Watch Video: PM ਮੋਦੀ ਸ਼ਨੀਵਾਰ ਨੂੰ ਹੈਦਰਾਬਾਦ ਵਿੱਚ ICRISAT ਦੀ 50ਵੀਂ ਵਰ੍ਹੇਗੰਢ ਦੇ ਸਮਾਗਮਾਂ ਵਿੱਚ ਸ਼ਾਮਲ ਹੋਏ। ਪੀਐਮ ਮੋਦੀ ਨੇ ਪੈਦਲ ਹੈਦਰਾਬਾਦ ਵਿੱਚ ਇੰਟਰਨੈਸ਼ਨਲ ਕਰੌਪਸ ਰਿਸਰਚ ਇੰਸਟੀਚਿਊਟ ਫਾਰ ਸੇਮੀ-ਆਰਿਡ ਟ੍ਰੌਪਿਕਸ (ICRISAT) ਕੈਂਪਸ ਦਾ ਦੌਰਾ ਕੀਤਾ। ਇਸ ਦੌਰਾਨ ਪੀਐਮ ਮੋਦੀ ਕੈਂਪਸ ਦੇ ਅੰਦਰ ਇੱਕ ਛੋਲਿਆਂ ਦੇ ਖੇਤ ਵਿੱਚ ਗਏ ਤੇ ਛੋਲਿਆਂ ਨੂੰ ਤੋੜਨ ਤੋਂ ਬਾਅਦ ਉਨ੍ਹਾਂ ਨੂੰ ਬੜੇ ਚਾਅ ਨਾਲ ਖਾਣਾ ਸ਼ੁਰੂ ਕਰ ਦਿੱਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਇਸ ਵੀਡੀਓ 'ਤੇ ਕਈ ਲੋਕਾਂ ਨੇ ਮਜ਼ਾਕ ਉਡਾਇਆ
ਲੋਕਾਂ ਨੇ ਇਸ ਵੀਡੀਓ 'ਤੇ ਚੁਟਕੀ ਵੀ ਲਈ ਹੈ। ਇਸ ਵੀਡੀਓ 'ਤੇ ਕੁਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਇੱਕ ਸਮਾਂ ਸੀ, ਜੋ ਕਹਿੰਦੇ ਸਨ ਕਿ ਮੈਂ ਲੋਕਾਂ ਨੂੰ ਚਨੇ ਚਬਾਉਂਦਾ ਹਾਂ, ਅੱਜ ਉਹ ਚਨੇ ਚਬਾ ਰਹੇ ਹਨ। ਆਉਣ ਵਾਲੇ ਸਮੇਂ ਦਾ ਸੁਨੇਹਾ..!
ਇੱਕ ਹੋਰ ਯੂਜ਼ਰ ਨੇ ਵੀਡੀਓ 'ਤੇ ਕੁਮੈਂਟ ਕਰਦਿਆਂ ਲਿਖਿਆ- ਕਿਸਾਨਾਂ ਨੂੰ ਇੱਕ ਸਾਲ ਤੱਕ ਸੜਕ 'ਤੇ ਬਿਠਾਉਣ ਤੋਂ ਬਾਅਦ ਜਨਾਬ, ਤੁਸੀਂ ਖੇਤ ਵਿਚ ਘੁੰਮ ਰਹੇ ਹੋ, ਮੁੱਖ ਸੇਵਕ ਦਾ ਦਿਖਾਵਾ ਨਾ ਕਰੋ। ਵੀਡੀਓ 'ਤੇ ਕੁਮੈਂਟ ਕਰਦੇ ਹੋਏ ਅਨਿਰੁਧ ਸ਼ਰਮਾ ਨਾਂ ਦੇ ਯੂਜ਼ਰ ਨੇ ਲਿਖਿਆ- ਸੋਗ 'ਚ ਛੋਲੇ ਹੀ ਖਾਏ ਜਾਂਦੇ ਹਨ, ਛੋਲੇ ਵੰਡੇ ਜਾਂਦੇ ਹਨ ਅਤੇ ਖੁਸ਼ੀਆਂ 'ਚ ਖਜੂਰ। ਪੰਜ ਰਾਜਾਂ ਵਿੱਚ ਹਾਰਨ ਤੋਂ ਬਾਅਦ ਸਿਰਫ਼ ਚਨੇ ਹੀ ਵੰਡੇ ਜਾਣਗੇ।
ICRISAT ਵਿਖੇ ਜਲਵਾਯੂ ਪਰਿਵਰਤਨ ਖੋਜ ਸਹੂਲਤ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਮੋਦੀ ਨੇ ICRISAT ਵਿਖੇ ਜਲਵਾਯੂ ਪਰਿਵਰਤਨ ਖੋਜ ਸਹੂਲਤ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਨੂੰ ਅੱਗੇ ਲਿਜਾਣ ਲਈ ਯਤਨਸ਼ੀਲ ਵਿਗਿਆਨੀਆਂ ਤੇ ਖੋਜਾਰਥੀਆਂ ਦੀ ਸ਼ਲਾਘਾ ਵੀ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਇੱਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ। ICRISAT 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ PM ਮੋਦੀ ਨੇ ਕਿਹਾ ਕਿ ਸਾਡਾ ਧਿਆਨ 80 ਫੀਸਦੀ ਤੋਂ ਜ਼ਿਆਦਾ ਛੋਟੇ ਕਿਸਾਨਾਂ 'ਤੇ ਹੈ। ਡਿਜੀਟਲ ਖੇਤੀ ਬਦਲਦੇ ਭਾਰਤ ਦਾ ਇੱਕ ਅਹਿਮ ਪਹਿਲੂ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਾਡਾ ਬਜਟ ਕੁਦਰਤੀ ਤੇ ਡਿਜੀਟਲ ਖੇਤੀ 'ਤੇ ਕੇਂਦਰਿਤ ਹੈ।
ਇਹ ਵੀ ਪੜ੍ਹੋ: ਪੰਜਾਬ 'ਚ PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦੀ ਜਾਂਚ ਲਈ ਅੱਜ ਫਿਰੋਜ਼ਪੁਰ ਪਹੁੰਚੇਗੀ ਸੁਪਰੀਮ ਕੋਰਟ ਦੀ ਟੀਮ