ਮੁੰਬਈ: ਆਮਿਰ ਖ਼ਾਨ ਦੇ ਨਾਂ ਪਿਛਲੇ ਕੁਝ ਸਮੇਂ ਤੋਂ ਕਈ ਪ੍ਰੋਡਕਸਟਸ ਜੁੜ ਰਹੇ ਹਨ ਪਰ ਆਮਿਰ ਨੇ ਅੱਜ ਆਪਣੇ ਜਨਮ ਦਿਨ ਮੌਕੇ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਆਮਿਰ 1994 ‘ਚ ਆਈ ਆਸਕਰ ਜੇਤੂ ਫ਼ਿਲਮ ‘ਫਾਰੇਸਟ ਗੰਪ’ ਦੇ ਰੀਮੇਕ ‘ਤੇ ਕੰਮ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਆਮਿਰ ਇੱਕ ਸਰਦਾਰ ਦਾ ਕਿਰਦਾਰ ਨਿਭਾਉਣਗੇ। ਇਸ ਲਈ ਉਨ੍ਹਾਂ ਨੇ 6 ਮਹੀਨੇ ਕਰੜੀ ਮਿਹਨਤ ਕਰਨੀ ਹੈ ਤੇ 20 ਕਿਲੋ ਵਜ਼ਨ ਘੱਟ ਕਰਨਾ ਹੈ। ਇਸ ਖ਼ਬਰ ਦਾ ਐਲਾਨ ਖੁਦ ਆਮਿਰ ਨੇ ਆਪਣੀ ਪਤਨੀ ਕਿਰਨ ਨਾਲ ਮੀਡੀਆ ਸਾਹਮਣੇ ਆਪਣੇ ਜਨਮ ਦਿਨ ਦਾ ਕੇਕ ਕੱਟ ਕਰਦੇ ਸਮੇਂ ਕੀਤਾ। ਆਮਿਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਫ਼ਿਲਮ ਦੇ ਰਾਈਟਸ ਖਰੀਦ ਲਏ ਹਨ। ਉਨ੍ਹਾਂ ਦਾ ਪ੍ਰੋਡਕਸ਼ਨ ਹਾਉਸ ਜਲਦੀ ਫ਼ਿਲਮ ‘ਤੇ ਕੰਮ ਵੀ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦਾ ਨਾਂ ਆਮਿਰ ਨੇ ‘ਲਾਲ ਸਿੰਘ ਚੱਢਾ’ ਰੱਖਿਆ ਹੈ ਜਿਸ ਨੂੰ ਅਦਵੈਤ ਸੰਦਨ ਡਾਇਰੈਕਟ ਕਰਨਗੇ।