Punjab Election 2022:  ਬਾਦਲ ਪਰਿਵਾਰ ਦੀ ਅਗਲੀ ਪੀੜ੍ਹੀ ਸਿਆਸੀ ਮੈਦਾਨ ਵਿੱਚ ਨਿੱਤਰ ਆਈ ਹੈ। ਹਲਕਾ ਲੰਬੀ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਦਾ ਪੋਤਰਾ ਅਨੰਤਵੀਰ ਸਿੰਘ ਬਾਦਲ ਆਪਣੇ ਦਾਦੇ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਹਲਕੇ ਦੀ ਜਨਤਕ ਸਫ਼ਾਂ ਵਿੱਚ ਨਿੱਤਰ ਆਇਆ ਹੈ। ਉਹ 20 ਫਰਵਰੀ ਨੂੰ ਪਹਿਲੀ ਵਾਰ ਵੋਟ ਦੇ ਜਮਹੂਰੀ ਅਧਿਕਾਰ ਦੀ ਵਰਤੋਂ ਕਰੇਗਾ।


ਪੰਜਾਬ ਭਰ ਵਿੱਚ ਬਹੁਗਿਣਤੀ ਉਮੀਦਵਾਰਾਂ ਦੇ ਪੁੱਤ-ਪੋਤਰੇ ਤੇ ਧੀਆਂ-ਧਿਆਣੀਆਂ ਵੋਟਾਂ ਦੀ ਅਪੀਲ ਕਰ ਰਹੇ ਹਨ ਪਰ ਅਨੰਤਵੀਰ ਬਾਦਲ ਦੇ ਚੋਣ ਪ੍ਰਚਾਰ ਦੀ ਵਿਲੱਖਣਤਾ ਹੈ ਕਿ ਉਹ ਸਭ ਤੋਂ ਵਡੇਰੀ ਉਮਰ ਦੇ ਉਮੀਦਵਾਰ ਤੇ ਪੰਜ ਵਾਰ ਮੁੱਖ ਮੰਤਰੀ ਰਹੇ ਆਪਣੇ ਦਾਦੇ ਲਈ ਪ੍ਰਚਾਰ ਕਰ ਰਿਹਾ ਹੈ। ਅਸ਼ੋਕਾ ਯੂਨੀਵਰਸਿਟੀ ਦਿੱਲੀ ’ਚ ਇਕਨੌਮਿਕਸ ਤੇ ਫਾਇਨਾਂਸ ਦੀ ਬੈਚੁਲਰ ਡਿਗਰੀ ਦੇ ਦੂਜੇ ਵਰ੍ਹੇ ਦਾ ਵਿਦਿਆਰਥੀ ਅਨੰਤਵੀਰ ਚੋਣ ਜਲਸੇ ’ਚ ਸਿਆਸੀ ਤਕਰੀਰਾਂ ਤੋਂ ਦੂਰ ਹੈ। ਉਸ ਵੱਲੋਂ ਹੱਥ ਜੋੜ ਵੋਟਰਾਂ ਨੂੰ ਹਲਕੇ ’ਚ ਦਾਦਾ ਬਾਦਲ ਵੱਲੋਂ ਕੀਤੇ ਵਿਕਾਸ ਕਾਰਜਾਂ ’ਤੇ ਆਧਾਰ ’ਤੇ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ।


ਜਲਸਿਆਂ ਵਿੱਚ ਉਸ ਨਾਲ ਸੈਲਫੀਆਂ ਲੈਣ ਲਈ ਉਸ ਦੇ ਹਮਉਮਰ ਨੌਜਵਾਨਾਂ ਵਿੱਚ ਕਾਫੀ ਚਾਅ ਹੈ। ਬਿਰਧ ਔਰਤਾਂ ਉਸ ਨੂੰ ‘ਬਾਦਲ ਦਾ ਪੋਤਾ ਆ ਗਿਆ’ ਆਖ ਕੇ ਮਿਲ ਰਹੀਆਂ ਹਨ। ਅਨੰਤਵੀਰ ਸਿੰਘ ਦੀ ਵੱਡੀ ਭੈਣ ਗੁਰਲੀਨ ਕੌਰ ਬਾਦਲ ਵੀ ਆਪਣੀ ਮਾਤਾ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਬਠਿੰਡਾ ਜ਼ਿਲ੍ਹੇ ਵਿਚ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਈ ਹੈ। ਜ਼ਿਕਰਯੋਗ ਹੈ ਕਿ 2016 ਵਿੱਚ ਅਨੰਤਵੀਰ ਪਹਿਲੀ ਵਾਰ ਪਿੰਡ ਮਾਨ ਵਿੱਚ ਦਾਦਾ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਵਿੱਚ ਜਨਤਕ ਤੌਰ ’ਤੇ ਸ਼ਾਮਲ ਹੋਇਆ ਸੀ।



ਇਹ ਵੀ ਪੜ੍ਹੋ: Case Against Sukhbir Badal: ਕੋਰੋਨਾ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾ ਰਹੇ ਲੀਡਰ, ਸੁਖਬੀਰ ਬਾਦਲ ਖਿਲਾਫ ਕੇਸ ਦਰਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904