Punjab Election 2022:  ਪੰਜ ਰਾਜਾਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਵਿੱਚ ਚੋਣਾਂ ਦਾ ਮਾਹੌਲ ਗਰਮ ਹੈ ਪਰ ਕੋਰੋਨਾ ਕਰਕੇ ਸਿਆਸੀ ਪਾਰਟੀਆਂ ਵੱਡੀਆਂ ਰੈਲੀਆਂ ਤੇ ਰੋਡ ਸ਼ੋਅ ਨਹੀਂ ਕਰਨ ਪਾ ਰਹੀਆਂ ਹਨ। ਉਂਝ ਚੋਣ ਕਮਿਸ਼ਨ ਨੇ ਐਤਵਾਰ ਨੂੰ ਕੁਝ ਖੁੱਲ੍ਹ ਦਿੱਤੀ ਹੈ ਜਿਸ ਨਾਲ ਸਿਆਸੀ ਪਾਰਟੀਆਂ ਕੁਝ ਸ਼ਰਤਾਂ ਤਹਿਤ ਇਕੱਠ ਕਰ ਸਕਣਗੀਆਂ। ਇਸ ਤਹਿਤ ਚੋਣ ਕਮਿਸ਼ਨ ਨੇ ਕੋਵਿਡ-19 ਦੇ ਘਟਦੇ ਕੇਸਾਂ ਦੇ ਹਵਾਲੇ ਨਾਲ ਖੁੱਲ੍ਹੀਆਂ ਮੀਟਿੰਗਾਂ, ਬੰਦ ਇਮਾਰਤਾਂ ਵਿੱਚ ਇਕੱਠ ਕਰਨ ਤੇ ਰੈਲੀਆਂ ਕਰਨ ਸਬੰਧੀ ਪਾਬੰਦੀਆਂ ਵਿੱਚ ਹੋਰ ਢਿੱਲ ਦੇਣ ਦਾ ਫੈਸਲਾ ਕੀਤਾ ਹੈ।



ਜਾਣੋ ਨਵੀਆਂ ਗਾਈਡਲਾਈਨਜ਼-

1. ਰੋਡ ਸ਼ੋਅ, ‘ਪਦ ਯਾਤਰਾ’, ਸਾਈਕਲ ਤੇ ਵਾਹਨ ਰੈਲੀਆਂ ’ਤੇ ਪਾਬੰਦੀ ਬਰਕਰਾਰ

2. ਘਰ-ਘਰ ਪ੍ਰਚਾਰ ਕਰਨ ਲਈ ਵੱਧ ਤੋਂ ਵੱਧ 20 ਵਿਅਕਤੀਆਂ ਦੀ ਹੱਦ ਪਹਿਲਾਂ ਵਾਂਗ ਜਾਰੀ

3. ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਚੋਣ ਪ੍ਰਚਾਰ ਕਰਨ ’ਤੇ ਪਾਬੰਦੀ ਲਾਗੂ ਰਹੇਗੀ

4. ਖੁੱਲ੍ਹੀਆਂ ਮੀਟਿੰਗਾਂ, ਬੰਦ ਇਮਾਰਤਾਂ ਵਿੱਚ ਇਕੱਠ ਕਰਨ ਤੇ ਰੈਲੀਆਂ ਕਰਨ ਸਬੰਧੀ ਪਾਬੰਦੀਆਂ ਵਿੱਚ ਹੋਰ ਢਿੱਲ

5. ਬੰਦ ਆਡੀਟੋਰੀਅਮਾਂ ਵਿੱਚ 50 ਫੀਸਦੀ ਤੇ ਖੁੱਲ੍ਹੇ ਮੈਦਾਨ ਵਿੱਚ 30 ਫੀਸਦੀ ਸਮਰੱਥਾ ਨਾਲ ਲੋਕ ਸ਼ਾਮਲ ਹੋ ਸਕਣਗੇ

6. ਜੇ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ (ਐਸਡੀਐਮਏ) ਨੇ ਇਨਡੋਰ ਹਾਲ ਜਾਂ ਖੁੱਲ੍ਹੇ ਮੈਦਾਨਾਂ 'ਚ ਹਾਜ਼ਰੀ ਪੱਖੋਂ ਵਿਅਕਤੀਆਂ ਦੀ ਗਿਣਤੀ ਨੂੰ ਲੈ ਕੇ ਹੱਦ ਤੈਅ ਕੀਤੀ ਹੈ, ਤੇ ਉਹ (ਸ਼ਰਤਾਂ) ਸਖ਼ਤ ਹਨ, ਤਾਂ ਐਸਡੀਐਮਏ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਲਾਗੂ ਹੋਣਗੇ

7. ‘ਖੁੱਲ੍ਹੇ ਮੈਦਾਨਾਂ ਵਾਲੀਆਂ ਰੈਲੀਆਂ’ ਜ਼ਿਲ੍ਹਾ ਅਥਾਰਿਟੀਆਂ ਵੱਲੋਂ ਇਸ ਕੰਮ ਲਈ ਵਿਸ਼ੇਸ਼ ਤੌਰ ’ਤੇ ਤੈਅ ਮੈਦਾਨਾਂ ਵਿੱਚ ਹੀ ਕੀਤੀਆਂ ਜਾ ਸਕਣਗੀਆਂ

8. ਐਸਡੀਐਮਏ ਵੱਲੋਂ ਜਾਰੀ ਨੇਮਾਂ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ।

9. ਜ਼ਿਲ੍ਹਾ ਪ੍ਰਸ਼ਾਸਨ ਈ-ਸੁਵਿਧਾ ਪੋਰਟਲ ਜ਼ਰੀਏ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਆਧਾਰ ’ਤੇ ਇਨ੍ਹਾਂ ਮੈਦਾਨਾਂ ਦੀ ਵੰਡ ਕਰੇਗਾ

10. ਚੋਣ ਰੈਲੀ ਦੌਰਾਨ ਇਨ੍ਹਾਂ ਮੈਦਾਨਾਂ ਵਿੱਚ ਮੌਜੂਦ ਰਹਿਣ ਵਾਲੇ ਲੋਕਾਂ ਦੀ ਸਮਰਥਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਗਾਊਂ ਤੈਅ ਕੀਤੀ ਜਾਵੇਗੀ ਤੇ ਇਸ ਸਬੰਧੀ ਸਾਰੀਆਂ ਪਾਰਟੀਆਂ ਨੂੰ ਨੋਟੀਫਾਈ ਕੀਤਾ ਜਾਵੇਗਾ

ਦੱਸ ਦਈਏ ਕਿ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਨਵੀਆਂ ਛੋਟਾਂ ਨਾਲ ਸਿਆਸੀ ਪਾਰਟੀਆਂ ਨੂੰ ਪੰਜ ਰਾਜਾਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਵਿੱਚ ਵੱਡੀਆਂ ਪ੍ਰਚਾਰ ਰੈਲੀਆਂ ਕਰਨ ਵਿੱਚ ਮਦਦ ਮਿਲੇਗੀ। ਉੱਤਰ ਪ੍ਰਦੇਸ਼ ਅਸੈਂਬਲੀ ਲਈ 10 ਫਰਵਰੀ ਨੂੰ ਪਹਿਲੇ ਗੇੜ ਦੀਆਂ ਵੋਟਾਂ ਲਈ ਚੋਣ ਪ੍ਰਚਾਰ 8 ਫਰਵਰੀ ਸ਼ਾਮ ਨੂੰ ਖ਼ਤਮ ਹੋ ਜਾਵੇਗਾ। 


 ਇਹ ਵੀ ਪੜ੍ਹੋ: ਕੋਰੋਨਾ ਨਿਯਮਾਂ 'ਚ ਵੱਡੀ ਰਾਹਤ, ਅੱਜ ਤੋਂ ਖੁੱਲ੍ਹ ਗਏ ਸਕੂਲ-ਕਾਲਜ, ਜਾਣੋ ਨਵੇਂ ਦਿਸ਼ਾ-ਨਿਰਦੇਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904