Punjab News: ਲੁਧਿਆਣਾ 'ਚ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕੌਨਫਰੰਸ ਦੌਰਾਨ ਕਿਹਾ ਕਿ ਪੰਜਾਬ ਵਿੱਚ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਹੈ। ਪੀਐਮ ਦੀ ਸੁਰੱਖਿਆ ਨੂੰ ਲੈ ਕੇ ਗੰਦੀ ਸਿਆਸਤ ਹੋਈ ਹੈ। ਸਰਕਾਰ ਆਈ ਤਾਂ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬੌਰਡਰ ਸਟੇਟ 'ਤੇ ਇਮਾਨਦਾਰ ਸਰਕਾਰ ਹੋਣੀ ਚਾਹੀਦੀ ਹੈ। ਸਰਹੱਦ ਪਾਰ ਤੋਂ ਡਰੋਨ ਤੇ ਡਰੱਗਜ਼ ਆ ਰਹੇ ਹਨ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਹੋਈ ਹੁੰਦੀ ਤਾਂ ਦਰਬਾਰ ਸਾਹਿਬ 'ਚ ਫਿਰ ਘਟਨਾ ਨਾ ਹੁੰਦੀ। ਇਸ ਦੌਰਾਨ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਾਡੀ ਸਰਕਾਰ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਦੇਵੇਗੀ ਤੇ ਪੰਜਾਬ ਪੁਲਿਸ 'ਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਅਸੀਂ ਰੋਕਾਂਗੇ।

ਉਨ੍ਹਾਂ ਕਿਹਾ ਕਿ ਬੀਜੇਪੀ-ਕਾਂਗਰਸ ਅੰਦਰੂਨੀ ਸੁਰੱਖਿਆ ਨਾਲ ਮਿਲ ਕੇ ਖਿਲਵਾੜ ਕਰ ਰਹੇ ਤੇ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਉੱਤੇ ਰੋਕ ਲਗਾਵਾਂਗੇ। ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਦੀ ਚੱਲੇ ਤਾਂ ਉਹ ਪੰਜਾਬ ਵੇਚ ਕੇ ਖਾ ਜਾਣ।

SYL ਮੁੱਦੇ 'ਤੇ ਬੋਲੇ ਅਰਵਿੰਦ ਕੇਜਰੀਵਾਲ
ਪੰਜਾਬ ਦਾ ਜੋ ਵੀ ਅਧਿਕਾਰ ਉਹ ਮਿਲਣਾ ਚਾਹੀਦਾ SYL ਮੁੱਦੇ 'ਤੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਕੋਰਟ ਜਾਂ ਮਿਲ ਕੇ ਗੱਲ ਕਰਕੇ ਹੱਲ ਕੱਢਣਾ ਪਵੇਗਾ। ਸਟੈਂਡ ਲੈਣ ਨਾਲ ਸਮੱਸਿਆ ਤਾਂ ਹੱਲ ਨਹੀਂ ਹੁੰਦਾ। ਇਸ ਮੁੱਦੇ ਉੱਤੇ ਸਿਰਫ ਸਿਆਸਤ ਹੋ ਰਹੀ ਹੋਰ ਕੁਝ ਨਹੀਂ। ਵਿਰੋਧੀ SYL ਮੁੱਦੇ ਦਾ ਹੱਲ ਨਹੀਂ ਕਰਨਾ ਚਾਹੁੰਦੇ।



Top Romantic Web Series: ਕ੍ਰਾਈਮ ਥ੍ਰਿਲਰ-ਸਸਪੈਂਸ ਦੇਖ ਥੱਕ ਗਏ ਹੋ ਤੁਸੀਂ ਤਾਂ ਇਹ ਰੌਮਾਂਟਿਕ-ਕਾਮੇਡੀ ਵੈੱਬ ਸੀਰੀਜ਼ ਦੇਖ ਕਰੋ ਆਪਣਾ ਮੂਡ ਰੀਫ੍ਰੈਸ਼

ਪੰਜਾਬੀ
 ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904