ਨਵੀਂ ਦਿੱਲੀ: ਪਿਛਲੇ 48 ਸਾਲਾਂ 'ਚ ਦੇਸ਼ ਦੇ 7 ਸੂਬਿਆਂ ਦੀਆਂ 14 ਔਰਤਾਂ ਨਾਲ ਕਥਿਤ ਤੌਰ 'ਤੇ ਵਿਆਹ ਕਰਨ ਵਾਲੇ 60 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਦੋਸ਼ ਹੈ ਕਿ ਉੜੀਸਾ ਦੇ ਕੇਂਦਰਪਾੜਾ ਜ਼ਿਲ੍ਹੇ ਦੇ ਪਟਕੁਰਾ ਥਾਣਾ ਖੇਤਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਇਸ ਵਿਅਕਤੀ ਨੇ ਕਥਿਤ ਪਤਨੀਆਂ ਨੂੰ ਪਿੱਛੇ ਛੱਡਣ ਤੋਂ ਪਹਿਲਾਂ ਇਨ੍ਹਾਂ ਔਰਤਾਂ ਤੋਂ ਪੈਸੇ ਲਏ। ਹਾਲਾਂਕਿ ਗ੍ਰਿਫਤਾਰ ਵਿਅਕਤੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਮੈਟਰੀਮੋਨੀਅਲ ਵੈੱਬਸਾਈਟਸ ਦੀ ਮਦਦ ਨਾਲ ਕਰਵਾਇਆ ਵਿਆਹ
ਭੁਵਨੇਸ਼ਵਰ ਦੇ ਡਿਪਟੀ ਕਮਿਸ਼ਨਰ ਪੁਲਿਸ ਉਮਾਸ਼ੰਕਰ ਦਾਸ ਨੇ ਦੱਸਿਆ ਕਿ ਦੋਸ਼ੀ ਨੇ 1982 ਵਿੱਚ ਪਹਿਲਾ ਅਤੇ 2002 ਵਿੱਚ ਦੂਜਾ ਵਿਆਹ ਕੀਤਾ ਸੀ ਤੇ ਹੁਣ ਇਨ੍ਹਾਂ ਦੋਵਾਂ ਵਿਆਹਾਂ ਤੋਂ ਉਸਦੇ ਪੰਜ ਬੱਚੇ ਹਨ। ਦਾਸ ਨੇ ਦੱਸਿਆ ਕਿ 2002 ਤੋਂ 2020 ਤੱਕ ਉਸ ਨੇ ਮੈਟਰੀਮੋਨੀਅਲ ਵੈੱਬਸਾਈਟਾਂ ਰਾਹੀਂ ਦੂਜੀਆਂ ਔਰਤਾਂ ਨਾਲ ਦੋਸਤੀ ਕੀਤੀ ਤੇ ਪਹਿਲੀ ਪਤਨੀਆਂ ਨੂੰ ਦੱਸੇ ਬਗੈਰ ਇਨ੍ਹਾਂ ਔਰਤਾਂ ਨਾਲ ਵਿਆਹ ਕਰ ਲਿਆ।
ਪੁਲਿਸ ਮੁਤਾਬਕ ਉਹ ਆਪਣੀ ਪਿਛਲੀ ਪਤਨੀ ਨਾਲ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਰਹਿ ਰਿਹਾ ਸੀ, ਜੋ ਦਿੱਲੀ 'ਚ ਸਕੂਲ ਟੀਚਰ ਹੈ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਇਸ ਔਰਤ ਨੂੰ ਪਿਛਲੇ ਵਿਆਹਾਂ ਬਾਰੇ ਪਤਾ ਲੱਗਿਆ ਤਾਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਫਿਰ ਪੁਲਿਸ ਨੇ ਉਸ ਨੂੰ ਕਿਰਾਏ ਦੇ ਮਕਾਨ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਦੇ ਡਿਪਟੀ ਕਮਿਸ਼ਨਰ ਮੁਤਾਬਕ, ਦੋਸ਼ੀ ਅਧਖੜ ਉਮਰ ਦੀਆਂ ਕੁਆਰੀਆਂ ਔਰਤਾਂ, ਖਾਸ ਤੌਰ 'ਤੇ ਤਲਾਕਸ਼ੁਦਾ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ, ਜੋ ਵਿਆਹ ਸੰਬੰਧੀ ਵੈੱਬਸਾਈਟਾਂ 'ਤੇ ਸਾਥੀਆਂ ਦੀ ਭਾਲ ਕਰ ਰਹੀਆਂ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਉਨ੍ਹਾਂ ਨੂੰ ਛੱਡਣ ਤੋਂ ਪਹਿਲਾਂ ਉਨ੍ਹਾਂ ਦੇ ਪੈਸੇ ਲੈ ਲੈਂਦਾ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ 11 ਏਟੀਐਮ ਕਾਰਡ, ਚਾਰ ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: Stock Market Opening On 15th Feb 2022: ਦੋ ਦਿਨਾਂ ਦੀ ਭਾਰੀ ਗਿਰਾਵਟ ਮਗਰੋਂ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ 'ਚ ਉਛਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin