ਨਵੀਂ ਦਿੱਲੀ: ਕ੍ਰਿਕਟਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਇਨ੍ਹੀਂ ਦਿਨੀਂ ਕਰਨ ਜੌਹਰ ਦੇ ਸ਼ੋਅ ‘ਚ ਔਰਤਾਂ ਬਾਰੇ ਕੀਤੀ ਟਿੱਪਣੀ ਕਾਰਨ ਸੁਰਖੀਆਂ ‘ਚ ਹਨ। ਆਪਣੇ ਬੜਬੋਲੇਪਣ ਕਾਰਨ ਦੋਵਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਟ੍ਰੋਲ ਕੀਤਾ ਗਿਆ ਸੀ। ਇਸ ਨੂੰ ਦੇਖਦੇ ਹੋਏ ਬੀਸੀਸੀਆਈ ਨੂੰ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ।
ਡਿਜ਼ੀਟਲ ਪਲੇਟਫਾਰਮ ਹੌਟਸਟਾਰ ਨੇ ਵੀ ਇਸ ਐਪੀਸੋਡ ਦੀ ਸਟ੍ਰੀਮਿੰਗ ਨੂੰ ਹਟਾ ਦਿੱਤਾ ਹੈ। ਉਧਰ ਬੀਸੀਸੀਆਈ ਨੇ ਸਜ਼ਾ ਦੇ ਤੌਰ ‘ਤੇ ਦੋਵੇਂ ਖਿਡਾਰੀਆਂ ਨੂੰ ਆਸਾਟ੍ਰੇਲੀਆ-ਭਾਰਤ ਸੀਰੀਜ਼ ਤੋਂ ਬਾਹਰ ਕਰ ਦਿੱਤਾ। ਇਸ ਤੋਂ ਇਲਾਵਾ ਖ਼ਬਰਾਂ ਨੇ ਕਿ ਇੱਕ ਮੇਲ ਪਰਸਨਲ ਗਰੂਮਿੰਗ ਬ੍ਰਾਂਡ ਨੇ ਹਾਰਦਿਕ ਨਾਲ ਆਪਣੇ ਕਾਨਟ੍ਰੈਕਟ ਨੂੰ ਵੀ ਕੈਂਸਿਲ ਕਰ ਦਿੱਤਾ ਹੈ। ਇਸ ਕਾਰਨ ਉਸ ਨੂੰ ਕਰੀਬ ਦੋ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਸ ਐਪੀਸੋਡ ਤੋਂ ਬਾਅਦ ਦੋਨਾਂ ਦੀ ਬ੍ਰਾਂਡ ਵੈਲਿਊ ਨੂੰ ਕਾਫੀ ਵੱਡਾ ਝਟਕਾ ਲੱਗਿਆ ਹੈ। ਹਾਰਦਿਕ ਨੇ ਇਨ੍ਹੀਂ ਦਿਨੀਂ 6 ਬ੍ਰਾਂਡਸ ਦੇ ਫੇਸ ਹਨ। ਅਜਿਹੇ ‘ਚ ਉਮੀਦ ਹੈ ਕਿ ਇਹ ਬ੍ਰਾਂਡ ਵੀ ਕੁਝ ਅਜਿਹਾ ਹੀ ਫੈਸਲਾ ਲੈ ਸਕਦੇ ਹਨ।
ਉਧਰ ਕੇਐਲ ਰਾਹੁਲ ਨੇ ਇੱਕ ਸਪੋਰਟਸ ਬ੍ਰਾਂਡ ਨਾਲ ਤਿੰਨ ਸਾਲ ਦਾ ਕਾਨਟ੍ਰੈਕਟ ਕੀਤਾ ਸੀ। ਹੁਣ ਉਹ ਕੰਪਨੀ ਵੀ ਸਮੇਂ ਤੋਂ ਪਹਿਲਾਂ ਹੀ ਰਾਹੁਲ ਦੀ ਰੀਪਲੈਸਮੈਂਟ ‘ਤੇ ਵਿਚਾਰ ਕਰ ਰਹੀ ਹੈ।