ਲੁਧਿਆਣਾ: ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਹਨ। ਉਹ ਅੱਜ ਵੀ ਕੈਪਟਨ ਨੂੰ ਮਿਲਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਹਿੰਦੂ-ਸਿੱਖ ਦੀ ਗੱਲ ਕਰ ਰਹੇ ਹਨ, ਉਹ ਆਈਐਸਆਈ ਦੇ ਹੱਥਾਂ ਵਿੱਚ ਖੇਡ ਰਹੇ ਹਨ। ਮਨੀਸ਼ ਤਿਵਾੜੀ ਨੇ ਚੰਨੀ ਸਰਕਾਰ ਬਾਰੇ ਕਿਹਾ ਕਿ ਕਾਂਗਰਸ ਦੀ ਸਰਕਾਰ 111 ਦਿਨ ਨਹੀਂ ਸਗੋਂ 5 ਸਾਲ ਰਹੀ ਹੈ।
ਦਰਅਸਲ ਲੁਧਿਆਣਾ ਵਿੱਚ ਅੱਜ ਕਾਂਗਰਸ ਦੇ ਐਮਪੀ ਤੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਜ਼ਬੂਤ ਸਰਕਾਰ ਦੀ ਲੋੜ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਤਾਂ ਪੰਜਾਬ ਨੂੰ ਸਮਝਣ ਵਿੱਚ ਹੀ ਪੰਜ ਸਾਲ ਲੱਗ ਜਾਣਗੇ।
ਇਸ ਦੌਰਾਨ ਜਦੋਂ ਤੋਂ ਸਵਾਲ ਕੀਤਾ ਗਿਆ ਕਿ ਕਾਂਗਰਸ ਦੇ ਲੀਡਰ ਸਿਰਫ਼ ਚੰਨੀ ਸਰਕਾਰ ਦੇ ਕਾਰਜਕਾਲ ਦਾ ਹੀ ਪ੍ਰਚਾਰ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਮੈਂ ਇਹ ਮੰਨਦਾ ਹਾਂ ਕਾਂਗਰਸ ਦੀ ਸਰਕਾਰ ਪੂਰੇ ਪੰਜ ਸਾਲ ਰਹੀ ਹੈ। ਜੇਕਰ ਅਸੀਂ ਸਿਰਫ ਤਿੰਨ ਮਹੀਨੇ ਦੀ ਗੱਲ ਕਰਾਂਗੇ ਤਾਂ ਪੰਜ ਸਾਲ ਦੇ ਕੰਮਾਂ ਦੀ ਨਜ਼ਰਅੰਦਾਜ਼ੀ ਹੋਵੇਗਾ।
ਹਿੰਦੂ-ਸਿੱਖ ਮਾਮਲੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਹਿੰਦੂ ਲੀਡਰ ਦਾ ਮੁੱਦਾ ਕੋਈ ਨਹੀਂ। ਜੋ ਹਿੰਦੂ ਸਿੱਖ ਦੀ ਗੱਲ ਕਰਦੇ ਹਨ, ਉਹ ਆਈਐਸਆਈ ਦੇ ਹੱਥਾਂ ਵਿੱਚ ਖੇਡ ਰਹੇ ਹਨ। ਮਨੀਸ਼ ਤਿਵਾੜੀ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਹਨ। ਉਹ ਅੱਜ ਵੀ ਕੈਪਟਨ ਨੂੰ ਮਿਲਦੇ ਹਨ।
ਉੱਥੇ ਹੀ ਉਨ੍ਹਾਂ ਮੁਫ਼ਤਖੋਰੀ ਦੀ ਰਾਜਨੀਤੀ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਰਾਜਨੀਤੀ ਵਿਚਾਰਾਂ ਦੀ ਹੋਣੀ ਚਾਹੀਦੀ ਹੈ ਜੋ ਮੁਫ਼ਤਖੋਰੀ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਹਨ, 21 ਫਰਵਰੀ ਨੂੰ ਉਨ੍ਹਾਂ ਦਾ ਬਿਆਨ ਆ ਜਾਵੇਗਾ ਕਿ ਪੰਜਾਬ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ। ਉਥੇ ਹੀ ਉਨ੍ਹਾਂ ਪੱਗੜੀ ਦੇ ਮਾਮਲੇ 'ਤੇ ਕਿਹਾ ਕਿ ਪੱਗ ਸਨਮਾਨਜਨਕ ਹੈ। ਇਸ ਕਰਕੇ ਇਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਜਦੋਂ ਉਨ੍ਹਾਂ ਨੂੰ ਕਾਂਗਰਸ ਛੱਡਣ ਬਾਰੇ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਵਿਚਾਰਧਾਰਾ ਦਾ ਵਖਰੇਵਾਂ ਹੋ ਸਕਦਾ ਹੈ ਪਰ ਕਾਂਗਰਸ ਲਈ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦਿੱਤੀ ਹੈ। ਇਸ ਕਰਕੇ ਅਜਿਹਾ ਕੋਈ ਸਵਾਲ ਪੈਦਾ ਨਹੀਂ ਹੁੰਦਾ।
ਇਹ ਵੀ ਪੜ੍ਹੋ: Punjab Election: 700 ਸਾਲ ਪੁਰਾਣੇ ਸੰਤ ਦੇ ਹੱਥ ਪੰਜਾਬ ਦੀ ਸੱਤਾ ਦੀ ਚਾਬੀ? ਜਾਣੋ ਕਿਵੇਂ ਬਦਲ ਰਹੇ ਸਮੀਕਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904