Amarnath Yatra Registration: ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (SASB) ਨੇ ਵੀਰਵਾਰ ਰਾਤ ਨੂੰ ਇਹ ਘੋਸ਼ਣਾ ਕੀਤੀ। ਅਪਰੈਲ ਤੋਂ ਆਨਲਾਈਨ ਪ੍ਰਕਿਰਿਆ ਰਾਹੀਂ ਯਾਤਰਾ ਲਈ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਨ ਦੀ ਘੋਸ਼ਣਾ ਕਰਦੇ ਹੋਏ, ਸ਼ਰਾਈਨ ਬੋਰਡ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਹਿਮਾਲੀਅਨ ਖੇਤਰ ਵਿੱਚ ਤੀਰਥ ਸਥਾਨਾਂ ਵਿੱਚ ਸ਼ਰਧਾਲੂਆਂ ਦੀ ਆਵਾਜਾਈ ਲਈ ਆਰਐਫਆਈਡੀ ਅਧਾਰਤ ਟਰੈਕਿੰਗ ਕੀਤੀ ਜਾਵੇਗੀ।
SASB ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ (CEO) ਰਾਹੁਲ ਸਿੰਘ ਨੇ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਾਘਵ ਲੈਂਗਰ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਆਉਣ ਵਾਲੀ ਯਾਤਰਾ ਦੇ ਪ੍ਰਬੰਧਾਂ ਦੀ ਸਮੀਖਿਆ ਕਰਦੇ ਹੋਏ ਕਿਹਾ, 'ਅਪਰੈਲ 2022 ਦੇ ਮਹੀਨੇ ਪ੍ਰਤੀ ਦਿਨ 20,000 ਰਜਿਸਟ੍ਰੇਸ਼ਨਾਂ ਨਾਲ ਅਮਰਨਾਥ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਸੀਮਾ ਨਾਲ ਸ਼ੁਰੂ ਹੋਵੇਗੀ।
ਉਨ੍ਹਾ ਕਿਹਾ ਕਿ ਯਾਤਰਾ ਦੇ ਦਿਨਾਂ ਵਿੱਚ ਨਿਰਧਾਰਤ ਕਾਊਂਟਰ 'ਤੇ ਮੌਕੇ 'ਤੇ (ਤਤਕਾਲ) ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ। ਰਾਹੁਲ ਸਿੰਘ ਨੇ ਕਿਹਾ ਕਿ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੋਰਡ ਨੇ ਇਸ ਸਾਲ ਦੀ ਯਾਤਰਾ ਦੌਰਾਨ ਵਾਹਨਾਂ ਅਤੇ ਸ਼ਰਧਾਲੂਆਂ ਦੀ ਆਵਾਜਾਈ 'ਤੇ ਨਜ਼ਰ ਰੱਖਣ ਲਈ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰਐਫਆਈਡੀ) ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ।
ਕੋਵਿਡ ਦੀ ਤੀਜੀ ਲਹਿਰ ਦੇ ਮੱਠਾ ਪੈਣ ਨਾਲ ਅਮਰਨਾਥ ਯਾਤਰਾ 2022 ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਇਸ ਵਾਰ ਯਾਤਰਾ ਚਾਲੀ ਦਿਨਾਂ ਦੀ ਹੋ ਸਕਦੀ ਹੈ। ਪਵਿੱਤਰ ਗੁਫਾ ਅਤੇ ਯਾਤਰਾ ਮਾਰਗ ਤੋਂ ਬਰਫ ਹਟਾਉਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ। ਬੇਸ ਕੈਂਪਾਂ ਅਤੇ ਮੁੱਖ ਟਰੈਕ ਸਾਈਟਾਂ 'ਤੇ ਵੀ ਸਿਵਲ ਕੰਮ ਕੀਤੇ ਜਾ ਰਹੇ ਹਨ।
ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੀ ਵੈੱਬਸਾਈਟ ਦੇ ਅਨੁਸਾਰ, ਹੈਲਪ ਲਾਈਨ ਸੰਪਰਕ ਨੰਬਰ ਹਨ +91-194-2313146, ਮਈ ਤੋਂ ਅਕਤੂਬਰ ਲਈ 2313147 ਅਤੇ ਨਵੰਬਰ ਤੋਂ ਅਪ੍ਰੈਲ ਲਈ +91-191-2555662, 2503399 ਹੈਲਪ ਲਾਈਨ ਸੰਪਰਕ ਨੰਬਰ। ਇਸ ਤੋਂ ਇਲਾਵਾ sasbjk2001@gmail.com 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: Punjab Elections Result 2022: ਪੰਜਾਬ 'ਚ ਆਮ ਆਦਮੀ ਪਾਰਟੀ ਨੇ ਕੀਤਾ ਕਲੀਨ ਸਵੀਪ, 92 ਸੀਟਾਂ ਨਾਲ ਮਿਲਿਆ ਸਪੱਸ਼ਟ ਬਹੁਮਤ