ਨਵੀਂ ਦਿੱਲੀ: ਸੁਪਰੀਮ ਕੋਰਟ ਦੀ ਮਨਾਹੀ ਤੋਂ ਬਾਅਦ ਵੀ ਦਿੱਲੀ ਵਾਸੀਆਂ ਨੇ ਦੀਵਾਲੀ ‘ਤੇ ਜੰਮ ਕੇ ਪਟਾਕੇ ਚਲਾਏ। ਜਿਸ ਕਰਕੇ ਦਿੱਲੀ ਦਾ ਪ੍ਰਦੂਸ਼ਣ ਦਾ ਪਧਰ ਹੋਰ ਵੱਧ ਗਿਆ। ਕਲ੍ਹ ਲੋਕਾਂ ਨੂੰ ਸਾਹ ਲੈਣ ‘ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿ ਅੱਜ ਹਵਾ ‘ਚ ਕੁਝ ਸੁਧਾਰ ਹੋਇਆ ਹੈ।
ਦੀਵਾਲੀ ਤੋਂ ਬਾਅਦ ਦਿੱਲੀ ਦਾ ਪ੍ਰਦੂਸ਼ਣ ਲੈਵਲ ਪਿੱਛਲੇ ਸਾਲ ਤੋਂ ਦੁਗਣਾ ਸੀ। ਵੀਰਵਾਰ ਨੂੰ ਏਕਿਯੂਆਈ 642 ਰਿਕਾਰਡ ਕੀਤਾ ਗਿਆ ਜਦੋਂ ਕਿ 2017 ‘ਚ ਦੀਵਾਲੀ ਵਾਲੇ ਦਿਨ ਏਕਿਯੂਆਈ 367 ਸੀ ਅਤੇ 2016 ‘ਚ 425 ਸੀ। ਹਵਾ ਦੀ ਇਸ ਗੁਣਵੱਤਾ ‘ਚ ਜ਼ਿਆਦਾ ਸਮਾਂ ਰਹਿਣ ਨਾਲ ਲੋਕਾਂ ਦੀ ਸਹਿਤ ‘ਤੇ ਵੀ ਅਸਰ ਪਵੇਗਾ ਅਤੇ ਲੋਕਾਂ ਨੂੰ ਸਾਹ ਦੀ ਬਿਮਾਰੀਆਂ ਹੋ ਸਕਦੀਆਂ ਹਨ।
ਸਿਸਟਮ ਆਫ ਏਅਰ ਕੁਵਾਲਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ (ਸਫਰ) ਮੁਤਾਬਕ ਪਟਾਕਿਆਂ ਦੇ ਧੂਏਂ ਨੇ ਦਿੱਲੀ ਦੀ ਹਵਾ ਨੂੰ ਜ਼ਹਿਰੀਲੀ ਬਣਾਈਆ ਹੈ ਜੋ ਹੁਣ 642 ਏਕਿਯੂਆਈ ‘ਤੇ ਪਹੁੰਚ ਚੁੱਕਿਆ ਹੈ। ਸਫਰ ਦੀ ਰਿਪੋਰਟ ਮੁਤਾਬਕ ਦਿੱਲੀ ਦੀ ਹਵਾ ਦਾ ਅਗਲੇ ਦੋ ਦਿਨ ਤਕ ਅਜਿਹਾ ਹੀ ਬਣੇ ਰਹਿਣ ਦਾ ਅੰਦੇਸ਼ਾ ਹੈ
ਦਿੱਲੀ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਨੇ ਵੀਰਵਾਰ ਨੂੰ ਰਾਤ 11 ਵਜੇ ਤੋਂ 11 ਨਵੰਬਰ ਰਾਤ 11 ਵਜੇ ਤਕ ਦਿਲੀ ‘ਚ ਭਾਰੀ ਵਾਹਨਾਂ ਦੀ ਐਂਟਰੀ ਵੀ ਬੰਦ ਕਰ ਦਿੱਤੀ ਹੈ। ਆਉਣ ਵਾਲੇ ਦਿਨਾਂ ‘ਚ ਜੇਕਰ ਪ੍ਰਦੂਸ਼ਣ ‘ਚ ਕੋਈ ਕਮੀ ਨਹੀਂ ਆਉਂਦੀ ਤਾਂ ਦਿੱਲੀ ‘ਚ ਨਿੱਜੀ ਵਾਹਨਾਂ ਲਈ ਫੇਰ ਜਿਸਤ-ਟਾਂਕ ਯਾਨੀ ਓਡ-ਈਵਨ ਯੋਜਨਾ ਸ਼ੁਰੂ ਕਰ ਦਿੱਤੀ ਜਾਵੇਗੀ।