ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜੇਕਰ ਇੰਨੀ ਦਿੰਨੀ ਕੋਈ ਟਾਪ 'ਤੇ ਹੈ ਤਾਂ ਉਹ ਹੈ ਸਿੱਧੂ ਮੂਸੇਵਾਲਾ। ਇਹ ਇੰਡਸਟਰੀ ਦਾ ਉਹ ਚਿਹਰਾ ਹੈ ਜੋ ਅਕਸਰ ਹੀ ਚਰਚਾ 'ਚ ਰਹਿੰਦਾ ਹੈ। ਇਕ ਵਾਰ ਫਿਰ ਜੇਕਰ ਕੋਈ ਇੰਡਸਟਰੀ 'ਚ ਚਰਚਾ ਦਾ ਕਾਰਨ ਬਣ ਰਿਹਾ ਹੈ ਤਾਂ ਉਹ ਹੈ ਸਿੱਧੂ ਮੂਸੇਵਾਲਾ ਅਤੇ ਉਨ੍ਹਾਂ ਦੀ ਮਿਊਜ਼ਿਕ ਐਲਬਮ ਮੂਸੇਟੈਪ ਹੈ। 

Continues below advertisement


 


ਮੂਸੇਟੈਪ ਦੀ ਅਨਾਊਸਮੈਂਟ ਨੇ ਸਿੱਧੂ ਦੇ ਫੈਨਜ਼ ਨੂੰ ਨਵਾਂ ਸਰਪ੍ਰਾਈਜ਼ ਦਿੱਤਾ ਹੈ। ਇਸ ਐਲਬਮ ਨਾਲ ਸਿੱਧੂ ਦੇ ਫੈਨਜ਼ ਤੋਂ ਇਲਾਵਾ ਇੰਡਸਟਰੀ ਵੀ ਸਰਪ੍ਰਾਈਜ਼ ਹੋਈ ਹੈ ਕਿਉਕਿ ਇਸ ਇਕੋ ਐਲਬਮ 'ਚ 25 ਟ੍ਰੈਕ ਨਾਲ ਹੋਣਗੇ ਤੇ ਕਈ ਮਿਊਜ਼ਿਕ ਡਾਇਰੈਕਟਰ ਅਤੇ ਇੰਟਰਨੈਸ਼ਨਲ ਕਲਾਕਾਰਾਂ ਦੇ ਨਾਲ ਇਸ ਐਲਬਮ ਨੂੰ ਗ੍ਰੈੰਡ ਬਣਾਇਆ ਗਿਆ ਹੈ। ਰਿਪੋਰਟਸ ਦੇ ਮੁਤਾਬਕ ਸਿੱਧੂ ਤੇ ਮੀਕ ਮਿੱਲ ਦਾ ਇਸ ਐਲਬਮ 'ਚ ਕੋਲੈਬੋਰੇਸ਼ਨ ਹੋਵੇਗਾ। 


 


ਮੀਕ ਮਿੱਲ ਮਸ਼ਹੂਰ ਹੌਲੀਵੁੱਡ ਰੈਪਰ ਹਨ। ਮੀਕ ਮਿੱਲ ਸਿੱਧੂ ਮੂਸੇਵਾਲਾ ਦੇ ਗੀਤ 'ਚ ਆ ਸਕਦੇ ਹਨ। ਇਸ ਤੋਂ ਪਹਿਲਾ ਵੀ ਸਿੱਧੂ ਮੂਸੇਵਾਲਾ ਹੌਲੀਵੁੱਡ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ। ਅਤੇ ਹੁਣ ਜਦੋਂ ਸਿੱਧੂ ਹਰ ਰੋਜ਼ ਇੰਡਸਟਰੀ ਨੂੰ ਨਵੇਂ ਨਵੇਂ ਪੋਸਟਰ ਦੇ ਨਾਲ ਸਰਪ੍ਰਾਈਜ਼ ਕਰ ਰਹੇ ਹਨ ਇਸ 'ਚ ਹੁਣ ਉਨ੍ਹਾਂ ਦੇ ਮੀਕ ਮਿੱਲ ਦੇ ਨਾਲ ਪੋਸਟਰ ਲਾਂਚ ਹੋਣ ਦਾ ਵੀ ਇੰਤਜ਼ਾਰ ਹੈ।