Punjab Election 2022 You reap what you sow says navjot singh sidhu


Punjab Election Result 2022: ਪੰਜਾਬ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਪਾਰਟੀ ਦੀ ਅੰਦਰੂਨੀ ਜੰਗ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਇਸ ਵਾਰ ਵੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਾਰਟੀ 'ਤੇ ਹੀ ਤੰਨਜ ਕੀਤਾ ਹੈ। ਇਸ ਵਾਰ ਸਿੱਧੂ ਨੇ ਕਿਹਾ, "ਜਿਸ ਨੇ ਮੇਰੇ ਲਈ ਟੋਏ ਪੁੱਟੇ, ਉਹ ਉਸ ਤੋਂ 10 ਗੁਣਾ ਡੂੰਘੇ ਟੋਏ ਵਿੱਚ ਦੱਬ ਗਿਆ।"


ਨਵਜੋਤ ਸਿੱਧੂ ਨੇ ਕਿਹਾ ਕਿ ਸਿੱਧੂ ਲਈ ਟੋਏ ਪੁੱਟਣ ਵਾਲੇ ਉਸ ਤੋਂ 10 ਗੁਣਾ ਡੂੰਘੇ ਟੋਇਆਂ 'ਚ ਦਫਨ ਹੋ ਗਏ...ਕਿਤੋਂ ਫਿਰ ਤੋਂ ਸ਼ੁਰੂਆਤ ਕਰਨੀ ਪਵੇਗੀ, ਚਿੰਤਾ ਨਹੀਂ ਚਿੰਤਨ ਕਰਨ ਦੀ ਲੋੜ ਹੈ। ਜਨਤਾ ਦੀ ਕਚਹਿਰੀ 'ਚ ਫੈਸਲਾ ਹੋ ਚੁੱਕਿਆ ਹੈ।"


ਜੋ ਬੀਜੋਗੇ ਉਹੀ ਵੱਢੋਗੇ - ਨਵਜੋਤ ਸਿੰਘ ਸਿੱਧੂ


ਉਨ੍ਹਾਂ ਕਿਹਾ ਕਿ ਤੁਸੀਂ ਜੋ ਬੀਜੋਗੇ ਉਹੀ ਵੱਢੋਗੇ...ਇਹ ਚੋਣ ਬਦਲਾਅ ਲਈ ਸੀ...ਲੋਕਾਂ ਨੇ ਬਹੁਤ ਵੱਡਾ ਫੈਸਲਾ ਲਿਆ...ਲੋਕ ਕਦੇ ਗਲਤ ਨਹੀਂ ਹੁੰਦੇ...ਮੈਂ ਇਹ ਨਹੀਂ ਸੋਚ ਰਿਹਾ ਕਿ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਸਵੀਕਾਰ ਕੀਤਾ ਹੈ ਜਾਂ ਨਹੀਂ।


ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ- "ਮੇਰਾ ਟੀਚਾ ਪੰਜਾਬ ਦੀ ਉੱਨਤੀ ਹੈ। ਮੈਂ ਪੰਜਾਬ ਦੇ ਨਾਲ ਖੜਾ ਹਾਂ ਅਤੇ ਰਹਾਂਗਾ। ਪੰਜਾਬ ਨੂੰ ਪਿਆਰ ਕਰਨ ਵਾਲੇ ਨੂੰ ਹਾਰ ਜਾਂ ਜਿੱਤ ਨਜ਼ਰ ਨਹੀਂ ਆਉਂਦੀ। ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੈ।"


ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੀਆਂ 117 ਸੀਟਾਂ 'ਚੋਂ 92 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਸੱਤਾਧਾਰੀ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।


ਇਹ ਵੀ ਪੜ੍ਹੋ: ਯੂਪੀ 'ਚ ਭਾਜਪਾ ਦੀ ਧਮਾਕੇਦਾਰ ਜਿੱਤ, ਮੁਲਾਇਮ ਸਿੰਘ ਯਾਦਵ ਦੀ ਪੋਤੀ ਨੇ ਜਿੱਤ ਮਗਰੋਂ ਕੀਤਾ ਸੀਐਮ ਯੋਗੀ ਦਾ 'ਤਿਲਕ', ਵੇਖੋ ਵੀਡੀਓ