Good News For Aids Patient: ਏਡਜ਼ (Aids) ਨੂੰ ਅਜੇ ਵੀ ਲਾਇਲਾਜ ਬਿਮਾਰੀ ਮੰਨਿਆ ਜਾਂਦਾ ਹੈ। ਇਸ ਦੇ ਇਲਾਜ ਨੂੰ ਲੈ ਕੇ ਦੁਨੀਆਂ ਭਰ 'ਚ ਰਿਸਰਚਾਂ ਚੱਲ ਰਹੀਆਂ ਹਨ, ਪਰ ਇਸ ਸਭ ਦੇ ਵਿਚਕਾਰ ਅਮਰੀਕਾ ਤੋਂ ਇੱਕ ਰਾਹਤ ਵਾਲੀ ਖ਼ਬਰ ਆਈ ਹੈ। ਦਰਅਸਲ, ਅਮਰੀਕਾ 'ਚ ਡਾਕਟਰਾਂ ਨੇ HIV ਤੋਂ ਪੀੜ੍ਹਤ ਔਰਤ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਔਰਤ ਦਾ ਇਲਾਜ ਸਟੈਮ ਸੈੱਲ ਟ੍ਰਾਂਸਪਲਾਂਟ ਰਾਹੀਂ ਕੀਤਾ ਗਿਆ ਸੀ। ਸਟੈਮ ਸੈੱਲ ਇੱਕ ਵਿਅਕਤੀ ਦੁਆਰਾ ਦਾਨ ਕੀਤੇ ਗਏ ਸਨ, ਜਿਸ ਕੋਲ ਐਚਆਈਵੀ ਵਾਇਰਸ ਦੇ ਵਿਰੁੱਧ ਕੁਦਰਤੀ ਇਮਿਊਨਿਟੀ ਸੀ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ?



14 ਮਹੀਨਿਆਂ ਤੋਂ ਦਵਾਈ ਦੀ ਲੋੜ ਨਹੀਂ
ਰਿਪੋਰਟ ਮੁਤਾਬਕ ਇਸ ਔਰਤ ਦਾ ਮਾਮਲਾ ਮੈਡੀਕਲ ਕਾਨਫ਼ਰੰਸ ਡੇਨਵਰ 'ਚ ਰੱਖਿਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਇਹ ਔਰਤ ਲਿਊਕੀਮੀਆ ਤੋਂ ਪੀੜ੍ਹਤ ਸੀ। ਹੁਣ 14 ਮਹੀਨਿਆਂ ਤੋਂ ਔਰਤ ਠੀਕ ਹੈ ਅਤੇ ਉਸ ਨੂੰ ਕਿਸੇ ਦਵਾਈ ਦੀ ਵੀ ਲੋੜ ਨਹੀਂ ਪਈ ਹੈ। ਇਲਾਜ ਦੌਰਾਨ ਉਸ ਨੂੰ ਇੱਕ ਵਿਅਕਤੀ ਨੇ ਆਪਣਾ ਸਟੈਮ ਸੈੱਲ ਦਿੱਤਾ, ਜਿਸ 'ਚ ਇਸ ਵਾਇਰਸ ਨਾਲ ਲੜਨ ਦੀ ਸਮਰੱਥਾ ਸੀ। ਹਾਲਾਂਕਿ ਮਾਹਰ ਅਜੇ ਵੀ ਅਜਿਹੇ ਮਾਮਲਿਆਂ ਨੂੰ ਜ਼ੋਖ਼ਮ ਭਰਿਆ ਮੰਨ ਰਹੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਦੇ ਇਲਾਜ 'ਚ ਵਰਤੇ ਗਏ ਸੈੱਲਾਂ 'ਚ ਖ਼ਾਸ ਜੈਨੇਟਿਕ ਮਿਊਟੇਸ਼ਨ ਸਨ। ਇਸ ਦੌਰਾਨ ਇਹ ਦੇਖਿਆ ਗਿਆ ਕਿ ਇਹ ਐਚਆਈਵੀ ਵਾਇਰਸ ਨੂੰ ਪ੍ਰਭਾਵਿਤ ਨਾ ਕਰੇ। ਖੋਜਕਰਤਾਵਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਉਨ੍ਹਾਂ ਨੇ ਜੋ ਤਰੀਕਾ ਅਪਣਾਇਆ ਹੈ, ਉਹ ਪਹਿਲਾਂ ਕਦੇ ਨਹੀਂ ਵਰਤਿਆ ਗਿਆ ਅਤੇ ਇਹ ਜ਼ਿਆਦਾ ਲੋਕਾਂ ਲਈ ਫ਼ਾਇਦੇਮੰਦ ਹੋ ਸਕਦਾ ਹੈ।

ਇਲਾਜ ਸੰਭਵ ਹੈ, ਪਰ ਹਾਲੇ ਹੋਰ ਕੰਮ ਕਰਨ ਦੀ ਲੋੜ
ਮਾਹਿਰਾਂ ਦਾ ਕਹਿਣਾ ਹੈ ਕਿ ਹਰੇਕ ਐਚ.ਆਈ.ਵੀ. ਮਰੀਜ਼ ਦਾ ਇਲਾਜ ਜਸ਼ਨ ਮਨਾਉਣਾ ਦੀ ਵਜ੍ਹਾ ਹੈ। ਇਸ ਨਾਲ ਸਾਬਤ ਹੁੰਦਾ ਹੈ ਕਿ ਇਹ ਕੀਤਾ ਜਾ ਸਕਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਇਸ ਸਮੇਂ ਐਚਆਈਵੀ ਨਾਲ ਪੀੜ੍ਹਤ 37 ਮਿਲੀਅਨ ਲੋਕਾਂ ਦਾ ਇਲਾਜ ਕਰ ਸਕਦਾ ਹੈ।

ਪਹਿਲੀ ਵਾਰ ਕਿਸੇ ਔਰਤ ਦਾ ਇਲਾਜ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਇਲਾਜ ਨਾਲ ਐਚਆਈਵੀ ਦੇ 2 ਹੋਰ ਮਰੀਜ਼ ਠੀਕ ਹੋ ਚੁੱਕੇ ਹਨ। ਦੋਵਾਂ ਦੇ ਸਟੈਮ ਸੈੱਲ ਟ੍ਰਾਂਸਪਲਾਂਟ ਵੀ ਕੀਤੇ ਸਨ, ਪਰ ਉਹ ਸਟੈਮ ਸੈੱਲ ਬਾਲਗਾਂ ਤੋਂ ਲਏ ਗਏ ਸਨ। ਇਸ ਦੇ ਨਾਲ ਹੀ ਉਹ ਏਡਜ਼ ਤੋਂ ਠੀਕ ਹੋਣ ਵਾਲੀ ਪਹਿਲੀ ਔਰਤ ਹੈ।

ਇਸ ਸਟਡੀ ਦੇ ਤਹਿਤ ਕੀਤਾ ਗਿਆ ਇਲਾਜ
ਇਹ ਇਲਾਜ ਅਮਰੀਕਾ 'ਚ ਜਾਰੀ ਇੱਕ ਵਿਸ਼ੇਸ਼ ਸਟਡੀ ਦੇ ਤਹਿਤ ਕੀਤਾ ਗਿਆ ਹੈ। ਇਸ ਸਟਡੀ ਦੀ ਅਗਵਾਈ ਲਾਸ ਏਂਜਲਸ ਕੈਲੀਫ਼ੋਰਨੀਆ ਯੂਨੀਵਰਸਿਟੀ ਦੀ ਡਾ. ਇਵੋਨ ਬ੍ਰਾਇਸਨ ਤੇ ਬਾਲਟੀਮੋਰ ਦੀ ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੀ ਡਾ. ਡੇਬਰਾ ਪਰਸੌਡ ਦੀ ਅਗਵਾਈ 'ਚ ਚੱਲ ਰਹੀ ਹੈ। ਇਸ ਦਾ ਉਦੇਸ਼ ਐਚਆਈਵੀ ਨਾਲ ਪੀੜ੍ਹਤ 25 ਲੋਕਾਂ ਦਾ ਸਟੈੱਮਸੈਲ ਟ੍ਰਾਂਸਪਲਾਂਟ ਰਾਹੀਂ ਕੈਂਸਰ ਜਾਂ ਹੋਰ ਗੰਭੀਰ ਬਿਮਾਰੀਆਂ ਦਾ ਇਲਾਜ ਕਰਨਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904