Telangana Election Result 2023: ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੇ ਰੁਝਾਨਾਂ ਮੁਤਾਬਕ, ਕਾਂਗਰਸ ਇੱਥੋਂ ਬਹੁਮਤ ਹਾਸਲ ਕਰਦੀ ਦਿਖਾਈ ਦੇ ਰਹੀ ਹੈ। ਕਾਂਗਰਸ ਨੂੰ ਰੁਝਾਨਾਂ ਵਿੱਚ 68 ਸੀਟਾਂ ਉੱਤੇ ਲੀਡ ਹਾਸਲ ਹੈ ਜੇ ਇੰਝ ਹੀ ਚਲਦਾ ਰਿਹਾ ਤਾਂ ਕਾਂਗਰਸ ਦੀ ਜਿੱਤ ਬਹੁਤੀ ਦੂਰ ਨਹੀਂ ਹੈ।


ਤੰਲੇਗਾਨਾ ਵਿਧਾਨ ਸਭਾ ਵਿੱਚ 119 ਸੀਟਾਂ ਹਨ ਤੇ ਇੱਥੋਂ ਸਰਕਾਰ ਬਣਾਉਣ ਲਈ 60 ਸੀਟਾਂ ਜ਼ਰੂਰੀ ਹਨ। ਇਸ ਦੌਰਾਨ ਕਾਂਗਰਸ ਦਾ ਬਹੁਮਤ ਹਾਸਲ ਕਰਨਾ ਤੈਅ ਹਨ। ਇਸ ਵਿੱਚ ਚਰਚਾ ਛਿੜ ਗਈ ਹੈ ਕਿ ਕਾਂਗਰਸ ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਕੌਣ ਹੋਵੇਗਾ। ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਕਨਸੋਆਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਆਉ ਦੱਸ ਦਈਏ ਕਿ ਕੌਣ ਹੋ ਸਕਦਾ ਹੈ ਤੇਲੰਗਾਨਾ ਦਾ ਮੁੱਖ ਮੰਤਰੀ ?


ਰੇਵੰਤ ਰੈੱਡੀ


ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰੇਵੰਤ ਰੈੱਡੀ ਮੁੱਖ ਮੰਤਰੀ ਅਹੁਦੇ ਦੇ ਸਭ ਤੋਂ ਵੱਡੇ ਦਾਅਵੇਦਾਰ ਹਨ ਰੇਵੰਤ ਰੈੱਡੀ ਦਾ ਜਨਮ 1969 ਵਿੱਚ ਅਣਵੰਡੇ ਆਂਧਰਾ ਪ੍ਰਦੇਸ਼ ਦੇ ਮਹਿਬੂਬਨਗਰ ਜ਼ਿਲ੍ਹੇ ਵਿੱਚ ਹੋਇਆ ਸੀ। ਵਿਦਿਆਰਥੀ ਜੀਵਨ ਤੋਂ ਹੀ ਰੈੱਡੀ ਦਾ ਝੁਕਾਅ ਸਿਆਸਤ ਵੱਲ ਜ਼ਿਆਦਾ ਰਿਹਾ ਹੈ। ਜਿਸ ਵੇਲੇ ਉਹ ਉਸਮਾਨੀਆ ਯੂਨੀਵਰਸਿਟੀ ਵਿੱਚ ਡਿਗਰੀ ਕਰ ਰਹੇ ਸੀ ਤਾਂ ਉਦੋਂ ਉਹ ਏਬੀਵੀਪੀ ਵਿੱਚ ਸ਼ਾਮਲ ਹੋਏ ਹਾਲਾਂਕਿ ਬਾਅਦ ਵਿੱਚ ਰੈੱਡੀ ਨੇ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਦੀ ਮੈਂਬਰਸ਼ਿੱਪ ਲੈ ਲਈ। 2009 ਵਿਧਾਨ ਸਭਾ ਚੋਣਾਂ ਵਿੱਚ ਰੈੱਡੀ ਟੀਡੀਪੀ ਦੀ ਟਿਕਟ ਤੋਂ ਕੋਡਾਂਗਲ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਤੇ ਜਿੱਤੇ। ਇਸ ਤੋਂ ਬਾਅਦ 2014 ਵਿੱਚ ਉਨ੍ਹਾਂ ਨੂੰ ਟੀਡੀਪੀ ਨੇ ਸਦਨ ਦੇ ਨੇਤਾ ਵੀ ਚੁਣਿਆ। ਸਾਲ 2017 ਵਿੱਚ ਰੈੱਡੀ ਨੇ ਟੀਡੀਪੀ ਛੱਡ ਕੇ ਕਾਂਗਰਸ ਨਾਲ ਹੱਥ ਮਿਲਾ ਲਿਆ। ਇਸ ਤੋਂ ਬਾਅਦ 218 ਵਿੱਚ ਕੋਡਾਂਗਲ ਸੀਟ ਤੋਂ ਚੋਣ ਲਈ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਮਲਕਾਜਗਿਰੀ ਤੋਂ ਟਿਕਟ ਦਿੱਤੀ ਤੇ ਇੱਥੋਂ ਉਸ ਨੇ 10 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਸਾਲ 2021 ਵਿੱਚ ਉਸ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ।


ਇਹ ਵੀ ਪੜ੍ਹੋ: Opposition Parties: ਚੋਣ ਨਤੀਜਿਆਂ ਮਗਰੋਂ ਵਿਰੋਧੀ ਗੱਠਜੋੜ I.N.D.I.A. ਨੇ ਬੁਲਾਈ 6 ਦਸੰਬਰ ਨੂੰ ਮੀਟਿੰਗ