ਧੂਰੀ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਧੀ ਸ਼ੁੱਕਰਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪੰਜਾਬ ਪਹੁੰਚੇ ਹਨ। ਸੁਨੀਤਾ ਕੇਜਰੀਵਾਲ ਨੇ ਸੰਗਰੂਰ ਦੇ ਧੂਰੀ ਇਲਾਕੇ 'ਚ ਧੀਆਂ ਦਾ ਲੇਖਾ ਜੋਖਾ ਪ੍ਰੋਗਰਾਮ 'ਚ ਸ਼ਿਰਕਤ ਕੀਤੀ।

 

ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਧੂਰੀ 'ਚ ਔਰਤਾਂ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਭਗਵੰਤ ਮਾਨ ਨੂੰ ਵੋਟ ਦੇਣ ਲਈ ਅਪੀਲ ਕੀਤੀ ਹੈ। ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਔਰਤਾਂ ਨੂੰ ਸਾਡੀ ਸਰਕਾਰ 1000 ਰੁਪਏ ਮਹੀਨਾ ਦੇਣਗੇ,ਚਾਹੇ ਜਿਥੇ ਮਰਜੀ ਖਰਚ ਕਰਨਾ। ਪੰਜਾਬ ਦੀ ਖੁਸ਼ਹਾਲੀ ਆਪ ਦੀ ਖ਼ੁਸ਼ਹਾਲੀ। 


ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਇੱਥੇ ਭਗਵੰਤ ਮਾਨ ਲਈ ਵੋਟਾਂ ਦੀ ਅਪੀਲ ਕਰਨ ਆਏ ਹਾਂ ਪਰ ਇੱਥੇ ਲੋਕਾਂ ਨੇ ਭਗਵੰਤ ਮਾਨ ਨੂੰ ਹੀ ਵੋਟ ਪਾਉਣ ਦਾ ਫੈਸਲਾ ਕਰ ਲਿਆ ਹੈ। ਲੋਕ ਸਮਝਦੇ ਹਨ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਕੰਮ ਕੀਤਾ ਹੈ ਅਤੇ ਇੱਥੇ ਵੀ ਕਰੇਗਾ।

 

ਭਗਵੰਤ ਮਾਨ ਸੰਗਰੂਰ ਸੰਸਦੀ ਸੀਟ ਤੋਂ 'ਆਪ' ਦੀ ਟਿਕਟ 'ਤੇ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਧੂਰੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਧੂਰੀ ਵਿਧਾਨ ਸਭਾ ਹਲਕਾ ਸੰਗਰੂਰ ਜ਼ਿਲ੍ਹੇ ਵਿੱਚ ਪੈਂਦਾ ਹੈ। ਧੂਰੀ ਵਿਧਾਨ ਸਭਾ ਸੀਟ ਵਿੱਚ ਕੁੱਲ 74 ਪਿੰਡ ਹਨ।

 


ਇਹ ਵੀ ਪੜ੍ਹੋ : Punjab Elections 2022 : ਹੁਣ ਸਿੱਧੂ ਮੂਸੇਵਾਲਾ ਕਰਨਗੇ ਵੇਰਕਾ 'ਚ ਨਵਜੋਤ ਸਿੱਧੂ ਦੇ ਹੱਕ 'ਚ ਚੋਣ ਪ੍ਰਚਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490