ਚੰਡੀਗੜ੍ਹ: ਪ੍ਰਤੀਕ ਬੱਚਨ ਕੀ ਤੁਸੀਂ ਇਹ ਨਾਂ ਸੁਣਿਆ ਹੈ ਤਾਂ ਤੁਹਾਡਾ ਜਵਾਬ ਹੋਏਗਾ ਨਹੀਂ, ਕਿਉਕਿ ਇਹ ਨਾਂ ਅੱਜਕਲ੍ਹ ਬੀ ਪ੍ਰਾਕ ਦੇ ਨਾਂ ਨਾਲ ਮਸ਼ਹੂਰ ਹੈ। ਪੰਜਾਬੀ ਤੇ ਹਿੰਦੀ ਇੰਡਸਟਰੀ ਦੇ ਮਿਊਜ਼ੀਕਲ ਕਿੰਗ ਪ੍ਰਤੀਕ ਬੱਚਨ ਭਾਵ ਬੀ ਪ੍ਰਾਕ ਦਾ ਅੱਜ ਹੈਪੀ ਬਰਥਡੇ ਹੈ। ਉਹ ਪੂਰੇ 35 ਸਾਲਾਂ ਦੇ ਹੋ ਗਏ ਹਨ।

ਭਾਵੇਂ ਬੀ ਪ੍ਰਾਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਬਤੌਰ ਮਿਊਜ਼ਿਕ ਡਾਇਰੈਕਟਰ ਕੀਤੀ ਸੀ ਪਰ ਅੱਜ ਪੂਰੀ ਇੰਡਸਟਰੀ ਬੀ ਪ੍ਰਾਕ ਨੂੰ ਬੈਸਟ ਮਿਊਜ਼ਿਕ ਡਾਇਰੈਕਟਰ, ਬੈਸਟ ਸਿੰਗਰ, ਬੈਸਟ ਪ੍ਰਫੌਰਮਰ ਤੇ ਬੈਸਟ ਕੰਪੋਜ਼ਰ ਤੋਂ ਘਟ ਨਹੀਂ ਮੰਨਦੀ। ਬੀ ਪ੍ਰਾਕ ਦਾ ਗਾਇਆ ਇੱਕੋ ਗੀਤ ਹੀ ਇੰਨਾ ਹਿੱਟ ਹੋਇਆ ਕਿ ਬੀ ਪ੍ਰਾਕ ਦਾ ਕੈਰੀਅਰ ਬੌਲੀਵੁੱਡ ਤਕ ਪਹੁੰਚ ਗਿਆ। ਸ਼ਇਦ ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਬੀ ਪ੍ਰਾਕ ਦਾ ਗੀਤ 'ਮਨ ਭਰਿਆ' ਨਾ ਸੁਣਿਆ ਹੋਇਆ ਹੋਵੇ।


ਬੀ ਪ੍ਰਾਕ ਦੇ ਇਸ ਗੀਤ ਨਾਲ ਜਾਨੀ ਤੇ ਬੀ ਪ੍ਰਾਕ ਜੋੜੀ ਹੋਰ ਹਿੱਟ ਹੋਈ ਤੇ ਇਹ ਦੋਵੇ ਸਿੰਗਲ ਗਾਣਿਆਂ ਤੋਂ ਫ਼ਿਲਮਾਂ ਦੇ ਗਾਣੇ ਤੇ ਬੌਲੀਵੁੱਡ ਦੇ ਗਾਣਿਆਂ ਤਕ ਪਹੁੰਚ ਗਏ। ਸ਼ਹਿਰ ਚੰਡੀਗੜ੍ਹ ਦੇ ਜੰਮਪਲ ਬੀ ਪ੍ਰਾਕ ਨੇ ਛੋਟੀ ਉਮਰੇ ਹੀ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਸੰਗੀਤ ਦੀ ਗੁੜ੍ਹਤੀ ਤਾਂ ਬੀ ਪ੍ਰਾਕ ਨੂੰ ਘਰੋਂ ਹੀ ਮਿਲੀ ਸੀ ਕਿਉਕਿ ਬੀ ਪ੍ਰਾਕ ਦੇ ਪਿਤਾ ਵਰਿੰਦਰ ਬੱਚਨ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬਤੌਰ ਮਿਊਜ਼ਿਕ ਡਾਇਰੈਕਟਰ ਤੇ ਕੰਪੋਜ਼ਰ ਵੱਡਾ ਨਾਮ ਹੈ।

ਬੀ ਪ੍ਰਾਕ ਦੇ ਕੈਰੀਅਰ ਦਾ ਚੇਂਜ਼ ਓਦੋਂ ਸੀ ਜਦ ਪ੍ਰਾਕ ਨੇ ਬੌਲੀਵੁੱਡ ਇੰਡਸਟਰੀ ਵਿਚ ਵੱਡੀ ਛਾਲ ਮਾਰੀ। ਅੱਜ ਬੌਲੀਵੁੱਡ ਇੰਡਸਟਰੀ ਵਿੱਚ ਬੀ ਪ੍ਰਾਕ ਦੇ ਤੇਰੀ ਮਿੱਟੀ, ਫਿਲਹਾਲ, ਦਿਲਬਰਾ ਤੇ ਦਿਲ ਤੋੜ ਕੇ ਵਰਗੇ ਗੀਤ ਸੁਪਰਹਿੱਟ ਹਨ। ਹੁਣ ਬੀ ਪ੍ਰਾਕ ਦੇ ਨਾਲ ਇੰਨੇ ਰਿਕਾਰਡ ਜੁੜ ਚੁੱਕੇ ਨੇ ਜਿਨ੍ਹਾਂ ਨੂੰ ਸ਼ਾਇਦ ਹੀ ਤੋੜਿਆ ਜਾ ਸਕੇ। ਅੱਜ ਆਪਣੇ ਬਰਥਡੇ ਵਾਲੇ ਦਿਨ ਵੀ ਬੀ ਪ੍ਰਾਕ ਨੇ ਆਪਣੇ ਸੋਸ਼ਲ ਮੀਡਿਆ ਤੇ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਉਨ੍ਹਾਂ ਦੇ ਬਰਥਡੇ wishes ਭੇਜਣ ਵਾਲੇ ਤੇ ਦੁਵਾਵਾਂ ਦੇਣ ਵਾਲੇ ਸਭ ਫੈਨਜ਼ ਦਾ ਆਪਣੇ ਤਰੀਕੇ ਨਾਲ ਸ਼ੁਕਰੀਆ ਅਦਾ ਕੀਤਾ।