Charanjit Singh Channi: ਪੰਜਾਬ 'ਚ ਵਿਧਾਨ ਸਭਾ ਚੋਣਾਂ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਚੋਣਾਂ ਦੇ ਮੱਦੇਨਜ਼ਰ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਚੋਣ ਪ੍ਰਚਾਰ ਵਿੱਚ ਕੋਈ ਵੀ ਪਾਰਟੀ ਪਿੱਛੇ ਨਹੀਂ ਰਹਿਣਾ ਚਾਹੁੰਦੀ, ਜਿਸ ਕਾਰਨ ਆਗੂ ਤੇਜ਼ ਰੈਲੀਆਂ ਕਰ ਰਹੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਸੋਮਵਾਰ ਨੂੰ ਹੁਸ਼ਿਆਰਪੁਰ 'ਚ ਚੋਣ ਜਨ ਸਭਾ ਰੱਖੀ ਗਈ ਸੀ ਪਰ ਇਸ ਰੈਲੀ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਹੀਂ ਪਹੁੰਚ ਸਕੇ। ਦਰਅਸਲ ਚੰਨੀ ਨੇ ਹੈਲੀਕਾਪਟਰ ਰਾਹੀਂ ਹੁਸ਼ਿਆਰਪੁਰ ਪਹੁੰਚਣਾ ਸੀ ਪਰ ਉਨ੍ਹਾਂ ਦੇ ਹੈਲੀਕਾਪਟਰ ਨੂੰ ਉੱਡਣ ਨਹੀਂ ਦਿੱਤਾ ਗਿਆ। ਹੈਲੀਕਾਪਟਰ ਉਡਾਉਣ ਦੀ ਇਜਾਜ਼ਤ ਨਾ ਮਿਲਣ 'ਤੇ ਕਾਂਗਰਸ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ।
ਇਸ ਘਟਨਾ ਤੋਂ ਬਾਅਦ ਪੰਜਾਬ ਸੀਐਮ ਕਾਫੀ ਨਾਰਾਜ਼ ਨਜ਼ਰ ਆਏ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਤੋਂ ਬਾਅਦ ਜਲੰਧਰ 'ਚ 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਮੈਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਮੈਨੂੰ ਪੂਰਾ ਦਿਨ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ, ਕਿਉਂਕਿ ਇਹ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਸੀ। ਕੀ ਮੈਂ ਅੱਤਵਾਦੀ ਹਾਂ? ਜੇਕਰ ਮੈਂ ਫਿਰੋਜ਼ਪੁਰ 'ਚ ਕਿਸਾਨਾਂ 'ਤੇ ਲਾਠੀਆਂ ਚਲਵਾਉਂਦਾ ਤਾਂ ਸਭ ਠੀਕ ਹੋ ਜਾਣਾ ਸੀ। ਪ੍ਰਧਾਨ ਮੰਤਰੀ ਨੇ ਖੁਦ 2014 ਦਾ ਜ਼ਿਕਰ ਕੀਤਾ ਜਦੋਂ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਹ ਸਭ ਮੈਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਹੁਣ ਚੰਨੀ ਨੇ ਏਬੀਪੀ ਨਿਊਜ਼ ਨੂੰ ਦਿੱਤੇ ਇਸ ਖਾਸ ਇੰਟਰਵਿਊ ਦੀ ਕਲਿਪ ਸ਼ੇਅਰ ਕੀਤੀ ਹੈ ਤੇ ਸ਼ਾਇਰਾਨਾ ਅੰਦਾਜ਼ ‘ਚ ਹਮਲਾ ਕੀਤਾ ਹੈ। ਚੰਨੀ ਨੇ ਆਪਣੇ ਟਵੀਟ ‘ਚ ਲਿਖਿਆ “ਕਿਸੇ ਰਾਜ ਦੇ ਮੁੱਖ ਮੰਤਰੀ ਨਾਲ ਇਹ ਵਿਵਹਾਰ ਗਲਤ ਹੈ। ਖੈਰ, ਜਿਤਨੇ ਭੀ ਤੂ ਕਰ ਲੇ ਸਿਤਮ, ਹੰਸ ਹੰਸ ਕੇ ਸਹੇਂਗੇ ਹਮ।"
ਵੇਖੋ ਸੀਐਮ ਚੰਨੀ ਦੀ ਟਵੀਟ
ਦਰਅਸਲ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਚੰਡੀਗੜ੍ਹ ਦੇ ਰਾਜੇਂਦਰ ਪਾਰਕ ਤੋਂ ਟੇਕ ਆਫ ਨਹੀਂ ਹੋਣ ਦਿੱਤਾ ਗਿਆ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਵਾਜਾਈ ਕਾਰਨ ਇਲਾਕੇ 'ਚ 'ਨੋ ਫਲਾਈ ਜ਼ੋਨ' ਲਗਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਇਹ ਵੀ ਪੜ੍ਹੋ: 7 ਸੂਬਿਆਂ ਦੀਆਂ 14 ਔਰਤਾਂ ਨਾਲ ਵਿਆਹ ਕਰਨ ਵਾਲੇ 60 ਸਾਲਾ ਦੇ ਲਾੜੇ ਨੂੰ ਪੁਲਿਸ ਨੇ ਇੰਝ ਕੀਤਾ ਗ੍ਰਿਫਤਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin