UP Election Results 2022 : ਇਸ ਵਾਰ ਉੱਤਰ ਪ੍ਰਦੇਸ਼ ਚੋਣਾਂ ਵਿੱਚ ਇਤਿਹਾਸ ਰਚਿਆ ਗਿਆ ਹੈ। ਤਕਰੀਬਨ ਸਾਢੇ ਤਿੰਨ ਦਹਾਕਿਆਂ ਬਾਅਦ ਅਜਿਹਾ ਹੋਇਆ ਹੈ ,ਜਦੋਂ ਕੋਈ ਮੁੱਖ ਮੰਤਰੀ ਅਤੇ ਇੱਕ ਪਾਰਟੀ ਮੁੜ ਸੱਤਾ ਵਿੱਚ ਆਈ ਹੈ। ਸ਼ਾਮ 5.40 ਵਜੇ ਤੱਕ ਦੇ ਰੁਝਾਨਾਂ ਮੁਤਾਬਕ ਭਾਜਪਾ (BJP) 268, ਸਪਾ (Samajwadi Party) 130, ਬਸਪਾ (BSP) 1, ਕਾਂਗਰਸ 2 ਅਤੇ ਹੋਰ 2 ਸੀਟਾਂ 'ਤੇ ਅੱਗੇ ਹੈ। ਹਾਲਾਂਕਿ ਇਸ ਚੋਣ 'ਚ ਕਈ ਨੇਤਾਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

 

1- ਤਾਮਕੁਹੀਰਾਜ ਤੋਂ ਅਜੈ ਕੁਮਾਰ ਲੱਲੂ


ਯੂਪੀ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਕੁਸ਼ੀਨਗਰ ਦੀ ਤਮਕੁਹੀਰਾਜ ਸੀਟ ਤੋਂ ਚੋਣ ਹਾਰ ਗਏ ਹਨ। ਖ਼ਬਰ ਲਿਖੇ ਜਾਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਖ਼ਿਲਾਫ਼ ਚੋਣ ਲੜ ਰਹੇ ਭਾਜਪਾ ਉਮੀਦਵਾਰ ਅਸੀਮ ਕੁਮਾਰ ਨੂੰ 1 ਲੱਖ 14 ਹਜ਼ਾਰ 957 ਵੋਟਾਂ ਮਿਲੀਆਂ। ਦੂਜੇ ਪਾਸੇ ਅਜੇ ਕੁਮਾਰ ਲੱਲੂ ਨੂੰ ਸਿਰਫ਼ 33370 ਵੋਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ। ਅਜੈ ਕੁਮਾਰ ਲੱਲੂ 81,587 ਵੋਟਾਂ ਨਾਲ ਚੋਣ ਹਾਰ ਗਏ।

 

2-ਚੰਦਰਸ਼ੇਖਰ ਆਜ਼ਾਦ


ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਮੁਕਾਬਲੇ ਗੋਰਖਪੁਰ ਸੀਟ ਤੋਂ ਉਮੀਦਵਾਰ ਚੰਦਰ ਸ਼ੇਖਰ ਆਜ਼ਾਦ ਨੂੰ ਸਿਰਫ਼ 6,069 ਵੋਟਾਂ ਮਿਲੀਆਂ। ਜਦਕਿ ਸੀਐਮ ਯੋਗੀ ਆਦਿਤਿਆਨਾਥ ਨੂੰ 1 ਲੱਖ 15 ਹਜ਼ਾਰ 936 ਵੋਟਾਂ ਮਿਲੀਆਂ। ਖ਼ਬਰ ਲਿਖੇ ਜਾਣ ਤੱਕ ਕਮਿਸ਼ਨ ਵੱਲੋਂ ਵੈੱਬਸਾਈਟ 'ਤੇ ਦਿੱਤੇ ਗਏ ਅੰਕੜਿਆਂ ਮੁਤਾਬਕ ਚੰਦਰਸ਼ੇਖਰ ਗੋਰਖਪੁਰ ਤੋਂ 1,09,867 ਵੋਟਾਂ ਨਾਲ ਹਾਰ ਗਏ ਹਨ।

 

 3-ਸਵਾਮੀ ਪ੍ਰਸਾਦ ਮੌਰਿਆ


ਭਾਜਪਾ ਤੋਂ ਸਪਾ ਵਿਚ ਆਉਣ ਵਾਲੇ ਸਵਾਮੀ ਪ੍ਰਸਾਦ ਮੌਰਿਆ ਦੀਆਂ ਉਮੀਦਾਂ ਨੂੰ ਵੀ ਝਟਕਾ ਲੱਗਾ ਹੈ। ਫਾਜ਼ਿਲਨਗਰ ਤੋਂ ਉਮੀਦਵਾਰ ਸਵਾਮੀ ਪ੍ਰਸਾਦ ਮੌਰਿਆ ਆਪਣੇ ਵਿਰੋਧੀ ਭਾਜਪਾ ਨੇਤਾ ਸੁਰੇਂਦਰ ਕੁਮਾਰ ਕੁਸ਼ਵਾਹਾ ਤੋਂ ਹਾਰ ਗਏ। ਖ਼ਬਰ ਲਿਖੇ ਜਾਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਸਵਾਮੀ ਪ੍ਰਸਾਦ ਮੌਰੀਆ ਨੂੰ 45971 ਵੋਟਾਂ ਮਿਲੀਆਂ, ਉੱਥੇ ਹੀ ਸੁਰਿੰਦਰ ਕੁਮਾਰ ਕੁਸ਼ਵਾਹਾ ਨੂੰ 78403 ਵੋਟਾਂ ਮਿਲੀਆਂ। ਸਵਾਮੀ ਇਹ ਸੀਟ 32,432 ਵੋਟਾਂ ਨਾਲ ਹਾਰ ਗਏ ਸਨ।

 

  4-ਅਵਤਾਰ ਸਿੰਘ ਭਡਾਣਾ


ਰਾਸ਼ਟਰੀ ਲੋਕ ਦਲ ਦੇ ਆਗੂ ਅਵਤਾਰ ਸਿੰਘ ਭਡਾਨਾ ਵੀ ਚੋਣ ਹਾਰ ਗਏ। ਖ਼ਬਰ ਲਿਖੇ ਜਾਣ ਤੱਕ ਜੇਵਰ ਸੀਟ 'ਤੇ 2,31,196 ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਜਿਸ ਵਿੱਚ ਅਵਤਾਰ ਸਿੰਘ ਭਡਾਨਾ ਨੂੰ 60 717 ਵੋਟਾਂ ਮਿਲੀਆਂ ਜਦਕਿ ਭਾਜਪਾ ਦੇ ਧੀਰੇਂਦਰ ਸਿੰਘ ਨੂੰ 1 ਲੱਖ 16 ਹਜ਼ਾਰ 755 ਵੋਟਾਂ ਮਿਲੀਆਂ। ਅਵਤਾਰ ਸਿੰਘ ਭਡਾਨਾ 56,038 ਵੋਟਾਂ ਨਾਲ ਚੋਣ ਹਾਰ ਗਏ।

 

5-ਧੰਨਜੇ ਸਿੰਘ
ਧਨੰਜੈ ਸਿੰਘ ਜੌਨਪੁਰ ਤੋਂ ਵੀ ਚੋਣ ਹਾਰ ਗਏ ਸਨ। ਖ਼ਬਰ ਲਿਖੇ ਜਾਣ ਤੱਕ ਕਮਿਸ਼ਨ ਵੱਲੋਂ ਵੈੱਬਸਾਈਟ ’ਤੇ ਦਿੱਤੇ ਗਏ ਅੰਕੜਿਆਂ ਅਨੁਸਾਰ ਜੌਨਪੁਰ ਦੀ ਮੱਲ੍ਹਣੀ ਸੀਟ ਤੋਂ ਜੇਡੀਯੂ ਉਮੀਦਵਾਰ ਧਨੰਜੈ ਸਿੰਘ ਨੂੰ 79,338 ਵੋਟਾਂ ਮਿਲੀਆਂ ਜਦੋਂਕਿ ਸਪਾ ਦੇ ਲੱਕੀ ਯਾਦਵ ਨੂੰ 95,784 ਵੋਟਾਂ ਮਿਲੀਆਂ।