UP Assembly Election 2022 Voting: ਉੱਤਰ ਪ੍ਰਦੇਸ਼ ਵਿਧਾਨ ਸਭ ਚੋਣ (UP Assembly Election 2022) ਦੇ ਪਹਿਲੇ ਪੜਾਅ ਦੀ ਵੋਟਿੰਗ ਵੀਰਵਾਰ ਨੂੰ ਸਪੰਨ ਹੋ ਗਿਆ। ਚੋਣ ਕਮਿਸ਼ਨ (Election Commission) ਦੇ ਮੁਤਾਬਕ ਪਹਿਲੇ ਪੜਾਅ 'ਚ 62.08 ਫੀਸਦੀ ਵੋਟਿੰਗ ਹੋਈ। ਇਸ ਪੜਾਅ 'ਚ 11 ਜ਼ਿਲ੍ਹਿਆ ਦੀਆਂ 58 ਸੀਟਾਂ 'ਤੇ ਵੋਟਿੰਗ ਹੋਈ। ਇਸ ਦੌਰਾਨ ਗੋਤਮਬੁੱਧ ਨਗਰ (Gautam Buddh Nagar) ਜ਼ਿਲ੍ਹੇ 'ਚ ਵੀ ਵੋਟਿੰਗ ਹੋਈ। ਜ਼ਿਲ੍ਹੇ ਦੀ ਨੋਇਡਾ ਵਿਧਾਨ ਸਭਾ 'ਚ 50.10 ਫੀਸਦੀ ਵੋਟਿੰਗ ਹੋਈ ਹੈ। 


ਕਿਸ ਜ਼ਿਲ੍ਹੇ 'ਚ ਹੈ ਨੋਇਡਾ ਵਿਧਾਨ ਸਭਾ


ਯੂਪੀ 'ਚ ਪਹਿਲੇ ਗੇੜ 'ਚ ਵੀਰਵਾਰ ਨੂੰ ਗੌਤਮ ਬੁੱਧ ਨਗਰ ਦੀਆਂ ਤਿੰਨੋਂ ਸੀਟਾਂ 'ਤੇ ਵੋਟਿੰਗ ਹੋਈ। ਦਾਦਰੀ, ਨੋਇਡਾ ਅਤੇ ਜੇਵਰ ਗੌਤਮ ਬੁੱਧ ਨਗਰ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਹਨ।
ਇਸ ਦੌਰਾਨ ਜ਼ਿਲ੍ਹੇ ਦੀ ਨੋਇਡਾ ਵਿਧਾਨ ਸਭਾ ਸੀਟ 'ਤੇ 50.10 ਫੀਸਦੀ ਪੋਲਿੰਗ ਦਰਜ ਕੀਤੀ ਗਈ। ਨੋਇਡਾ ਵਿਧਾਨ ਸਭਾ ਸੀਟ 'ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਡੇਢ ਫੀਸਦੀ ਜ਼ਿਆਦਾ ਵੋਟਿੰਗ ਹੋਈ ਹੈ। ਯੂਪੀ 'ਚ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨੋਇਡਾ 'ਚ 48.56 ਪ੍ਰਤੀਸ਼ਤ ਵੋਟਿੰਗ ਹੋਈ।
ਇਸ ਵਾਰ ਯੂਪੀ ਦੇ ਕੈਰਾਨਾ 'ਚ ਸਭ ਤੋਂ ਵੱਧ ਵੋਟਿੰਗ ਹੋਈ। ਇੱਥੇ 75.07 ਫੀਸਦੀ ਵੋਟਿੰਗ ਹੋਈ ਹੈ।


ਕਿੰਨੀ ਘੱਟ ਵੋਟਿੰਗ


ਦੱਸ ਦੇਈਏ ਕਿ ਵੀਰਵਾਰ ਨੂੰ ਯੂਪੀ ਦੀਆਂ 58 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਈ ਸੀ। ਇਨ੍ਹਾਂ ਸੀਟਾਂ 'ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਘੱਟ ਵੋਟਿੰਗ ਹੋਈ। 2017 'ਚ ਇਨ੍ਹਾਂ ਸੀਟਾਂ 'ਤੇ 63.75 ਫੀਸਦੀ ਵੋਟਿੰਗ ਹੋਈ ਸੀ। ਇਸ ਦੇ ਨਾਲ ਹੀ 2012 ਵਿਚ ਇਨ੍ਹਾਂ ਸੀਟਾਂ 'ਤੇ 61.03 ਫੀਸਦੀ ਪੋਲਿੰਗ ਦਰਜ ਕੀਤੀ ਗਈ ਸੀ। ਜਦੋਂ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਸਾਰੀਆਂ 58 ਸੀਟਾਂ 'ਤੇ 62.08 ਫੀਸਦੀ ਵੋਟਿੰਗ ਦਰਜ ਕੀਤੀ ਗਈ।


ਇਸ ਨਾਲ ਹੀ 2017 'ਚ ਇਨ੍ਹਾਂ 58 ਵਿਧਾਨ ਸਭਾ ਸੀਟਾਂ 'ਚੋਂ 53 ਸੀਟਾਂ ਭਾਜਪਾ ਕੋਲ ਸਨ। ਅਜਿਹੇ 'ਚ ਇਹ ਖੇਤਰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਕਿਉਂਕਿ ਇਸ ਵਾਰ ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਨੁਕਸਾਨ ਹੋ ਸਕਦਾ ਹੈ। ਦੂਜੇ ਪਾਸੇ ਆਰਐਲਡੀ ਸਮਾਜਵਾਦੀ ਪਾਰਟੀ ਗਠਜੋੜ ਨਾਲ ਚੋਣ ਲੜ ਰਹੀ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904