Election Result 2022: ਪੰਜਾਬ ਸਣੇ ਪੰਜ ਰਾਜਾਂ ਵਿੱਚ ਛੇ ਪੜਾਵਾਂ ਲਈ ਵੋਟਿੰਗ ਹੋਈ ਹੈ, ਜਿਸ ਦੇ ਨਤੀਜੇ ਅੱਜ ਆ ਰਹੇ ਹਨ। ਇਸ ਵਾਰ ਕਾਂਗਰਸ ਆਪਣੀ ਸੱਤਾ ਬਚਾਉਣ ਦੀ ਲੜਾਈ ਲੜ ਰਹੀ ਹੈ ਤੇ ਆਮ ਆਦਮੀ ਪਾਰਟੀ ਪੁਰਾਣੀਆਂ ਪਾਰਟੀਆਂ ਨੂੰ ਲਾਂਭੇ ਕਰਨ ਦੇ ਸੁਫਨੇ ਵੇਖ ਰਹੀ ਹੈ। ਐਗਜ਼ਿਟ ਪੋਲ ਨੇ ਆਮ ਆਦਮੀ ਪਾਰਟੀ ਨੂੰ ਬੜ੍ਹਤ ਦਿੱਤੀ ਹੈ ਪਰ ਅਸਲੀ ਤਸਵੀਰ ਅੱਜ ਸਾਹਮਣੇ ਆਏਗੀ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਚੋਣਾਂ ਹੋਈਆਂ ਸਨ।

ਕਿੱਥੇ-ਕਿੱਥੇ ਦੇਖ ਸਕਦੇ ਹਾਂ ਨਤੀਜੇ?
ਟੀਵੀ ਨਾਲ ਮੋਬਾਈਲ ਫੋਨਾਂ ਤੇ ਹੋਰ ਸਾਰੇ ਪਲੇਟਫਾਰਮਾਂ 'ਤੇ ਟੈਕਸਟ, ਫੋਟੋਆਂ, ਵੀਡੀਓ ਦੇ ਨਾਲ ਏਬੀਪੀ ਸਾਂਝਾ ਟੀਵੀ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਤੁਸੀਂ ਵੀਡੀਓ ਸਟ੍ਰੀਮਿੰਗ ਵੈੱਬਸਾਈਟ ਤੇ ਐਪ Hotstar 'ਤੇ ਓਪੀਨੀਅਨ ਪੋਲ ਦੀ ਲਾਈਵ ਕਵਰੇਜ ਵੀ ਦੇਖ ਸਕੋਗੇ। ਇਸ ਦੇ ਨਾਲ ਤੁਸੀਂ ਯੂਟਿਊਬ 'ਤੇ ਏਬੀਪੀ ਸਾਂਝਾ 'ਤੇ ਲਾਈਵ ਨਤੀਜੇ ਦੇਖ ਸਕਦੇ ਹੋ। ਤੁਸੀਂ ਏਬੀਪੀ ਲਾਈਵ ਦੀ ਐਪ ਐਂਡਰੌਇਡ ਜਾਂ ਆਈਓਐਸ ਸਮਾਰਟਫ਼ੋਨ ਵਿੱਚ ਡਾਊਨਲੋਡ ਕਰਕੇ ਲਾਈਵ ਟੀਵੀ 'ਤੇ ਨਤੀਜੇ ਵੇਖ ਤੇ ਪੜ੍ਹ ਸਕਦੇ ਹੋ।

ਵੈੱਬਸਾਈਟ : https://punjabi.abplive.com//amp
ਲਾਈਵ ਟੀਵੀ: https://www.abplive.com//amplive-tv
ਵੈੱਬਸਾਈਟ: https://www.abplive.com//amp
ਵੈੱਬਸਾਈਟ: https://news.abplive.com//amp

Youtube
ਪੰਜਾਬੀ ਯੂਟਿਊਬ: https://www.youtube.com/user/abpsanjha
ਹਿੰਦੀ ਯੂਟਿਊਬ: https://www.youtube.com/channel/UCmphdqZNmqL72WJ2uyiNw5w
ਅੰਗਰੇਜ਼ੀ ਯੂਟਿਊਬ: https://www.youtube.com/user/abpnewstv

ਇਸ ਦੇ ਨਾਲ ਹੀ ਅਸੀਂ ਤੁਹਾਨੂੰ ਸੋਸ਼ਲ ਮੀਡੀਆ 'ਤੇ ਨਤੀਜਿਆਂ ਨਾਲ ਜੁੜੀ ਹਰ ਜਾਣਕਾਰੀ ਵੀ ਦੇਵਾਂਗੇ।

ਪੰਜਾਬੀ ਫੇਸਬੁੱਕ: https://www.facebook.com/abpsanjha
ਟਵਿੱਟਰ ਹੈਂਡਲ: https://twitter.com/abpsanjha
ਹਿੰਦੀ ਫੇਸਬੁੱਕ ਖਾਤਾ: facebook.com/abpnews
ਅੰਗਰੇਜ਼ੀ ਫੇਸਬੁੱਕ ਖਾਤਾ: facebook.com/abplive
ਇੰਸਟਾਗ੍ਰਾਮ: instagram.com/abpnewstv

ਇਸ ਵਾਰ ਪੰਜਾਬ ਵਿੱਚ ਤ੍ਰਿਕੋਣਾ ਮੁਕਾਬਲਾ ਹੈ। ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਇੱਕ-ਦੂਜੇ ਨੂੰ ਟੱਕਰ ਦੇ ਰਹੇ ਹਨ। ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਮਿਲ ਕੇ ਚੋਣ ਲੜ ਰਹੀ ਹੈ ਪਰ ਹੁਣ ਤੱਕ ਦੇ ਸਰਵੇਖਣਾਂ ਮੁਤਾਬਕ ਦੌੜ ਤੋਂ ਬਾਹਰ ਹੈ।

ਕਿਸਾਨ ਅੰਦੋਲਨ ਕਰਕੇ ਭਾਜਪਾ-ਕੈਪਟਨ-ਢੀਂਡਸਾ ਗਠਜੋੜ ਨੂੰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਨੇ ਇਸ ਚੋਣ ਲਈ ਕਿਸੇ ਨਾਲ ਗੱਠਜੋੜ ਨਹੀਂ ਕੀਤਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਆਪਣੇ ਦਮ 'ਤੇ ਚੋਣ ਮੈਦਾਨ ਵਿੱਚ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਹੱਥ ਮਿਲਾ ਲਿਆ ਹੈ।

ਦੂਜੇ ਪਾਸੇ ਪਿਛਲੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਭਾਈਵਾਲ ਰਹੀ ਭਾਜਪਾ ਨੇ ਇਸ ਵਾਰ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਗੱਠਜੋੜ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਵੱਖ ਹੋ ਕੇ ਪੰਜਾਬ ਲੋਕ ਕਾਂਗਰਸ ਦਾ ਗਠਨ ਕਰ ਲਿਆ ਹੈ।


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ