ਚੰਡੀਗੜ੍ਹ: ਦੇਸ਼ ‘ਚ ਆਪਣੀ ਧਾਂਕ ਜਮਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ‘ਚ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਸੂਬੇ ਦੇ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਪਰ ਵੱਡਾ ਇਲਜ਼ਾਮ ਲਾਇਆ ਹੈ।


ਉਨ੍ਹਾਂ ਨੇ ਕੇਜਰੀਵਾਲ ਨੂੰ ਚਿੱਠੀ ‘ਚ ਲਿਖਿਆ, “ਪਾਰਟੀ ’ਚ ਆਉਣ ਦਾ ਮਕਸਦ ਪੰਜਾਬ ਦੇ ਲੋਕਾਂ ਦੀ ਭਲਾਈ ਕਰਨਾ ਸੀ, ਪਰ ਪਾਰਟੀ ਆਪਣੇ ਵਿਚਾਰਾਂ ਤੋਂ ਭਟਕ ਚੁੱਕੀ ਹੈ।”


ਪਿਛਲੇ 15 ਦਿਨਾਂ ‘ਚ ਇਹ ਤੀਜਾ ਵੱਡਾ ਵਿਧਾਇਕ ਹੈ ਜਿਸ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ ਹੈ। ਬਲਦੇਵ ਸਿੰਘ ਤੋਂ ਪਹਿਲਾ ਸੁਖਪਾਲ ਖਹਿਰਾ ਤੇ ਐਸਐਸ ਫੂਲਕਾ ਨੇ ਅਸਤੀਫਾ ਦਿੱਤਾ ਸੀ। ਇਸ ਤੋਂ ਬਾਅਦ ਖਹਿਰਾ ਆਪਣੀ ਵੱਖਰੀ ਪਾਰਟੀ ਪੰਜਾਬੀ ਏਕਤਾ ਪਾਰਟੀ ਬਣਾ ਚੁੱਕੇ ਹਨ।