Punjab Elections 2022: ਪੰਜਾਬ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਝ ਹੀ ਦਿਨ ਬਾਕੀ ਹਨ ਅਜਿਹੇ 'ਚ ਸਿਆਸੀ ਪਾਰਾ ਸਰਗਰਮ ਹੈ। ਹਲਕਾ ਅਟਾਰੀ 'ਚ ਪ੍ਰਚਾਰ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਵਲੋਂ ਚੋਣ ਰੈਲੀ ਕੀਤੀ ਜਾ ਰਹੀ ਸੀ। ਇਸ ਦੌਰਾਨ ਹਫ਼ੜਾ-ਦਫ਼ੜੀ ਮਚ ਗਈ ਅਤੇ ਭਗਵੰਤ ਮਾਨ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਅਨੁਸਾਰ ਅਟਾਰੀ ਹਲਕੇ ਵਿਖੇ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਰੋਡ ਸ਼ੋਅ ਕਰ ਰਹੇ ਸਨ। ਇਸ ਦੌਰਾਨ ਕਿਸੇ ਸ਼ਖ਼ਸ ਨੇ ਉਨ੍ਹਾਂ ਦੇ ਮੂੰਹ ’ਤੇ ਵਗਾਹ ਕੇ ਕੋਈ ਚੀਜ਼ ਮਾਰ ਦਿੱਤੀ। ਪੱਥਰ ਵਰਗੀ ਚੀਜ਼ ਵੱਜਣ ਤੋਂ ਬਾਅਦ ਭਗਵੰਤ ਮਾਨ ਕੁਝ ਸਮੇਂ ਲਈ ਆਪਣੀ ਗੱਡੀ ਦੇ ਅੰਦਰ ਬੈਠ ਗਏ ਅਤੇ ਫਿਰ ਉਨ੍ਹਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਪੰਜਾਬ 'ਚ 20 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਅਜਿਹੇ 'ਚ ਪਾਰਟੀਆਂ ਵੱਲੋਂ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਡੋਰ ਟੂ ਡੋਰ ਜਾ ਕੇ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਅਟਾਰੀ ਪਹੁੰਚੇ ਭਗਵੰਤ ਮਾਨ ਵੱਲੋਂ ਚੋਣ ਰੈਲੀ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਉਹਨਾਂ ਦੀ ਅੱਖ ਕੋਲ ਕੁਝ ਪੱਥਰ ਵਰਗੀ ਚੀਜ਼ ਲੱਗੀ ਜਿਸ ਤੋਂ ਬਾਅਦ ਇਕਦਮ ਉਹ ਕਾਰ ਦੇ ਅੰਦਰ ਬੈਠ ਗਏ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ : ਦਿਓਰ ਭਗਵੰਤ ਮਾਨ ਲਈ ਵੋਟਾਂ ਮੰਗਣ ਪਹੁੰਚੀ ਸੁਨੀਤਾ ਕੇਜਰੀਵਾਲ ,ਲੋਕਾਂ ਨੂੰ ਕੀਤੀ ਇਹ ਅਪੀਲ
ਇਹ ਵੀ ਪੜ੍ਹੋ: ਜੇ ਦਿੱਲੀ ਮਾਡਲ ਪੰਜਾਬ 'ਚ ਲਾਗੂ ਹੋਇਆ ਤਾਂ ਪੰਜਾਬ ਹੋ ਜਾਵੇਗਾ ਤਬਾਹ- ਪ੍ਰਕਾਸ਼ ਸਿੰਘ ਬਾਦਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904