Bikram singh majithia on mann government: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਸਿੱਖਿਆ ਤੇ ਸਿਹਤ ਦੇ ਦਿੱਲੀ ਮਾਡਲ ਉਪਰ ਸਵਾਲ ਉਠਾਏ ਹਨ। ਮਜੀਠੀਆ ਨੇ ਮੈਰੀਟੋਰੀਅਸ ਸਕੂਲ ਘਾਬਦਾਂ ’ਚ ਖ਼ਰਾਬ ਖਾਣਾ ਖਾਣ ਨਾਲ ਕਰੀਬ 73 ਵਿਦਿਆਰਥੀਆਂ ਦੀ ਸਿਹਤ ਵਿਗੜਣ ਉਪਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਭਗਵੰਤ ਮਾਨ ਜੀ ਤੁਹਾਨੂੰ ਤਾਂ ਪਤਾ ਨਹੀਂ ਪਰ ਸ਼ਰਮ ਨਾਲ ਸਾਡਾ ਸਿਰ ਜ਼ਰੂਰ ਝੁੱਕ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲੀ ਬੱਚੀਆਂ ਨੂੰ ਰੋਟੀ ’ਚ ਖਾਣ ਨੂੰ ਕੀੜੇ, ਸਟੀਲ ਦੀਆਂ ਤਾਰਾਂ ਤੇ ਪੋਲੀਥੀਨ ਦੇ ਲਿਫਾਫੇ ਦਿੱਤੇ।


ਮਜੀਠੀਆ ਨੇ ਟਵੀਟ ਕਰਦਿਆਂ ਕਿਹਾ....


ਸਿੱਖਿਆ ਤੇ ਸਿਹਤ ਦਾ ਦਿੱਲੀ ਮਾਡਲ ਸਕੂਲੀ ਬੱਚੀਆਂ ਨੂੰ ਰੋਟੀ ’ਚ ਖਾਣ ਨੂੰ ਦਿੱਤੇ ਕੀੜੇ, ਸਟੀਲ ਦੀਆਂ ਤਾਰਾਂ ਤੇ ਪੋਲੀਥੀਨ ਦੇ ਲਿਫਾਫੇ...ਬਿਮਾਰ ਹੋਣ ’ਤੇ ਸਰਕਾਰੀ ਹਸਪਤਾਲ ’ਚ ਇਕੋ ਬੈਡ ’ਤੇ ਪਾਈਆਂ ਦੋ-ਦੋ, ਤਿੰਨ-ਤਿੰਨ ਕੁੜੀਆਂ ਤੇ ਕੰਬਲ ਵੀ ਘਰੋਂ ਲਿਆਂਦੇ...ਭਗਵੰਤ ਮਾਨ ਜੀ ਤੁਹਾਨੂੰ ਤਾਂ ਪਤਾ ਨਹੀਂ ਪਰ ਸ਼ਰਮ ਨਾਲ ਸਾਡਾ ਸਿਰ ਜ਼ਰੂਰ ਝੁੱਕ ਰਿਹਾ ਹੈ.....ਹੱਦ ਹੀ ਹੋ ਗਈ....





 


 


ਮਜੀਠੀਆ ਨੇ ਟਵੀਟ ਕਰਕਿਆਂ ਕਿਹਾ ਕਿ ਖੂਨ ਦੀਆਂ ਉਲਟੀਆਂ ਕਰਦੀਆਂ ਧੀਆਂ ਨੂੰ ਮਾਪਿਆਂ ਨੂੰ ਫੋਨ ਨਹੀਂ ਕਰਨ ਦੇਣਾ...ਉਲਟਾ ਉਨ੍ਹਾਂ ਨੂੰ ਬਹਾਨੇ ਬਣਾਉਣ ਦਾ ਦੋਸ਼ੀ ਬਣਾਉਣਾ...ਰੋਸ ਮੁਜ਼ਾਹਰੇ ਕਰਨ ਦੇ ਬਾਵਜੂਦ ਵੀ ਬੱਚਿਆਂ ਦੀ ਗੱਲ ਨਾ ਸੁਣਨ....ਇਹੋ ਦਿੱਲੀ ਮਾਡਲ ਲਾਗੂ ਕਰਨ ਸੀ ਭਗਵੰਤ ਮਾਨ ਜੀਓ.....ਰੱਬ ਪੰਜਾਬ ਨੂੰ ਬਚਾਵੇ ਤੁਹਾਡੇ ਚੁੰਗਲ ਤੋਂ....ਰੱਬ ਵਿਸਾਰ ਕੇ ਜਾਓਗੇ ਕਿਥੇ.....ਯਾਦ ਰੱਖਿਓ ਉਸ ਪਰਮਾਤਮਾ ਦੇ ਘਰ ਦੇਰ ਭਾਵੇਂ ਹੈ..ਹਨੇਰ ਨਹੀਂ...।



ਦੱਸ ਦਈਏ ਕਿ ਮੈਰੀਟੋਰੀਅਸ ਸਕੂਲ ਘਾਬਦਾਂ ’ਚ ਖ਼ਰਾਬ ਖਾਣਾ ਖਾਣ ਨਾਲ ਕਰੀਬ 73 ਵਿਦਿਆਰਥੀਆਂ ਦੀ ਸਿਹਤ ਵਿਗੜ ਗਈ ਜਿਨ੍ਹਾਂ ਨੂੰ ਸਿਵਲ ਹਸਪਤਾਲ ਤੇ ਪੀਜੀਆਈ ਘਾਬਦਾਂ ਦਾਖਲ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਪੇਟ ਦਰਦ, ਉਲਟੀਆਂ ਤੇ ਦਸਤ ਦੀ ਸ਼ਿਕਾਇਤ ਸੀ। ਇਨ੍ਹਾਂ ’ਚੋਂ ਜ਼ਿਆਦਾਤਰ ਵਿਦਿਆਰਥਣਾਂ ਹਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਥਾਨਕ ਸਿਵਲ ਹਸਪਤਾਲ ਪੁੱਜੇ ਤੇ ਬੱਚਿਆਂ ਦਾ ਹਾਲ-ਚਾਲ ਪੁੱਛਿਆ। 


ਉਧਰ, ਸਰਕਾਰ ਦੇ ਹੁਕਮਾਂ ’ਤੇ ਜ਼ਿਲ੍ਹਾ ਪੁਲਿਸ ਵੱਲੋਂ ਸਕੂਲ ’ਚ ਕੰਟੀਨ ਦੇ ਠੇਕੇਦਾਰ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਠੇਕੇ ਦਾ ਟੈਂਡਰ ਰੱਦ ਕਰ ਦਿੱਤਾ ਗਿਆ ਹੈ। ਸਕੂਲ ਪ੍ਰਿੰਸੀਪਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਫ਼ੂਡ ਸੇਫ਼ਟੀ ਟੀਮ ਵੱਲੋਂ ਸਕੂਲ ਦੀ ਕੰਟੀਨ ਵਿਚੋਂ ਖਾਣੇ ਦੇ ਸੈਂਪਲ ਵੀ ਲਏ ਗਏ ਹਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਉਪ ਮੰਡਲ ਮੈਜਿਸਟਰੇਟ ਚਰਨਜੋਤ ਸਿੰਘ ਵਾਲੀਆ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜੋਹਫ਼ਤੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਮੈਰੀਟੋਰੀਅਸ ਸਕੂਲ ਘਾਬਦਾਂ ਨੂੰ ਪੰਜ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।