ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਸਿੱਖ ਵਿਅਕਤੀ ਹੱਥ 'ਚ ਖੇਤੀ ਕਾਨੂੰਨਾਂ ਦੀ ਕਾਪੀ ਲੈ ਕੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਸਵਾਲ ਕਰ ਰਿਹਾ ਹੈ ਕਿ ਉਨ੍ਹਾਂ ਦੇ ਹੱਥਾਂ 'ਚ ਇਹ ਬਿੱਲ ਕਿਉਂ ਨਹੀਂ? ਉਸ ਦਾ ਕਹਿਣਾ ਹੈ ਕਿ 'ਕਿਸਾਨ ਲੀਡਰ ਮੋਦੀ ਦੀ ਗੱਲ ਕਰਦੇ ਹਨ, ਕੇਂਦਰ ਦੀ ਗੱਲ ਕਰਦੇ ਹਨ ਤੇ ਸਿਆਸਤ ਦੀ ਗੱਲ ਕਰਦੇ ਹਨ, ਪਰ ਕਿਸਾਨਾਂ ਨੂੰ ਇਹ ਬਿੱਲ ਪੜ੍ਹ ਕੇ ਕਿਉਂ ਨਹੀਂ ਸੁਣਾਏ ਜਾਂਦੇ।'


ਉਨ੍ਹਾਂ ਕਿਹਾ ਕਿ ਕਿਸਾਨ ਲੀਡਰ ਕਿਸਾਨਾਂ ਨੂੰ ਇਨ੍ਹਾਂ ਬਿੱਲਾਂ ਦੀਆਂ ਕਾਪੀਆਂ ਵੰਡਣ ਤੇ ਮੈਂ ਇਸ ਦਾ ਖਰਚਾ ਚੁੱਕਣ ਲਈ ਵੀ ਤਿਆਰ ਹਾਂ। ਇਸ ਵੀਡੀਓ ਨੂੰ ਟਵਿਟਰ 'ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ।





ਕੰਗਣਾ ਰਣੌਤ ਨੇ ਇਸ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, 'ਮੇਰੇ ਰਾਸ਼ਟਰਵਾਦੀ ਸਿੱਖ ਮਿੱਤਰਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਭਾਰਤ ਦੀ ਜਾਨ ਤੇ ਸ਼ਾਨ ਹੋ, ਕੁਝ ਕੁ ਅੱਤਵਾਦੀਆਂ ਕਾਰਨ ਇਸ ਸ਼ਾਨਦਾਰ ਭਾਈਚਾਰੇ ਦਾ ਅਕਸ ਖਰਾਬ ਨਾ ਹੋਣ ਦਿਓ। ਰਾਜਪੂਤਾਂ ਵਾਂਗ ਸਿੱਖ ਤੇ ਹਿੰਦੂ ਵੀ ਯੋਧੇ ਹਨ। ਗੱਲ ਕਰੋ ਤਾਂ ਜੋੜਨ ਦੀ ਤੋੜਨ ਦੀ ਨਹੀਂ ਦੋਸਤੋ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ