ਸਮਸਤੀਪੁਰ: ਜ਼ਿਲ੍ਹੇ ਦੇ ਗਾਜੀਪੁਰ ਹਾਲਟ ਕੋਲ ਮਿੱਟੀ ਧਸਣ ਨਾਲ 5 ਜਣਿਆਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖ਼ਮੀ ਹਨ। ਦੱਸਿਆ ਜਾ ਰਿਹਾ ਹੈ ਕਿ ਛਠ ਤਿਉਹਾਰ ਵਿੱਚ ਮਿੱਟੀ ਦੇ ਚੁੱਲ੍ਹੇ ਬਣਾਉਣ ਲਈ ਲੋਕ ਮਿੱਟੀ ਲੈਣ ਗਏ ਸਨ, ਜਿੱਥੇ ਉਨ੍ਹਾਂ ਉੱਪਰ ਮਿੱਟੀ ਦੀ ਢਿੱਗ ਡਿੱਗ ਗਈ ਤੇ ਇਹ ਹਾਦਸਾ ਵਾਪਰ ਗਿਆ। ਜ਼ਖ਼ਮੀਆਂ ਨੂੰ ਫੌਰੀ ਤੌਰ ’ਤੇ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਰੂਣੀ ਦੇਵੀ (42), ਅਮਿਤ ਕੁਮਾਰ (16), ਰਾਜਕੁਮਾਰੀ ਦੇਵੀ (50), ਸੁਰੇਸ਼ ਕੁਮਾਰ (10), ਤੇ ਰਾਜਕੁਮਾਰ ਪਾਸਵਾਨ (40) ਵਜੋਂ ਹੋਈ ਹੈ।