‘ਠਗਸ ਆਫ ਹਿੰਦੁਸਤਾਨ’ ਦੇ ਕਲਾਈਮੈਕਸ ਨੂੰ ਲੈ ਕੇ ਭਿੜੇ ਆਮਿਰ-ਅਮਿਤਾਬ
ਏਬੀਪੀ ਸਾਂਝਾ | 05 Oct 2018 12:03 PM (IST)

ਮੁੰਬਈ: ਆਮਿਰ ਖ਼ਾਨ ਤੇ ਅਮਿਤਾਭ ਬੱਚਨ ਦੀ ਫ਼ਿਲਮ ‘ਠਗਸ ਆਫ ਹਿੰਦੁਸਤਾਨ’ ਦਾ ਸਭ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਨਾਲ ਜੁੜੀ ਕੋਈ ਵੀ ਖ਼ਬਰ ਫੈਨਸ ਮਿਸ ਨਹੀਂ ਕਰਨਾ ਚਾਹੁੰਦੇ। ਇਸ ਦੇ ਨਾਲ ਹੀ ਫ਼ਿਲਮ ਇਸ ਸਾਲ ਦੀ ਸਭ ਤੋਂ ਵੱਡੀ ਫ਼ਿਲਮ ਦਾ ਖਿਤਾਬ ਵੀ ਆਪਣੇ ਨਾਂ ਕਰਨ ਲਈ ਬੇਤਾਬ ਹੈ। ਫ਼ਿਲਮ ਨੂੰ ਵਿਜੇ ਕ੍ਰਿਸ਼ਨ ਆਚਾਰੀਆ ਨੇ ਡਾਇਰੈਕਟ ਕੀਤਾ ਹੈ। ਇਸ ਦੇ ਟ੍ਰੇਲਰ ਲਾਂਚ ਇਵੈਂਟ ਨੇ ਡਾਇਰੈਕਟਰ ਕ੍ਰਿਸ਼ਨ ਨੇ ਦੱਸਿਆ ਕਿ ਫ਼ਿਲਮ ਕਿਸੇ ਨਾਵਲ ‘ਤੇ ਅਧਾਰਤ ਨਹੀਂ। ਪਹਿਲਾਂ ਖ਼ਬਰਾਂ ਸੀ ਕਿ ਫ਼ਿਲਮ ਫਿਲਿਪ ਮੀਡੋਜ ਟੇਲਰ ਦੇ ਨਾਵਲ ‘ਕੰਨਫੈਸ਼ਨ ਆਫ ਏ ਠਗ’ ‘ਤੇ ਬੇਸਡ ਹੈ। ਹੁਣ ਫ਼ਿਲਮ ਨੂੰ ਲੈ ਕੇ ਇੱਕ ਹੋਰ ਦਿਲਚਸਪ ਖ਼ਬਰ ਸਾਹਮਣੇ ਆ ਰਹੀ ਹੈ ਕਿ ‘ਠਗਸ ਆਫ ਹਿੰਦੁਸਤਾਨ’ ਦੇ ਕਲਾਈਮੈਕਸ ਲਈ ਆਮਿਰ ਤੇ ਅਮਿਤਾਭ ਇੱਕ ਰਾਏ ਨਹੀਂ ਰੱਖਦੇ ਸੀ। ਇਸੇ ਗੱਲ ‘ਤੇ ਕੁਝ ਨੋਕ-ਝੋਕ ਵੀ ਹੋ ਗਈ ਸੀ। ਦਰਅਸਲ ਫ਼ਿਲਮ ਦੇ ਕਲਾਈਮੈਕਸ ‘ਚ ਦੋਵਾਂ ਵਿੱਚੋਂ ਕਿਸੇ ਇੱਕ ਦੇ ਕਿਰਦਾਰ ਨੇ ਮਰਨਾ ਸੀ। ਇਸੇ ਗੱਲ ਨੂੰ ਲੇ ਕੇ ਦੋਵੇਂ ਕਲਾਕਾਰਾਂ ਨੇ ਡਾਇਰੈਕਟਰ ਨਾਲ ਕਾਫੀ ਲੰਬੀ ਗੱਲਬਾਤ ਕੀਤੀ ਤੇ ਆਮਿਰ ਖ਼ਾਨ ਬਾਜ਼ੀ ਜਿੱਤ ਗਏ। ਖ਼ਬਰਾਂ ਨੇ ਕਿ ਆਮਿਰ ਚਾਹੁੰਦੇ ਸੀ ਕਿ ਉਨ੍ਹਾਂ ਦਾ ਕਿਰਦਾਰ ਫਿਰੰਗੀ ਬ੍ਰਿਟਿਸ਼ ਸੈਨਾ ਨਾਲ ਲੜਾਈ ਕਰਦਾ ਹੋਇਆ ਸ਼ਹੀਦ ਹੋ ਜਾਵੇ ਤੇ ਅਮਿਤਾਭ ਦਾ ਕਿਰਦਾਰ ਆਜ਼ਾਦ ਵੀ ਕੁਝ ਅਜਿਹਾ ਹੀ ਚਾਹੁੰਦਾ ਸੀ। ਇਸ ਦੇ ਪਿੱਛੇ ਕਾਰਨ ਹੈ ਕਿ ਜੋ ਵੀ ਆਖਰ ‘ਚ ਮਰਦਾ ਹੈ, ਉਸ ਨੂੰ ਔਡੀਅੰਸ਼ ਦਾ ਖਾਸ ਪਿਆਰ ਮਿਲਦਾ ਹੈ ਤੇ ਉਹ ਲੋਕਾਂ ਦੇ ਦਿਲਾਂ ‘ਚ ਘਰ ਵੀ ਕਰ ਜਾਂਦਾ ਹੈ। ਫ਼ਿਲਮ ਦੇ ਕਲਾਈਮੈਕਸ ਨੂੰ ਲੈ ਕੇ ਵੱਖਰੀਆਂ-ਵੱਖਰੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਹੁਣ ਜੋ ਖ਼ਬਰ ਸਾਹਮਣੇ ਆਈ ਹੈ, ਉਸ ਮੁਤਾਬਕ ਫ਼ਿਲਮ ‘ਚ ਆਮਿਰ ਦਾ ਕਿਰਦਾਰ ਆਖਰ ‘ਚ ਮਰੇਗਾ ਤੇ ਕੁਝ ਰਿਪੋਰਟਾਂ ਨੇ ਕਿ ਫ਼ਿਲਮ ਦਾ ਕਲਾਈਮੈਕਸ ਅਜੇ ਤੈਅ ਹੀ ਨਹੀਂ ਹੋਇਆ। ਹੁਣ ਤਾਂ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਯਾਨੀ 8 ਨਵੰਬਰ ਨੂੰ ਹੀ ਪਤਾ ਲੱਗੇਗਾ ਕਿ ਆਖਰ ‘ਚ ਔਡੀਅੰਸ ਦਾ ਪਿਆਰ ਕਿਸ ਨੂੰ ਮਿਲਦਾ ਹੈ ਤੇ ਕੌਣ ਸ਼ਹੀਦ ਹੁੰਦਾ ਹੈ।