Punjab Elections Results: ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਨਤੀਜੇ ਹੌਲੀ-ਹੌਲੀ ਸਪੱਸ਼ਟ ਹੁੰਦੇ ਜਾ ਰਹੇ ਹਨ। ਨਤੀਜਿਆਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਜਸ਼ਨ ਸ਼ੁਰੂ ਹੋ ਗਏ ਹਨ। ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਉਮੀਦ ਹੈ। ਅਜਿਹੇ 'ਚ ਪਾਰਟੀ ਹੈੱਡਕੁਆਰਟਰ 'ਤੇ ਵਰਕਰਾਂ ਤੇ ਆਗੂਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ । ਢੋਲ ਨਗਾੜੇ ਅਤੇ ਭੰਗੜੇ ਪਾ ਕੇ ਜਸ਼ਨ ਮਨਾਇਆ ਜਾ ਰਿਹਾ ਹੈ। ਭਗਵੰਤ ਮਾਨ ਦੇ ਘਰ ਬਾਹਰ ਰੌਣਕਾਂ ਲੱਗੀਆਂ ਹੋਈਆਂ ਹਨ। 




ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜੇ ਆ ਰਹੇ ਹਨ। ਉੱਤਰ ਪ੍ਰਦੇਸ਼, ਉਤਰਾਖੰਡ, ਗੋਆ, ਮਨੀਪੁਰ ਅਤੇ ਪੰਜਾਬ ਦੇ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਉੱਤਰ ਪ੍ਰਦੇਸ਼ ਵਿੱਚ ਚੋਣਾਂ 10 ਫਰਵਰੀ ਨੂੰ ਪਹਿਲੇ ਪੜਾਅ ਦੀ ਵੋਟਿੰਗ ਨਾਲ ਸ਼ੁਰੂ ਹੋਈਆਂ ਅਤੇ 7 ਮਾਰਚ ਨੂੰ ਸੱਤਵੇਂ ਗੇੜ ਦੀ ਵੋਟਿੰਗ ਨਾਲ ਸਮਾਪਤ ਹੋਈਆਂ। ਉੱਤਰ ਪ੍ਰਦੇਸ਼ ਦੀਆਂ 403, ਪੰਜਾਬ ਦੀਆਂ 117, ਗੋਆ ਦੀਆਂ 40, ਉਤਰਾਖੰਡ ਦੀਆਂ 70 ਅਤੇ ਮਨੀਪੁਰ ਦੀਆਂ 60 ਸੀਟਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ।
ਬਹੁਮਤ ਦਾ ਅੰਕੜਾ ਉੱਤਰ ਪ੍ਰਦੇਸ਼ ਵਿੱਚ 202, ਗੋਆ ਵਿੱਚ 21, ਉੱਤਰਾਖੰਡ ਵਿੱਚ 36, ਮਨੀਪੁਰ ਵਿੱਚ 31 ਅਤੇ ਪੰਜਾਬ ਵਿੱਚ 59 ਹੈ। ਯਾਨੀ ਇਨ੍ਹਾਂ ਰਾਜਾਂ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ ਇੰਨੀਆਂ ਸੀਟਾਂ ਜਿੱਤਣੀਆਂ ਪੈਣਗੀਆਂ। ਜਿਨ੍ਹਾਂ 5 ਸੂਬਿਆਂ 'ਚ ਚੋਣਾਂ ਹੋ ਚੁੱਕੀਆਂ ਹਨ, ਉਨ੍ਹਾਂ 'ਚੋਂ 4 'ਚ ਭਾਜਪਾ ਦੀ ਸਰਕਾਰ ਹੈ। ਗੋਆ, ਯੂਪੀ, ਉਤਰਾਖੰਡ ਅਤੇ ਮਨੀਪੁਰ ਵਿੱਚ ‘ਕਮਲ’ ਖਿੜ ਰਿਹਾ ਹੈ, ਜਦੋਂ ਕਿ ਪੰਜਾਬ ਵਿੱਚ ਕਾਂਗਰਸ ਸੱਤਾ ਵਿੱਚ ਹੈ।


ਇਹ ਵੀ ਪੜ੍ਹੋ: Elections Results 2022: ਪੰਜਾਬ ਦੇ ਰੁਝਾਨਾਂ 'ਤੇ ਬੋਲੇ ਕੇਜਰੀਵਾਲ, ਕਿਹਾ- ਪੰਜਾਬ ਦੇ ਲੋਕਾਂ ਨੂੰ ਇਸ ਇਨਕਲਾਬ ਲਈ ਵਧਾਈ