ਲੁਧਿਆਣਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਜੇ ਕਿਸਾਨਾਂ ਦੀਆਂ ਵੋਟਾਂ ਬੀਜੇਪੀ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਪਈਆਂ ਤਾਂ 700 ਕਿਸਾਨਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ। ਉਨ੍ਹਾਂ ਕਿਹਾ ਕਿ ਅਕਾਲੀ ਦਲ, 'ਆਪ' ਤੇ ਭਾਜਪਾ ਦਾ ਮਕਸਦ ਪੰਜਾਬ ਨੂੰ ਲੁੱਟਣਾ ਤੇ ਸੱਤਾ ਹਾਸਲ ਕਰਨਾ ਹੈ।



ਜਾਖੜ ਨੇ ਕਿਹਾ ਕਿ 700 ਕਿਸਾਨਾਂ ਦਾ ਬਲੀਦਾਨ ਦੇ ਕੇ ਵੀ ਜੇ ਪੰਜਾਬ ਦੇ ਲੋਕ ਇਹ ਨਹੀਂ ਸਮਝੇ ਕਿ ਇਹ ਸਭ ਇੱਕੋ ਥਾਲੀ ਦੇ ਚੱਟੇ-ਵੱਟੇ ਹਨ ਤਾਂ 700 ਕਿਸਾਨਾਂ ਦਾ ਬਲੀਦਾਨ ਵਿਅਰਥ ਗਿਆ ਸਮਝੋ। ਉਨ੍ਹਾਂ ਕਿਹਾ ਕਿ ਬੀਜੇਪੀ ਨੇ ਖੇਤੀ ਕਾਨੂੰਨ ਤਾਂ ਵਾਪਸ ਲਿਆ ਪਰ ਇਹ ਨਵਾਂ ਬਜਟ ਕਿਸਾਨਾਂ ਵਿਰੋਧੀ ਹੈ। ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਹੀ ਬਜਟ ਵਿੱਚ ਕਿਸਾਨਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਹੈ।

ਉਨ੍ਹਾਂ ਕਿਹਾ ਕਿ ਬੰਦਾ ਆਪਣੇ ਕੰਮਾਂ ਤੋਂ ਪਛਾਣਿਆ ਜਾਂਦਾ ਹੈ। ਪ੍ਰਿਯੰਕਾ ਗਾਂਧੀ ਲੱਖੀਮਪੁਰ ਪਹੁੰਚ ਗਈ ਪਰ ਕੇਜਰੀਵਾਲ ਕਿਉਂ ਨਹੀਂ ਗਏ? ਜਾਖੜ ਨੇ ਕਿਹਕਾ ਕਿ ਸਜ਼ਾ ਮਿਲੇ ਰਾਹੁਲ ਗਾਂਧੀ ਨੂੰ ਤੇ ਵੋਟਾਂ ਪੈਣ 'ਆਪ' ਤੇ ਅਕਾਲੀਆਂ ਨੂੰ, ਇਹ ਸਹੀ ਨਹੀਂ।

ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਵਰਗੇ ਹੀ ਦਲਿਤ ਨੂੰ ਮੁੱਖ ਮੰਤਰੀ ਬਣਾਉਂਦੇ ਹਨ। ਇਹ ਇਨਕਲਾਬ ਦੀ ਘੜੀ ਹੈ। ਨਵਜੋਤ ਸਿੱਧੂ ਸਭ ਕੁਝ ਛੱਡ ਕੇ ਇੱਥੇ ਖੜ੍ਹਾ ਹੈ। ਸਿੱਧੂ ਨੂੰ ਨੀਂਹ ਪੱਥਰ ਬਣਾ ਕੇ ਰੱਖਿਓ। ਵੋਟਾਂ ਮੰਗਣ ਨਹੀਂ ਆਏ, ਆਪਣਾ ਬਣਾ ਕੇ ਰੱਖਿਓ।

ਉਨ੍ਹਾਂ ਕਿਹਾ ਕਿ 4 ਹਜਾਰ ਚੇਅਰਮੈਨੀਆਂ ਵਰਕਰਾਂ ਨੂੰ ਮਿਲੇਗੀ। ਜੇ ਮੈਂ ਪ੍ਰਧਾਨ ਰਿਹਾ ਤਾਂ ਵਰਕਰ ਨੂੰ ਚੇਅਰਮੈਨ ਬਣਾਵਾਂਗਾ। ਉਨ੍ਹਾਂ ਨੇ ਕਿਹਾ ਕਿ ਗਿੱਦੜਾਂ ਦਾ ਫਿਰਦਾ ਗਰੁੱਪ ਕਹਿੰਦੇ ਸਿੱਧੂ ਮਾਰਨਾ ਹੈ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਦੀ ਗੱਲ ਨਵਜੋਤ ਸਿੱਧੂ ਨੇ ਕੀਤੀ। ਨਵਜੋਤ ਸਿੱਧੂ ਵਿਜ਼ਨ ਦੀ ਗੱਲ ਕਰਦਾ ਹੈ


ਇਹ ਵੀ ਪੜ੍ਹੋ: Punjab Elections 2022: 'ਆਪ' ਉਮੀਦਵਾਰ ਨੂੰ ਲੋਕਾਂ ਨੇ ਬਣਾਇਆ ਬੰਦੀ, ਹਮਲਾ ਕਰਨ ਦੇ ਵੀ ਇਲਜ਼ਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :