ਰਵਨੀਤ ਕੌਰ ਦੀ ਰਿਪਰੋਟ



 ਚੰਡੀਗੜ੍ਹ :
ਪੰਜਾਬ ਵਿਧਾਨਸਭਾ ਚੋਣ 'ਚ ਇਸ ਵਾਰ ਮਕਾਬਲਾ ਰੌਚਕ ਹੈ। ਪਹਿਲੀ ਵਾਰ ਅਕਾਲੀ ਦਲ ਭਾਜਪਾ ਤੋਂ ਵੱਖ ਹੋ ਚੋਣ ਲੜ ਰਿਹਾ ਹੈ। ਅਕਾਲੀ ਦਲ ਬਸਪਾ ਨਾਲ ਗਠਜੋੜ 'ਚ ਹੈ ਤਾਂ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਤੇ ਢੀਂਡਸਾ ਦੀ ਪਾਰਟੀ ਨਾਲ ਗਠਜੋੜ 'ਚ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੀ ਹੀ ਚੋਣ ਮੈਦਾਨ 'ਚ ਹੈ। ਕਿਸਾਨਾਂ ਦਾ ਸੰਗਠਨ ਸੰਯੁਕਤ ਕਿਸਾਨ ਮੋਰਚਾ ਵੀ ਚੋਣ ਲੜ ਰਿਹਾ ਹੈ। ਆਓ ਪੰਜਾਬ ਦੀਆਂ ਪੰਜ ਹੌਟ ਸੀਟਾਂ 'ਤੇ ਨਜ਼ਰ ਮਾਰਦੇ ਹਾਂ......

ਲੰਬੀ ਵਿਧਾਨ ਸਭਾ ਸੀਟ : ਪੰਜ ਵਾਰ ਸੀਐਮ ਰਹੇ ਚੁੱਕੇ ਪ੍ਰਕਾਸ਼ ਸਿੰਘ ਬਾਦਲ ਵੀ 95 ਸਾਲ ਦੀ ਉਮਰ 'ਚ ਚੋਣ ਮੈਦਾਨ 'ਚ ਨਿੱਤਰੇ ਹਨ। ਲੰਬੀ ਤੋਂ ਇਕ ਵਾਰ ਫਿਰ ਕਿਸਮਤ ਅਜ਼ਮਾ ਰਹੇ ਹਨ। ਇਸ ਸੀਟ ਤੋਂ 7 ਉਮੀਦਵਾਰ ਮੈਦਾਨ 'ਚ ਹਨ। ਆਪ ਨੇ ਗੁਰਮੀਤ ਖੁੱਡੀਆਂ, ਕਾਂਗਰਸ ਜਗਪਾਲ ਸਿੰਘ ਚੋਣ ਮੈਦਾਨ 'ਚ ਹਨ।

ਅੰਮ੍ਰਿਤਸਰ ਪੂਰਵੀ : ਇਸ ਸੀਟ ਤੋਂ 10 ਉਮੀਦਵਾਰ ਲੜ ਰਹੇ ਹਨ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੇ ਚੋਣ ਲੜਣ ਦੀ ਵਜ੍ਹਾ ਕਾਰਨ ਇਹ ਸੀਟ ਲਗਾਤਾਰ ਚਰਚਾ ਦੀ ਵਿਸ਼ਾ ਬਣੀ ਹੋਈ ਹੈ। ਭਾਜਪਾ ਗਠਜੋੜ ਨੇ ਜਗਮੋਹਨ ਸਿੰਘ ਰਾਜੂ ਜੋ ਕਿ ਤਾਮਿਲਨਾਡੂ ਕੈਡਰ ਦੇ ਆਈਏਐਸ ਸੀ। ਜਦਕਿ ਆਪ ਵੱਲੋਂ ਜੀਵਨਜੋਤ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। 

ਚਮਕੌਰ ਸਾਹਿਬ : ਮੁੱਖ ਮੰਤਰੀ ਤੇ ਕਾਂਗਰਸ ਦੇ ਸੀਐਮ ਫੇਸ ਚਰਨਜੀਤ ਸਿੰਘ ਚੰਨੀ ਇਸ ਬਾਰ ਦੋ ਵਿਧਾਨ ਸਭਾ ਸੀਟਾਂ ਚਮਕੌਰ ਸਾਹਿਬ ਤੇ ਭਦੌੜ ਸੀਟ ਤੋਂ ਕਿਸਮਤ ਅਜ਼ਮਾ ਰਹੇ ਹਨ।  ਇਸ ਸੀਟ ਤੋਂ 9 ਉਮੀਦਵਾਰ ਚੋਣ ਲੜ ਰਹੇ ਹਨ। ਆਪ ਨੇ ਇੱਥੋਂ ਚਰਨਜੀਤ ਸਿੰਘ ਤੇ ਅਕਾਲੀ ਦਲ-ਬਸਪਾ ਗਠਜੋੜ ਨੇ ਹਰਮੋਹਨ ਸਿੰਘ ਨੂੰ ਟਿਕਟ ਦਿੱਤੀ ਹੈ। ਦੋਵੇਂ ਉਮੀਦਵਾਰ ਚੰਨੀ ਨੂੰ ਸਖਤ ਟੱਕਰ ਦਿੰਦੇ ਨਜ਼ਰ ਆ ਰਹੇ ਹਨ। 

ਪਟਿਆਲਾ ਅਰਬਨ : ਇੱਥੋਂ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਚੋਣ ਲੜ ਰਹੇ ਹਨ। ਇੱਥੋਂ ਕੁੱਲ 17 ਉਮੀਦਵਾਰ ਚੋਣ ਲੜ ਰਹੇ ਹਨ। ਆਪ ਨੇ ਸਾਬਕਾ ਮੇਅਰ ਅਜੀਤਪਾਲ ਕੋਹਲੀ ਤੇ ਕਾਂਗਰਸ ਨੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੂੰ ਇੱਥੋਂ ਟਿਕਟ ਦਿੱਤੀ ਹੈ। 

ਜਲਾਲਬਾਦ : ਇਥੋਂ 15 ਉਮੀਦਵਾਰ ਚੋਣ ਲੜ ਰਹੇ ਹਨ। ਜਲਾਲਾਬਾਦ ਤੋਂ ਅਕਾਲੀ-ਬਸਪਾ ਗਠਜੋੜ ਦੇ ਸੀਐਮ ਚਿਹਰੇ ਸੁਖਬੀਰ ਬਾਦਲ ਚੋਣ ਮੈਦਾਨ 'ਚ ਹਨ। ਕਾਂਗਰਸ ਨੇ ਮੋਹਨ ਸਿੰਘ ਫਲੀਆਂਵਾਲਾਂ ਤੇ ਆਪ ਨੇ ਜਗਦੀਪ ਕੰਬੋਜ਼ ਨੂੰ ਟਿਕਟ ਦਿੱਤਾ ਹੈ। 

ਧੁਰੀ : ਇਥੋਂ ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਭਗਵੰਤ ਮਾਨ ਚੋਣ ਲੜ ਰਹੇ ਹਨ। ਇੱਥੋਂ ਕੁੱਲ 12 ਉਮੀਦਵਾਰ ਮੈਦਾਨ 'ਚ ਹਨ। ਅਕਾਲੀ ਦਲ ਨੇ ਪ੍ਰਕਾਸ਼ ਚੰਦ ਗਰਗ ਤੇ ਕਾਂਗਰਸ ਨੇ ਦਲਵੀਰ ਸਿੰਘ ਗੋਲਡੀ ਨੂੰ ਟਿਕਟ ਦਿੱਤਾ ਗਿਆ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904