ਮੋਗਾ  : ਸਥਾਨਕ ਪੁਲਿਸ ਨੇ ਚੋਣ ਕਮਿਸ਼ਨ ਦੀ ਹਦਾਇਤ ’ਤੇ ਅਦਾਕਾਰ ਤੇ ਸਮਾਜ ਸੇਵੀ ਸੋਨੂ ਸੂਦ ਖ਼ਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਆਈਪੀਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ। ਐੱਫਆਈਆਰ ਵਿੱਚ ਸੋਨੂ ਉੱਤੇ ਆਪਣੀ ਭੈਣ ਮਾਲਵਿਕਾ ਸੂਦ, ਜੋ ਕਾਂਗਰਸ ਦੀ ਟਿਕਟ ’ਤੇ ਮੋਗਾ ਤੋਂ ਚੋਣ ਲੜ ਰਹੇ ਹਨ, ਲਈ ਵੋਟਰਾਂ ਨੂੰ ਅਸਰਅੰਦਾਜ਼ ਕਰਨ ਦਾ ਦੋਸ਼ ਲੱਗਾ ਹੈ।


ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੋਨੂ ਮੋਗਾ ਅਸੈਂਬਲੀ ਹਲਕੇ ਦਾ ਵੋਟਰ ਨਹੀਂ ਹੈ। ਲਿਹਾਜ਼ਾ ਉਸ ਨੂੰ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਲਈ ਪ੍ਰਚਾਰ ਕਰਨ ਜਾਂ ਵੋਟਰਾਂ ਨੂੰ ਅਸਰਅੰਦਾਜ਼ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਧਰ ਅਦਾਕਾਰ ਨੇ ਕਿਹਾ ਕਿ ਉੁਸ ਨੂੰ ਸੂਬੇ ਤੋਂ ਬਾਹਰਲਾ ਦੱਸਣਾ ਸਰਾਸਰ ਗ਼ਲਤ ਹੈ ਕਿਉਂਕਿ ਉਨ੍ਹਾਂ ਦਾ ਜਨਮ ਤੇ ਪਰਵਰਿਸ਼ ਮੋਗਾ ਵਿੱਚ ਹੀ ਹੋਈ ਹੈ।





ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904