Punjab Election 2022: ਪੰਜਾਬ ਵਿੱਚ ਅੱਜ ਨਵੀਂ ਚੁਣੀ ਗਈ ਆਮ ਆਦਮੀ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਹੋ ਸਕਦੀ ਹੈ। ਇਸ ਬੈਠਕ 'ਚ ਸਰਕਾਰ ਬਣਾਉਣ ਲਈ ਅਗਲੇ ਪ੍ਰੋਗਰਾਮਾਂ 'ਤੇ ਚਰਚਾ ਕੀਤੀ ਜਾ ਸਕਦੀ ਹੈ।



ਦੱਸ ਦੇਈਏ ਕਿ ਵੀਰਵਾਰ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਨੇ ਵੱਡੀ ਜਿੱਤ ਦਰਜ ਕੀਤੀ ਹੈ। ਦੇਰ ਸ਼ਾਮ ਐਲਾਨੇ ਗਏ ਸੂਬਾ ਵਿਧਾਨ ਸਭਾ ਸੀਟਾਂ ਦੇ ਨਤੀਜਿਆਂ 'ਚ 'ਆਪ' ਨੂੰ ਸਾਰੀਆਂ 117 ਸੀਟਾਂ 'ਚੋਂ 92 ਸੀਟਾਂ ਮਿਲੀਆਂ ਹਨ। ਇਸ ਤਰ੍ਹਾਂ ਪਾਰਟੀ ਨੂੰ ਸੂਬੇ ਵਿਚ ਵੱਡੀ ਜਿੱਤ ਮਿਲੀ ਹੈ। ਦਿੱਲੀ ਤੋਂ ਬਾਹਰ ਪਹਿਲੀ ਵਾਰ ਕਿਸੇ ਸੂਬੇ 'ਚ 'ਆਪ' ਦੀ ਸਰਕਾਰ ਬਣਨ ਜਾ ਰਹੀ ਹੈ।

ਹੋਰ ਪਾਰਟੀਆਂ ਨੂੰ ਮਿਲੀਆਂ ਕਿੰਨੀਆਂ ਸੀਟਾਂ
ਕਾਂਗਰਸ ਨੇ 18 ਸੀਟਾਂ ਜਿੱਤੀਆਂ ਹਨ। 3 'ਤੇ ਅਕਾਲੀ ਦਲ, 2 'ਤੇ ਭਾਜਪਾ ਅਤੇ 1 ਸੀਟ ਬਸਪਾ ਦੇ ਖਾਤੇ 'ਚ ਗਈ ਹੈ। ਇੱਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਹੈ।

ਪਾਰਟੀ ਨੇ ਸੰਗਰੂਰ ਦੀਆਂ ਸਾਰੀਆਂ ਪੰਜ ਸੀਟਾਂ ਜਿੱਤ ਲਈਆਂ ਹਨ। ਧੂਰੀ ਤੋਂ ਸੀ.ਐਮ ਉਮੀਦਵਾਰ ਭਗਵੰਤ ਮਾਨ ਭਾਰੀ ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਮਾਨ ਨੂੰ 82,592 ਤੇ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੂੰ 24,386 ਵੋਟਾਂ ਮਿਲੀਆਂ।


Punjab Election: ਆਮ ਜਿਹੇ ਬੰਦਿਆਂ ਅੱਗੇ ਵੱਡੇ-ਵੱਡੇ ਥੰਮ ਢਹਿ-ਢੇਰੀ, 'ਆਪ' ਦੇ ਤੂਫਾਨ ਸਾਹਮਣੇ ਕੋਈ ਨਾ ਟਿਕ ਸਕਿਆ

ਮਾਨ ਨੇ 58,206 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ। ਦੱਸ ਦੇਈਏ ਕਿ ਭਗਵੰਤ ਮਾਨ ਸੰਗਰੂਰ ਤੋਂ ਲੋਕ ਸਭਾ ਮੈਂਬਰ ਵੀ ਹਨ। 'ਆਪ' ਨੂੰ ਗੋਆ 'ਚ ਵੀ ਦੋ ਸੀਟਾਂ ਮਿਲੀਆਂ ਹਨ ਜਦਕਿ ਪਾਰਟੀ ਨੂੰ ਉਤਰਾਖੰਡ 'ਚ ਇਕ ਵੀ ਸੀਟ ਨਹੀਂ ਮਿਲੀ।