ ਉਮੀਦਵਾਰਾਂ ਦੀ ਕਿਮਸਤ ਈਵੀਐਮ 'ਚ ਕੈਦ ਹੋ ਗਈ ਅਤੇ ਹੁਣ ਇਨ੍ਹਾਂ ਦੀ ਹਾਰ-ਜਿੱਤ ਦਾ ਫੈਸਲਾ 10 ਮਾਰਚ ਨੂੰ ਕੀਤਾ ਜਾਵੇਗਾ। ਵੇਖਣਾ ਹੋਵੇਗਾ ਕਿ ਕੀ ਸੂਬੇ 'ਚ ਇਸ ਵਾਰ ਕਿਸ ਪਾਰਟੀ ਨੂੰ ਬਹੁਮਤ ਮਿਲਦਾ ਹੈ ਅਤੇ ਕੀ ਕਾਂਗਰਸ ਮੁੜ ਸੱਤਾ 'ਤੇ ਬੈਠ ਪਾਵੇਗੀ ਜਾਂ ਨਹੀਂ।



ਇਹ ਵੀ ਪੜ੍ਹੋ: Punjab Assembly Election 2022: ਪੰਜਾਬ 'ਚ ਪਿਛਲੀ ਵਾਰ ਨਾਲੋਂ 13 ਫੀਸਦੀ ਘੱਟ ਪੋਲਿੰਗ, ਘੱਟ ਵੋਟਿੰਗ ਨਾਲ ਬਦਲ ਸਕਦੇ ਸਮੀਕਰਣ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904