500 Tress Planted In Simi Chahal Name: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਦਾ ਨਾਮ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਅਦਾਕਾਰਾ ਦੇ ਨਾਮ 'ਤੇ ਪੰਜਾਬ 'ਚ ਹਾਲ ਹੀ 'ਚ 500 ਬੂਟੇ ਲਾਏ ਗਏ ਹਨ। ਜੀ ਹਾਂ, ਪੰਜਾਬ ਦੀ ਕਿਸੇ ਜਗ੍ਹਾ 'ਤੇ ਰਾਊਂਡ ਗਲਾਸ ਫਾਊਂਡੇਸ਼ਨ ਨਾਮ ਦੀ ਐਨਜੀਓ ਵੱਲੋਂ 500 ਬੂਟੇ ਸਿੰਮੀ ਚਾਹਲ ਦੇ ਨਾਮ 'ਤੇ ਲਗਾਏ ਗਏ ਹਨ। 

  


ਇਹ ਵੀ ਪੜ੍ਹੋ: ਨਵਜੰਮੇ ਬੇਟੇ ਅਕਾਯ ਨਾਲ ਭਾਰਤ ਪਰਤੀ ਅਨੁਸ਼ਕਾ ਸ਼ਰਮਾ, ਏਅਰਪੋਰਟ 'ਤੇ ਨਜ਼ਰ ਆਈ ਜੂਨੀਅਰ ਕੋਹਲੀ ਦੀ ਪਹਿਲੀ ਝਲਕ


ਦਰਅਸਲ, ਕਾਫੀ ਸਮੇਂ ਤੋਂ ਇਹ ਐਨਜੀਓ ਸੋਸ਼ਲ ਮੀਡੀਆ 'ਤੇ ਕੈਂਪੇਨ ਚਲਾ ਰਹੀ ਸੀ ਕਿ ਜੇ ਇਨ੍ਹਾਂ ਦੀਆਂ ਵੀਡੀਓਜ਼ 'ਤੇ ਕੋਈ ਸੈਲੀਬ੍ਰਿਟੀ ਕਮੈਂਟ ਕਰੇ ਤਾਂ ਇਹ ਉਸੇ ਸੈਲੀਬ੍ਰਿਟੀ ਦੇ ਨਾਮ 'ਤੇ 500 ਬੂਟੇ ਲਗਾਉਣਗੇ। ਸਿੰਮੀ ਚਾਹਲ ਨੇ ਇਸ ਪੋਸਟ 'ਤੇ ਕਮੈਂੇਟ ਕਰਦਿਆਂ ਵਾਤਾਵਰਨ ਪ੍ਰਤੀ ਚਿੰਤਾ ਜ਼ਾਹਰ ਕੀਤੀ ਸੀ ਅਤੇ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਇਸ ਐਨਜੀਓ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਅਦਾਕਾਰਾ ਦੇ ਨਾਮ ;ਤੇ 500 ਬੂਟੇ ਲਾਏ। ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਇਸ ਵੀਡੀਓ 'ਚ ਸਿੰਮੀ ਚਾਹਲ ਨੂੰ ਂਟੈਗ ਵੀ ਕੀਤਾ ਗਿਆ ਹੈ। ਦੇਖੋ ਇਹ ਵੀਡੀਓ:            






ਕਾਬਿਲੇਗ਼ੌਰ ਹੈ ਕਿ ਧਰਤੀ ਦੀ ਹਵਾ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਗਲੋਬਲ ਵਾਰਮਿੰਗ ਦੱਸਿਆ ਜਾਂਦਾ ਹੈ। ਪਰ ਹੁਣ ਲੋਕ ਜ਼ਿਆਦਾ ਤੋਂ ਜ਼ਿਆਦਾ ਜਾਗਰੁਕ ਹੋ ਰਹੇ ਹਨ ਅਤੇ ਕੁਦਰਤ ਨੂੰ ਬਚਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਪੂਰੀ ਧਰਤੀ 'ਤੇ ਜੇ ਅਰਬਾਂ ਦੀ ਗਿਣਤੀ 'ਚ ਦਰਖਤ ਲਾਏ ਜਾਣ ਅਤੇ ਹਰਿਆਲੀ ਵਾਪਸ ਆ ਜਾਵੇ ਤਾਂ ਗਲੋਬਲ ਵਾਰਮਿੰਗ ਦੇ ਮਾੜੇ ਨਤੀਜਿਆਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। 


ਇਹ ਵੀ ਪੜ੍ਹੋ: 'ਬਿੱਗ ਬੌਸ 13' ਫੇਮ ਆਰਤੀ ਸਿੰਘ ਦਾ ਵਿਆਹ, ਕੀ ਖਤਮ ਹੋਵੇਗੀ ਗੋਵਿੰਦਾ ਤੇ ਕ੍ਰਿਸ਼ਨਾ ਅਭਿਸ਼ੇਕ ਵਿਚਾਲੇ ਲੜਾਈ? ਵਿਆਹ 'ਚ ਸ਼ਾਮਲ ਹੋਣਗੇ ਐਕਟਰ