PM Modi Pathankot rally in Punjab today, punjab police announce no fly zone


Punjab Election 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਪ੍ਰਚਾਰ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ। ਪੀਐਮ ਮੋਦੀ ਬੁੱਧਵਾਰ ਨੂੰ ਪਠਾਨਕੋਟ 'ਚ NDA ਉਮੀਦਵਾਰਾਂ ਦੇ ਪ੍ਰਚਾਰ ਲਈ ਰੈਲੀ ਕਰਨਗੇ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਪੀਐਮ ਮੋਦੀ ਤਿੰਨ ਰੈਲੀਆਂ ਕਰਨ ਜਾ ਰਹੇ ਹਨ।


ਪਠਾਨਕੋਟ ਵਿੱਚ ਹੋਣ ਵਾਲੀ ਮੀਟਿੰਗ ਪੀਐਮ ਮੋਦੀ ਦੀ ਦੂਜੀ ਰੈਲੀ ਹੋਵੇਗੀ। ਐਤਵਾਰ 14 ਫਰਵਰੀ ਨੂੰ ਪੀਐਮ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਰੈਲੀ ਕੀਤੀ ਸੀ। ਪੀਐਮ ਮੋਦੀ ਦੀ ਤੀਜੀ ਰੈਲੀ ਵੀਰਵਾਰ ਨੂੰ ਪੰਜਾਬ ਵਿੱਚ ਹੋਣੀ ਹੈ। ਬੀਜੇਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 17 ਨੂੰ ਅਬਹੋਰ ਵਿੱਚ ਪੀਐਮ ਮੋਦੀ ਦੀ ਰੈਲੀ ਹੋਵੇਗੀ।


ਪੀਐਮ ਮੋਦੀ ਦੀ ਰੈਲੀ ਲਈ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਡੀਸੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਬੋਹਰ ਤੋਂ ਮਲੋਟ ਤੱਕ ਸੜਕ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਰਸਤੇ ਤੋਂ ਜਾਣ ਵਾਲੇ ਲੋਕਾਂ ਲਈ ਡੱਬਵਾਲੀ ਤੋਂ ਅਬੋਹਰ ਤੱਕ ਰਾਹ ਬਣਾਇਆ ਗਿਆ ਹੈ।


ਐਲਾਨਿਆ ਗਿਆ ਨੋ ਫਲਾਈ ਜ਼ੋਨ


ਫਾਜ਼ਿਲਕਾ ਵਿੱਚ ਵੀ ਪੰਜਾਬ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਫਾਜ਼ਿਲਕਾ ਵਿੱਚ 15 ਤੋਂ 17 ਫਰਵਰੀ ਤੱਕ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ। ਇਸ ਦੌਰਾਨ ਡ੍ਰੋਨ ਉਡਾਉਣ 'ਤੇ ਪਾਬੰਦੀ ਰਹੇਗੀ।


ਪੀਐਮ ਮੋਦੀ ਦੇ ਪਿਛਲੇ ਦੋ ਪੰਜਾਬ ਦੌਰੇ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਹੈ। 14 ਫਰਵਰੀ ਨੂੰ ਪੀਐਮ ਮੋਦੀ ਦੀ ਰੈਲੀ ਕਾਰਨ ਸੀਐਮ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਨਹੀਂ ਦਿੱਤਾ ਗਿਆ ਸੀ। ਇਹ ਮੁੱਦਾ ਕਾਂਗਰਸ ਪਾਰਟੀ ਨੇ ਉਠਾਇਆ ਸੀ।



ਇਹ ਵੀ ਪੜ੍ਹੋ: ਜੇ ਤੁਹਾਡੇ ਕੋਲ ਨਹੀਂ ਕਾਰ-ਮੋਟਰਸਾਈਕਲ ਦੇ ਕਾਗਜ਼ਾਤ ਤਾਂ ਵੀ ਨਹੀਂ ਕੱਟਿਆ ਜਾ ਸਕਦਾ ਚਲਾਨ, ਇਸ ਤੋਂ ਬਚਣ ਦਾ ਜਾਣੋ ਤਰੀਕਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904