ਚੰਡੀਗੜ੍ਹ: ਅਕਸ਼ੈ ਕੁਮਾਰ ਤੇ ਰਜਨੀਕਾਂਤ ਦੀ ਫਿਲਮ 2.0 ਨੇ ਬਾਕਸ ਆਫਿਸ ’ਤੇ ਚੰਗੀ ਕਮਾਈ ਕੀਤੀ ਹੈ। ਰਿਲੀਜ਼ ਦੇ ਤੀਜੇ ਦਿਨ ਫਿਲਮ ਦੀ ਕਮਾਈ ਵਿੱਚ ਭਾਰੀ ਉਛਾਲ ਵੇਖਿਆ ਗਿਆ। ਸਿਰਫ ਹਿੰਦੀ ਵਰਸ਼ਨ ਦੀ ਗੱਲ ਕੀਤੀ ਜਾਏ ਤਾਂ ਤੀਜੇ ਦਿਨ ਫਿਲਮ ਨੇ 25 ਕਰੋੜ ਦੀ ਕਮਾਈ ਕੀਤੀ।

ਪਹਿਲੇ ਦਿਨ ਫਿਲਮ ਨੇ 20.25 ਕਰੋੜ ਦੀ ਕਮਾਈ ਕੀਤੀ ਸੀ। ਦੂਜੇ ਦਿਨ ਦੀ ਕਮਾਈ ਵਿੱਚ ਥੋੜ੍ਹੀ ਗਿਰਾਵਟ ਆਈ ਸੀ। ਦੂਜੇ ਦਿਨ ਫਿਲਮ ਨੇ 18 ਕਰੋੜ ਰੁਪਏ ਕਮਾਏ ਪਰ ਹੁਣ ਤੀਜੇ ਦਿਨ ਇਹ ਅੰਕੜਾ ਵਧ ਕੇ 25 ਕਰੋੜ ’ਤੇ ਪਹੁੰਚ ਗਿਆ। ਪਹਿਲੇ ਤਿੰਨਾਂ ਦਿਨਾਂ ਦੀ ਕਮਾਈ ਦੀ ਗੱਲ ਕੀਤੀ ਜਾਏ ਤਾਂ ਹਾਲੇ ਤਕ ਫਿਲਮ ਫਿਲਮ ਨੇ 63.25 ਕਰੋੜ ਰੁਪਏ ਕਮਾਏ ਹਨ। ਛੁੱਟੀ ਵਾਲਾ ਦਿਨ ਹੋਣ ਕਰਕੇ ਚੌਥੇ ਦਿਨ ਹੋਰ ਵਾਧੇ ਦੀ ਗੱਲ ਕੀਤੀ ਜਾ ਰਹੀ ਹੈ।



ਇਸ ਫਿਲਮ ਨੇ ਸਿੜਫ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਰਿਪੋਰਟਾਂ ਮੁਤਾਬਕ ਫਿਲਮ ਪੂਰੇ 7 ਦੇਸ਼ਾਂ ਦੇ ਬਾਕਸ ਆਫਿਸ ’ਤੇ ਰਾਜ ਕਰ ਰਹੀ ਹੈ। ਰਮੇਸ਼ ਬਾਲਾ ਮੁਤਾਬਕ ਇਸ ਸਮੇਂ ਭਾਰਤ ਸਹਿਤ ਫਿਲਮ ਨੇ ਪਾਕਿਸਤਾਨ, ਯੂਏਈ, ਸ੍ਰੀਲੰਕਾ, ਮਲੇਸ਼ੀਆ, ਸਿੰਗਾਪੁਰ ਤੇ ਆਸਟ੍ਰੇਲੀਆ ਦੇ ਬਾਕਸ ਆਫਿਸ ’ਤੇ ਕਬਜ਼ਾ ਕੀਤਾ ਹੈ।



‘2.0’ ਨੂੰ ਵੱਡੇ ਪੈਮਾਨੇ ’ਤੇ ਪੂਰੀ ਦੁਨੀਆ ਵਿੱਚ ਰਿਲੀਜ਼ ਕੀਤਾ ਗਿਆ ਹੈ। 600 ਕਰੋੜ ਦੇ ਬਜਟ ਦੀ ਇਸ ਫਿਲਮ ਨੇ 370 ਕਰੋੜ ਰੁਪਏ ਰਿਲੀਜ਼ ਤੋਂ ਪਹਿਲਾਂ ਹੀ ਕਮਾ ਲਏ ਸੀ। ਹੁਣ ਰਿਲੀਜ਼ ਹੁੰਦਿਆਂ ਹੀ ਫਿਲਮ ਬਾਕਸ ਆਫਿਸ ’ਤੇ ਚੰਗੇ ਰਿਕਾਰਡ ਬਣਾ ਰਹੀ ਹੈ।