Voting for 117 Punjab Assembly seats, Most surprised by the 7% drop in voting since last time


Punjab Assembly Election: ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਐਤਵਾਰ ਨੂੰ ਵੋਟਿੰਗ ਹੋਈ। ਇਸ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਇਸ ਵਾਰ ਮਾਹੌਲ ਗਰਮ ਹੋਣ ਦੇ ਬਾਵਜੂਦ ਘੱਟ ਵੋਟਿੰਗ ਹੋਈ। ਦੱਸ ਦਈਏ ਕਿ ਸਰਕਾਰੀ ਅੰਕੜੀਆਂ ਮੁਤਾਬਕ ਇਸ ਵਾਰ ਵੋਟਿੰਗ 2017 ਦੇ 77.2% ਦੇ ਮੁਕਾਬਲੇ ਲਗਪਗ 7% ਘੱਟ ਕੇ 70 ਫੀਸਦ 'ਤੇ ਆ ਗਈ ਹੈ। ਇਸ ਦਾ ਸਿੱਧਾ ਸੰਕੇਤ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਬਦਲਾਅ ਦੀ ਸੰਭਾਵਨਾ ਬਹੁਤੀ ਨਹੀਂ।


ਇਸ ਦੇ ਨਾਲ ਹੀ ਅਜਿਹੇ 'ਚ ਬਦਵਾਅ ਦੇ ਨਾਂ 'ਤੇ ਵੋਟਾਂ ਮੰਗਣ ਵਾਲੀ ਆਮ ਆਦਮੀ ਪਾਰਟੀ ਤੇ ਜਿੱਤ ਦੀ ਉਮੀਦ ਕਰ ਰਹੇ ਅਕਾਲੀ ਦਲ ਨੂੰ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਕਾਂਗਰਸ ਨੂੰ ਵੀ ਮਾਲਵੇ ਵਿੱਚ ਵਧੀ ਵੋਟਿੰਗ ਦਾ ਸਿੱਧਾ ਫਾਇਦਾ ਨਹੀਂ ਹੋ ਰਿਹਾ ਹੈ।


ਦੂਜੇ ਪਾਸੇ ਜੇਕਰ ਸੂਬੇ 'ਚ ਵੋਟਿੰਗ ਦੇ ਰੁਝਾਨ 'ਤੇ ਨਜ਼ਰ ਮਾਰੀਏ ਤਾਂ ਇੱਥੇ ਵੋਟਿੰਗ ਦੀ ਕਮੀ ਦੌਰਾਨ ਸੂਬੇ 'ਚ ਕਾਂਗਰਸ ਸਰਕਾਰ ਹੀ ਆਉਂਦੀ ਹੈ। ਦੂਜੇ ਪਾਸੇ ਜੇਕਰ ਵੋਟਿੰਗ ਵੱਧ ਜਾਂਦੀ ਹੈ ਤਾਂ ਅਕਾਲੀ ਦਲ ਸੱਤਾ ਵਿੱਚ ਆਉਂਦੀ ਹੈ। ਇਹ ਰੁਝਾਨ ਉਦੋਂ ਸਾਹਮਣੇ ਆਇਆ ਜਦੋਂ ਸਿਆਸੀ ਵਿਸ਼ਲੇਸ਼ਕਾਂ ਨੇ ਪੰਜਾਬ ਦੀਆਂ ਪਿਛਲੀਆਂ 5 ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਵੋਟਿੰਗ ਦਾ ਵਿਸ਼ਲੇਸ਼ਣ ਕੀਤਾ।


ਹੁਣ ਵੇਖੋ 1997 ਤੋਂ 2017 ਤੱਕ ਦਾ ਰੁਝਾਨ ਕਿਹੋ ਜਿਹਾ ਰਿਹਾ



  1. 1997 ਵਿੱਚ ਜਦੋਂ 68.7% ਵੋਟਾਂ ਪਈਆਂ ਤਾਂ ਪੰਜਾਬ ਵਿੱਚ ਅਕਾਲੀ ਦਲ-ਭਾਜਪਾ ਦੀ ਸਰਕਾਰ ਬਣੀ।

  2. 2002 ਵਿੱਚ ਮਤਦਾਨ ਘਟ ਕੇ 62.14% ਰਿਹਾ ਤਾਂ ਫਿਰ ਕਾਂਗਰਸ ਸੱਤਾ ਵਿੱਚ ਆਈ।

  3. 2007 ਵਿੱਚ ਵੋਟਿੰਗ ਵਧ ਕੇ 76% ਹੋ ਗਈ ਜਿਸ ਤੋਂ ਬਾਅਦ ਅਕਾਲੀ ਦਲ ਦੀ ਸੱਤਾ ਵਿੱਚ ਵਾਪਸੀ ਹੋਈ।

  4. 2012 ਵਿੱਚ ਸੱਤਾ ਵਿਰੋਧੀ ਲਹਿਰ ਸੀ ਤੇ ਵੋਟਿੰਗ ਵਧ ਕੇ 78.3% ਹੋ ਗਈ ਜਿਸ ਤੋਂ ਬਾਅਦ ਅਕਾਲੀ ਦਲ ਮੁੜ ਸੱਤਾ ਵਿੱਚ ਆਈ।

  5. 2017 ਵਿੱਚ ਵੋਟਰਾਂ ਦੀ ਗਿਣਤੀ ਮੁੜ ਘਟ ਕੇ 77.2% ਰਹਿ ਗਈ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸੱਤਾ ਵਿੱਚ ਆਈ।


ਆਮ ਆਦਮੀ ਪਾਰਟੀ ਨੂੰ ਲੱਗ ਸਕਦਾ ਝਟਕਾ


ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਕਾਫੀ ਸਮਰਥਨ ਮਿਲ ਰਿਹਾ ਸੀ। ਪਿੰਡਾਂ ਵਿੱਚ ਲੋਕ ਖੁੱਲ੍ਹ ਕੇ ‘ਆਪ’ ਨੂੰ ਵੋਟਾਂ ਪਾਉਣ ਦੀਆਂ ਗੱਲਾਂ ਕਰ ਰਹੇ ਸੀ। ਇਸ ਦੇ ਬਾਵਜੂਦ ਵੋਟਿੰਗ ਪ੍ਰਤੀਸ਼ਤ ਬਹੁਤ ਘੱਟ ਰਹੀ। ਚਰਚਾ ਹੈ ਕਿ 'ਆਪ' ਦੇ ਰਣਨੀਤੀਕਾਰ ਪੰਜਾਬ 'ਚ ਮਿਲ ਰਹੇ ਸਮਰਥਨ ਨੂੰ ਵੋਟਾਂ 'ਚ ਬਦਲਣ 'ਚ ਅਸਫਲ ਰਹੇ ਹਨ।


ਇਸ ਵਾਰ ਹੋਰ ਵੀ ਬਹੁਤ ਕੁਝ ਬਦਲਿਆ ਹੈ ਜਿਵੇਂ ਕਿ 2002 ਤੇ 2017 ਵਾਂਗ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਨਹੀਂ ਹਨ। ਪਹਿਲੀ ਵਾਰ ਭਾਜਪਾ ਤੇ ਕੈਪਟਨ ਅਮਰਿੰਦਰ ਸਿੰਘ ਗਠਜੋੜ ਕਰਕੇ ਚੋਣ ਲੜ ਰਹੇ ਹਨ। ਇਸ ਵਾਰ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਵੀ ਮੈਦਾਨ ਵਿੱਚ ਸੀ। ਅਜਿਹੇ 'ਚ ਇਸ ਦਾ ਅਸਰ ਪੇਂਡੂ ਵੋਟ ਬੈਂਕ 'ਤੇ ਵੀ ਪਵੇਗਾ। ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਪੇਂਡੂ ਸੀਟਾਂ 'ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ।


ਦੱਸ ਦਈਏ ਕਿ ਐਤਵਾਰ ਨੂੰ ਹੋਈ 68.3 ਫੀਸਦੀ ਪੋਲਿੰਗ 'ਚ ਪੰਜਾਬ ਦੀ ਸਥਿਤੀ ਸਪੱਸ਼ਟ ਨਜ਼ਰ ਨਹੀਂ ਆ ਰਹੀ। ਜਿਸ ਢੰਗ ਨਾਲ ਮਾਲਵਾ ਖੇਤਰ ਵਿੱਚ ਵੱਧ ਪੋਲਿੰਗ ਹੋਈ ਹੈ, ਇਸ ਨੂੰ ‘ਆਪ’ ਦੇ ਹੱਕ ਵਿੱਚ ਮੰਨਿਆ ਜਾ ਰਿਹਾ ਹੈ। ਇੱਥੇ ਦਿਹਾਤੀ ਖੇਤਰਾਂ ਵਿੱਚ ‘ਆਪ’ ਨੂੰ ਪਿਛਲੀ ਵਾਰ ਵੀ ਭਰਪੂਰ ਸਮਰਥਨ ਮਿਲਿਆ ਸੀ।


ਇਸ ਦੇ ਨਾਲ ਹੀ ਦੋਆਬਾ ਵਿੱਚ ਕਾਂਗਰਸ ਦੇ ਪੰਜਾਬ ਨੂੰ ਦਿੱਤੇ ਪਹਿਲੇ ਐਸਸੀ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਫੈਕਟਰ ਦਿਖਿਆ। ਇਸ ਤੋਂ ਇਲਾਵਾ ਮਾਝੇ 'ਚ ਵੋਟਾਂ ਘੱਟ ਹੋਣ ਕਾਰਨ ਸਖ਼ਤ ਮੁਕਾਬਲਾ ਹੈ, ਪਰ ਘੱਟ ਵੋਟਾਂ ਕਾਰਨ ਕਾਂਗਰਸ ਇੱਥੇ ਵੀ ਫਾਇਦੇ 'ਚ ਨਜ਼ਰ ਆ ਰਹੀ ਹੈ।



ਇਹ ਵੀ ਪੜ੍ਹੋ: Coronavirus in India: ਭਾਰਤ ਵਿੱਚ ਨਵੇਂ ਕੋਰੋਨਾ ਵਾਇਰਸ ਕੇਸਾਂ ਆਈ 19.6 ਪ੍ਰਤੀਸ਼ਤ ਦੀ ਕਮੀ, ਪਿਛਲੇ 24 ਘੰਟਿਆਂ ਵਿੱਚ ਸਿਰਫ 16,051 ਨਵੇਂ ਕੇਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904