Punjab Assembly Election 2022 Ravidas Jayanti Congress BJP AAP


ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


Punjab Assembly Election 2022: 15ਵੀਂ ਸਦੀ ਦੇ ਭਗਤ ਰਵਿਦਾਸ ਜੀ ਦੀ ਅਧਿਆਤਮਕ ਬਾਣੀ ਅੱਜ ਵੀ ਸਮਾਜ ਨੂੰ ਨਵਾਂ ਰਾਹ ਦਿਖਾ ਰਹੀ ਹੈ ਪਰ ਇਸ ਵਾਰ ਪੰਜਾਬ ਦਾ ਸਿਆਸੀ ਰਸਤਾ ਵੀ ਭਗਤ ਰਵਿਦਾਸ ਜੀ ਦੇ ਚਰਨਾ ਤੋਂ ਹੀ ਗੁਜ਼ਰੇਗਾ। ਭਾਵੇਂ ਹਰ ਸਾਲ ਭਗਤ ਰਵਿਦਾਸ ਜਯੰਤੀ ਸ਼ਰਧਾਲੂਆਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਪਰ ਇਸ ਸਾਲ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸਿਆਸੀ ਅਰਥਾਂ ਤੋਂ ਵੀ ਕਾਫੀ ਅਹਿਮ ਬਣ ਗਿਆ ਹੈ।


ਭਗਤ ਰਵਿਦਾਸ ਦੀ ਮਹਿਮਾ ਅਜਿਹੀ ਸੀ ਕਿ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਕਈ ਰਾਜੇ ਉਨ੍ਹਾਂ ਦੇ ਚੇਲੇ ਬਣ ਗਏ। ਹੁਣ 700 ਸਾਲਾਂ ਬਾਅਦ ਬਹੁਤ ਸਾਰੇ ਸਿਆਸਤਦਾਨ ਰਵਿਦਾਸ ਦੇ ਚੇਲੇ ਨਜ਼ਰ ਆ ਰਹੇ ਹਨ ਕਿਉਂਕਿ ਭਗਤ ਰਵਿਦਾਸ ਪੰਜਾਬ ਦੀ ਸੱਤਾ ਦੀ ਚਾਬੀ ਬਣ ਗਏ ਹਨ। ਇਸ ਪੂਰੇ ਸਿਆਸੀ ਖੇਡ ਨੂੰ ਇੰਝ ਸਮਝੋ। ਪੰਜਾਬ ਨੂੰ ਦੇਸ਼ ਦੀ ਦਲਿਤ ਰਾਜਧਾਨੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਦਲਿਤਾਂ ਦੀ ਵੱਡੀ ਆਬਾਦੀ ਹੈ। ਪੰਜਾਬ ਵਿੱਚ ਦਲਿਤ ਆਬਾਦੀ ਲਗਪਗ 32% ਹੈ।


ਇਸ ਵਿੱਚ 60% ਸਿੱਖ ਤੇ 40% ਹਿੰਦੂ ਹਨ। ਪੰਜਾਬ ਦੇ 4 ਜ਼ਿਲ੍ਹਿਆਂ ਸ਼ਹੀਦ ਭਗਤ ਸਿੰਘ ਨਗਰ, ਮੁਕਤਸਰ ਸਾਹਿਬ, ਫਿਰੋਜ਼ਪੁਰ ਤੇ ਫਰੀਦਕੋਟ ਵਿੱਚ ਦਲਿਤਾਂ ਦੀ ਆਬਾਦੀ 42% ਤੋਂ ਵੱਧ ਹੈ। ਸਿਆਸੀ ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਵਿੱਚ ਕੁੱਲ 117 ਸੀਟਾਂ ਹਨ, ਜਿਨ੍ਹਾਂ ਚੋਂ 57 ਸੀਟਾਂ ਦਲਿਤ ਵੋਟਰਾਂ ਤੋਂ ਪ੍ਰਭਾਵਿਤ ਮੰਨੀਆਂ ਜਾਂਦੀਆਂ ਹਨ।


ਕਾਂਗਰਸ ਦੀ ਪਸੰਦ ਇਸ ਲਈ ਬਣੇ ਚੰਨੀ


ਪੰਜਾਬ 'ਚ ਦਲਿਤਾਂ ਦੀ ਜ਼ਿਆਦਾ ਆਬਾਦੀ ਅਤੇ ਅੱਧੀ ਤੋਂ ਵੱਧ ਸੀਟਾਂ 'ਤੇ ਪ੍ਰਭਾਵ ਕਾਰਨ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ 'ਤੇ ਦਾਅ ਖੇਡਿਆ ਹੈ.. ਪਹਿਲਾਂ ਜਦੋਂ ਕੈਪਟਨ ਨੂੰ ਹਟਾਉਣਾ ਪਿਆ ਤਾਂ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ...ਜੋ ਬਣੇ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ... ਫਿਰ ਜਦੋਂ ਚੋਣਾਂ ਦੌਰਾਨ ਮੁੱਖ ਮੰਤਰੀ ਐਲਾਨਣ ਦੀ ਗੱਲ ਆਈ ਤਾਂ ਕਾਂਗਰਸ ਨੇ ਚਰਨਜੀਤ ਚੰਨੀ 'ਤੇ ਹੀ ਦਾਅ ਖੇਡਿਆ...ਤੇ ਇਸ ਪਿੱਛੇ ਦਲਿਤ ਵੋਟਾਂ ਨੂੰ ਕਾਰਨ ਦੱਸਿਆ ਜਾ ਰਿਹਾ ਹੈ।


ਪੰਜਾਬ 'ਚ ਬਦਲ ਰਹੇ ਸਮੀਕਰਨ?


ਹੁਣ ਤੱਕ ਦਲਿਤਾਂ ਨੂੰ ਕਾਂਗਰਸ ਦਾ ਵੋਟ ਬੈਂਕ ਮੰਨਿਆ ਜਾਂਦਾ ਸੀ ਪਰ ਪਿਛਲੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਦੇ ਇਸ ਵੋਟ ਬੈਂਕ ਵਿੱਚ ਸੇਂਧ ਲਾਈ ਹੈ। 2017 ਦੀਆਂ ਪੰਜਾਬ ਚੋਣਾਂ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ 47% ਦਲਿਤ ਵੋਟਾਂ ਮਿਲੀਆਂ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ 25% ਦਲਿਤ ਵੋਟਾਂ ਮਿਲੀਆਂ ਸੀ। ਮਤਲਬ ਇਸ ਵਾਰ ਪੰਜਾਬ ਵਿੱਚ ਦਲਿਤ ਵੋਟਰ ਵੀ ਵੰਡਿਆ ਜਾ ਸਕਦਾ ਹੈ ਤੇ ਇਹ ਕਾਂਗਰਸ ਲਈ ਵੱਡਾ ਖ਼ਤਰਾ ਹੈ।


ਪੰਜਾਬ ਦੀ ਸਿਆਸਤ ਤੋਂ ਦਲਿਤ ਕਿਉਂ ਗਾਇਬ?


ਪੰਜਾਬ ਵਿੱਚ ਦਲਿਤ ਵੋਟਰ ਸੱਤਾ ਦੀ ਚਾਬੀ ਤਾਂ ਬਣਦੇ ਹਨ, ਪਰ ਉਹ ਕਦੇ ਵੀ ਸਿਆਸੀ ਪਕੜ ਬਣ ਨਹੀਂ ਸਕੇ। ਇਹੀ ਕਾਰਨ ਹੈ ਕਿ ਪੰਜਾਬ ਦੇ ਕਾਂਸ਼ੀ ਰਾਮ ਨੂੰ ਉੱਤਰ ਪ੍ਰਦੇਸ਼ ਆ ਕੇ ਆਪਣੀ ਰਾਜਨੀਤੀ ਕਰਨੀ ਪਈ... ਕਾਂਸ਼ੀ ਰਾਮ ਪੰਜਾਬ ਵਿਚ ਦਲਿਤਾਂ ਨੂੰ ਇਕਜੁੱਟ ਨਹੀਂ ਰੱਖ ਸਕੇ। ਪਰ ਉਨ੍ਹਾਂ ਦੀ ਰਾਜਨੀਤੀ ਯੂਪੀ 'ਚ ਕਾਮਯਾਬ ਹੋਈ।


ਕੁੱਲ ਮਿਲਾ ਕੇ ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਸਾਰੇ ਇਸ ਵਾਰ ਪੰਜਾਬ ਦੀਆਂ ਚੋਣਾਂ ਵਿੱਚ ਦਲਿਤ ਵੋਟਰਾਂ ਦਾ ਸਮਰਥਨ ਹਾਸਲ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਹਨ ਕਿਉਂਕਿ ਸਿਆਸੀ ਅਲਜਬਰੇ ਵਿੱਚ ਇਹ ਤੈਅ ਹੈ ਕਿ ਦਲਿਤ ਸਿਧਾਂਤ ਨੂੰ ਨਾਲ ਲੈ ਕੇ ਚੱਲਣ ਵਾਲੇ ਦੇ ਸਿਰ ਸੱਤਾ ਦਾ ਤਾਜ ਸਜੇਗਾ।



ਇਹ ਵੀ ਪੜ੍ਹੋ: Rog Phone 5S: ਗੇਮਿੰਗ ਦੇ ਦੀਵਾਨਿਆਂ ਲਈ ਆ ਗਿਆ ਜਬਰਦਸਤ ਫ਼ੋਨ, 18GB ਰੈਮ ਨਾਲ ਬੇਹੱਦ ਪਾਵਰਫੁੱਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904