ਮੁੰਬਈ: ਬਾਲੀਵੁੱਡ ‘ਚ ਇਨ੍ਹੀਂ ਦਿਨੀਂ ਸਟਾਰਕਿਡਸ ਦੀ ਐਂਟਰੀ ਦਾ ਸਿਲਸਿਲਾ ਚਲ ਰਿਹਾ ਹੈ। ਇੱਕ-ਇੱਕ ਕਰਕੇ ਸਟਾਰਸ ਆਪਣੇ ਬੱਚਿਆਂ ਨੂੰ ਲੌਂਚ ਕਰ ਰਹੇ ਹਨ। ਇ ਸਲੀਸਟ ‘ਚ ਹੁਣ ਆਮਿਰ ਖ਼ਾਨ ਦਾ ਨਾਂਅ ਵੀ ਸ਼ਾਮਿਲ ਹੋਣ ਸਕਦਾ ਹੈ। ਖ਼ਬਰਾਂ ਨੇ ਕਿ ਆਮਿਰ ਦਾ ਬੇਟਾ ਜ਼ੁਨੈਦ ਖ਼ਾਨ ਵੀ ਫ਼ਿਲਮਾਂ ‘ਚ ਕੰਮ ਕਰਨਾ ਚਾਹੁੰਦਾ ਹੈ।



ਹਾਲ ਹੀ ‘ਚ ਆਪਣੀ ਫ਼ਿਲਮ ‘ਠੱਗਸ ਆਫ ਹਿੰਦੁਸਤਾਨ’ ਲਈ ਆਮਿਰ, ਕਰਨ ਜੌਹਰ ਦੇ ਚੈਟ ਸ਼ੋਅ ‘ਕੌਫੀ ਵਿਦ ਕਰਨ’ ਦੇ ਸ਼ੋਅ ‘ਚ ਗਏ ਸੀ। ਜਿਥੇ ਉਨ੍ਹਾਂ ਨੇ ਇਸ ਗੱਲ ‘ਤੇ ਹਾਮੀ ਭਰੀ ਹੈ ਕਿ ਉਨ੍ਹਾਂ ਦੇ ਬੱਚੇ ਵੀ ਬਾਲੀਵੁੱਡ ‘ਚ ਐਂਟਰੀ ਕਰਨਾ ਚਾਹੁੰਦੇ ਹਨ। ਆਮਿਰ ਦਾ ਬੇਟਾ ਜੁਨੈਦ ਐਕਟਿੰਗ ‘ਚ ਕਰੀਅਰ ਬਣਾਉਣਾ ਚਾਹੁੰਦਾ ਹੈ ਜਿਸ ਲਈ ਉਹ ਟ੍ਰੇਨਿੰਗ ਲੈ ਰਿਹਾ ਹੈ।

ਜੇਕਰ ਆਮਿਰ ਦੀ ਧੀ ਈਰਾ ਦੀ ਗੱਲ ਕਰੀਏ ਤਾਂ ਸ਼ੋਅ ‘ਚ ਆਮਿਰ ਨੇ ਕਿਹਾ ਕਿ ਈਰਾ ਵੀ ਫ਼ਿਲਮੀ ਇੰਡਸਟਰੀ ‘ਚ ਹੀ ਆਪਣਾ ਭਵਿੱਖ ਬਣਾਉਨਾ ਚਾਹੁੰਦੀਹੈ। ਉਹ ਡਾਇਰੈਕਸ਼ਨ ਜਾਂ ਪ੍ਰੋਡਕਸ਼ਨ ‘ਚ ਜਾਵੇਗੀ। ਜੁਨੈਦ ਅਤੇ ਈਰਾ ਆਮਿਰ ਦੀ ਪਹਿਲੀ ਪਤਨੀ ਰੀਨਾ ਦੱਤਾ ਦੇ ਬੱਚੇ ਹਨ। ਹੁਣ ਆਮਿਰ ਆਪਣੇ ਇਨ੍ਹਾਂ ਬੱਚਿਆਂ ਦਾ ਕਿੰਨਾ ਸਾਥ ਦਿੰਦੇ ਹਨ ਇਹ ਦੇਖਣ ਵਾਲੀ ਗੱਲ ਹੈ।