kerela Woman Wins Big Lottery: ਕਹਿੰਦੇ ਹਨ ਕਿ ਕਿਸਮਤ ਹੀ ਰਾਜ ਕਰਾਉਂਦੀ ਹੈ ਤੇ ਇਹ ਹੀ ਬਰਬਾਦ ਕਰਦੀ ਹੈ। ਕਿਸਮਤ ਕਦੋਂ, ਕਿੱਥੇ ਤੇ ਕਿਸ ਦੀ ਬਦਲ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਕੁਝ ਕੇਰਲ ਦੀ ਇੱਕ ਔਰਤ ਨਾਲ ਹੋਇਆ। ਕੇਰਲ ਦੀ ਲੀਨਾ ਜਲਾਲ ਦੀ ਕਿਸਮਤ ਵੀ ਰਾਤੋ-ਰਾਤ ਬਦਲ ਗਈ। ਆਬੂ ਧਾਬੀ 'ਚ ਕੇਰਲ ਮੂਲ ਦੀ ਇਸ ਮਹਿਲਾ ਨੇ ਵੱਡਾ ਇਨਾਮ ਜਿੱਤਿਆ ਹੈ।
ਆਬੂ ਧਾਬੀ ਵਿੱਚ ਰਹਿਣ ਵਾਲੀ ਕੇਰਲ ਦੀ ਮਹਿਲਾ ਨੇ ਆਬੂ ਧਾਬੀ ਵਿੱਚ 44.75 ਕਰੋੜ ਰੁਪਏ ਦੀ ਵੱਡੀ ਲਾਟਰੀ ਜਿੱਤੀ ਹੈ। ਔਰਤ ਦਾ ਨਾਂ ਲੀਨਾ ਜਲਾਲ ਹੈ। ਭਾਰਤੀ ਪਰਵਾਸੀ ਲੀਨਾ ਜਲਾਲ ਨੇ ਵੀਕਲੀ ਡ੍ਰਾ ਲਾਟਰੀ ਵਿੱਚ ਇਹ ਇਨਾਮੀ ਰਾਸ਼ੀ ਜਿੱਤੀ ਹੈ।
10 ਲੋਕਾਂ ਨਾਲ ਸਾਂਝੀ ਕਰੇਗੀ ਲਾਟਰੀ ਦੀ ਟਿਕਟ
ਜਾਣਕਾਰੀ ਮੁਤਾਬਕ ਲੀਨਾ ਜਲਾਲ Human Resource Professional ਹੈ ਜੋ ਆਬੂ ਧਾਬੀ 'ਚ ਰਹਿੰਦੀ ਹੈ ਤੇ ਕੰਮ ਕਰਦੀ ਹੈ। 44 ਕਰੋੜ ਦੀ ਲਾਟਰੀ ਜਿੱਤਣ ਵਾਲੀ ਔਰਤ ਲੀਨਾ ਜਲਾਲ ਨੇ ਦੱਸਿਆ ਕਿ ਉਹ ਜਿੱਤੀ ਗਈ ਰਕਮ 10 ਹੋਰ ਲੋਕਾਂ ਨਾਲ ਸਾਂਝੀ ਕਰੇਗੀ। ਇਸ ਦੇ ਨਾਲ ਹੀ ਜੇਤੂ ਰਾਸ਼ੀ ਦਾ ਇੱਕ ਹਿੱਸਾ ਚੈਰਿਟੀ 'ਚ ਦਿੱਤਾ ਜਾਵੇਗਾ।
ਲੀਨਾ ਪਿਛਲੇ ਚਾਰ ਸਾਲਾਂ ਤੋਂ ਸ਼ੋਇਦਾਰ ਪ੍ਰੋਜੈਕਟ ਇਲੈਕਟ੍ਰੋਨਿਕਸ ਮਕੈਨੀਕਲ ਐਲਐਲਸੀ ਵਿੱਚ ਇੱਕ ਐਚਆਰ ਵਜੋਂ ਕੰਮ ਕਰ ਰਹੀ ਹੈ। ਉਸ ਨੇ ਆਪਣੇ 9 ਸਾਥੀਆਂ ਨਾਲ ਇਹ ਟਿਕਟ ਖਰੀਦੀ ਸੀ। ਲੀਨਾ ਜਲਾਲ ਨੇ ਦੱਸਿਆ ਕਿ ਉਸ ਦੀਆਂ ਸਹੇਲੀਆਂ ਪਿਛਲੇ ਇਕ ਸਾਲ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਹੀਆਂ ਸਨ ਪਰ ਪਹਿਲੀ ਵਾਰ ਲੀਨਾ ਦੇ ਨਾਂ 'ਤੇ ਟਿਕਟ ਖਰੀਦੀ ਗਈ।
ਲੀਨਾ ਜਲਾਲ ਦੀ ਟਿਕਟ ਨੰਬਰ 144387 ਨੂੰ 3 ਫਰਵਰੀ ਨੂੰ ਹੋਏ ਡਰਾਅ ਵਿੱਚ 'ਟੈਰਿਫ 22 ਮਿਲੀਅਨ ਸੀਰੀਜ਼ 236' ਵਿੱਚ ਚੁਣਿਆ ਗਿਆ ਸੀ। ਮਜ਼ੇਦਾਰ ਗੱਲ ਇਹ ਹੈ ਕਿ ਜਿਸ ਦਿਨ ਲੀਨਾ ਜਲਾਲ ਨੇ ਲਾਟਰੀ ਜਿੱਤੀ, ਉਸ ਦਿਨ 15 ਹੋਰ ਲੋਕ ਖੁਸ਼ਕਿਸਮਤ ਸਨ। ਇਨ੍ਹਾਂ ਵਿੱਚ ਇੱਕ ਹੋਰ ਭਾਰਤੀ ਸਰਾਫ਼ ਸੂਰੂ ਹੈ। ਸੂਰੂ ਵੀ ਮੱਲਾਪੁਰਮ, ਕੇਰਲ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਇਨਾਮੀ ਰਾਸ਼ੀ 29 ਲੋਕਾਂ ਨਾਲ ਸਾਂਝੀ ਕਰਨਗੇ ਤੇ ਕੁਝ ਰਕਮ ਆਪਣੇ ਗਰੀਬ ਦੋਸਤਾਂ ਨੂੰ ਦੇਣਗੇ।
ਇਹ ਵੀ ਪੜ੍ਹੋ: ਗ੍ਰਹਿ ਮੰਤਰਾਲੇ ਦੀ ਦੇਖ-ਰੇਖ ਕਰਨ ਵਾਲੀ ਪ੍ਰੈਸ ਇਨਫਰਮੇਸ਼ਨ ਬਿਊਰੋ (PIB) ਦੀ ਯੂਨਿਟ ਨੇ ਕੂ ਐਪ 'ਤੇ ਖੋਲ੍ਹਿਆ ਆਪਣਾ ਖਾਤਾ
ਇਹ ਵੀ ਪੜ੍ਹੋ: Trending: ਸਿਰਫ 500 ਰੁਪਏ ਦੀ ਕੁਰਸੀ ਨੇ ਔਰਤ ਨੂੰ ਰਾਤੋਂ-ਰਾਤ ਬਣਾ ਦਿੱਤਾ ਲੱਖਪਤੀ, ਜਾਣੋ ਕਿਵੇਂ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ