ਬਠਿੰਡਾ: ਦੇਸ਼ ਦੇ ਕਈ ਸੂਬਿਆਂ 'ਕੋਰੋਨਾ ਮਹਾਂਮਾਰੀ ਦੇ ਕੇਸ ਲਗਾਤਾਰ ਵੱਦ ਰਹੇ ਹਨ। ਇਸ ਦੇ ਨਾਲ ਪੰਜਾਬ 'ਚ ਵੀ ਨਿੱਤ ਕੋਰੋਨਾ ਦੇ ਮਾਮਲੇ ਰਿਕਾਰਡ ਪੱਧਰ 'ਤੇ ਦਰਜ ਕੀਤੇ ਜਾ ਰਹੇ ਹਨ। ਸੂਬੇ 'ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਚੱਲਦੇ ਬਠਿੰਡਾ ਸਿਹਤ ਵਿਭਾਗ ਵੱਲੋਂ ਹੁਣ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਦੱਸ ਦਈਏ ਕਿ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਮੋਬਾਇਲ ਵੈਕਸੀਨਜ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।


ਇਸ ਮੁਹਿੰਮ ਤਹਿਤ ਵਿਭਾਗ ਦੀ ਟੀਮ ਲੋਕਾਂ ਦੇ ਘਰਾਂ ਤੱਕ ਪਹੁੰਚ ਵੈਕਸੀਨ ਲਗਵਾਏਗੀ। ਬਠਿੰਡਾ ਵਿਖੇ ਵੀਰਵਾਰ ਨੂੰ ਵਿਭਾਗ ਦੀ ਟੀਮ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਇੱਕ ਨਿੱਜੀ ਹੋਟਲ ਵਿਚ ਪਹੁੰਚ ਕੇ ਕੋਰੋਨਾ ਵੈਕਸਿਨ ਲਗਾਈ ਗਈ। ਇਸ ਦੌਰਾਨ ਲੋਕਾਂ ਨੇ ਇੱਥੇ ਭਾਰੀ ਗਿਣਤੀ ਵਿਚ ਵੈਕਸੀਨ ਲਗਵਾਈ।


ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੈਂਕ ਕਰਮਚਾਰੀਆਂ ਨੇ ਕਿਹਾ ਬਠਿੰਡਾ ਦੇ ਡੀਸੀ ਵੱਲੋਂ ਸਾਨੂੰ ਹੁਕਮ ਜਾਰੀ ਹੋਏ ਸੀ ਕੀ ਤੁਹਾਡੇ ਸਟਾਫ ਨੂੰ ਕੋਰੋਨਾ ਵੈਕਸੀਨ ਲਗਵਾਉਣੀ ਹੈ ਜਿਸਦੇ ਚਲਦੇ ਤੁਹਾਡੇ ਕੋਲ ਮੋਬਾਇਲ ਵੈਕਸੀਨ ਪੁੱਜ ਰਹੀ ਹੈ ਡੀਸੀ ਦੇ ਹੁਕਮ ਮੰਨਦੇ ਹੋਏ ਪੰਜਾਬ ਨੈਸ਼ਨਲ ਬੈਂਕ ਵਿਚ ਸਿਹਤ ਵਿਭਾਗ ਦੀ ਟੀਮ ਪੁੱਜੀ ਹੈ ਜਿੱਥੇ ਬੈਂਕ ਕਰਮਚਾਰੀਆਂ ਵੱਲੋਂ ਕੋਰੋਨਾ ਵੈਕਸਿਨ ਲਗਵਾਈ ਗਈ।




ਇਸ ਦੇ ਨਾਲ ਹੀ ਦੱਸ ਦਈਏ ਕਿ ਬਠਿੰਡਾ ਸ਼ਹਿਰ ਵਿੱਚ ਬੈਂਕ ਦੀਆਂ ਕੁੱਲ 20 ਬ੍ਰਾਂਚਾਂ ਹਨ ਜਿਨ੍ਹਾਂ ਵਿੱਚ 200 ਦੇ ਕਰੀਬ ਸਟਾਫ ਕੰਮ ਕਰਦਾ ਹੈ ਜ਼ਿਆਦਾਤਰ ਸਟਾਫ ਮੈਂਬਰਾਂ ਨੇ ਕੋਰੋਨਾ ਲਵਾ ਲਈ ਹੈ ਕਿਉਂਕਿ ਆਏ ਦਿਨ ਪਬਲਿਕ ਡੀਲਿੰਗ ਹੁੰਦੀ ਹੈ ਬੈਂਕ ਕਰਮੀਆਂ ਨੇ ਕਿਹਾ ਕਿ ਮਹਾਮਾਰੀ ਨੂੰ ਜੜ੍ਹ ਤੋਂ ਤਮ ਕਰਨ ਦੇ ਲਈ ਸਾਡਾ ਵੀ ਯੋਗਦਾਨ ਹੋਣਾ ਜ਼ਰੂਰੀ ਹੈ ਨਾਲ ਹੀ ਪੂਰੇ ਸਟਾਫ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਵੀ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ।


ਦੂਜੇ ਪਾਸੇ ਬਠਿੰਡਾ ਦੇ ਇੱਕ ਨਿੱਜੀ ਹੋਟਲ ਵਿੱਚ ਸਿਹਤ ਵਿਭਾਗ ਦੀ ਟੀਮ ਪੁੱਜੇ ਜਿੱਥੇ ਉਨ੍ਹਾਂ ਦੇ ਪੂਰੇ ਸਟਾਫ ਨੂੰ ਕੋਰੋਨਾ ਵੈਕਸੀਨ ਲਗਵਾਈ ਵੈਕਸੀਨ ਲਗਵਾਉਣ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਇਸ ਮਹਾਂਮਾਰੀ ਨੂੰ ਖ਼ਤਮ ਕਰਨ ਦੀ ਮੁਹਿੰਮ 'ਚ ਸ਼ਾਮਲ ਹੋਏ ਹਮ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਤੋਂ ਡਰਨ ਦੀ ਲੋੜ ਨਹੀ ਅਤੇ ਅਫਵਾਹਾਂ ਤੋਂ ਬਚੇ।


ਪੂਰੇ ਮਾਮਲੇ ਚ ਬਠਿੰਡਾ ਦੇ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈਜਿਸ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਲੋਕਾਂ ਨੂੰ ਅਪੀਲ ਹੈ ਕਿ ਹਰ ਇੱਕ ਵਿਅਕਤੀ ਕੋਰੋਨਾ ਵੈਕਸਿੰਗ ਜ਼ਰੂਰ ਲਗਵਾਏ।


ਇਹ ਵੀ ਪੜ੍ਹੋ: ਸੂਬੇ 'ਚ ਕਣਕਾਂ ਦੀ ਖਰੀਦ ਸੁਰੂ, ਪਰ ਕਰਨਾਲ ਦੀ ਅਨਾਜ ਮੰਡੀ ਪਈ ਹੈ ਸੁਨਸਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904