ਅੱਜ ਯਾਨੀ ਸ਼ੁੱਕਰਵਾਰ ਨੂੰ ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ‘ਚ 15-15 ਪੈਸੇ ਦੀ ਕਮੀ ਆਈ ਹੈ ਜਿਸ ਨਾਲ ਡੀਜ਼ਲ 72.74 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ 78.06 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਜਦੋਂ ਕਿ ਮੁੰਬਈ ‘ਚ ਪੈਟਰੋਲ 83.57 ਰੁਪਏ ਅਤੇ ਡੀਜ਼ਲ 76.22 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤਾਂ ‘ਚ ਹੋ ਰਹੀ ਕਟੌਤੀ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ‘ਚ ਵੀ ਕਮੀ ਆ ਰਹੀ ਹੈ। ਦਿੱਲੀ ਅਤੇ ਮੁੰਬਈ ‘ਚ ਪੈਟਰੋਲ ਦੇ ਭਾਅ 4 ਅਕਤੂਬਰ ਨੂੰ ਕਾਫੀ ਮਹਿੰਗੇ ਹੋ ਗਏ ਸੀ। ਇਸ ਦਿਨ ਦਿੱਲੀ ‘ਚ ਪੈਟਰੋਲ 84 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ‘ਚ 91.34 ਰੁਪਏ ਪ੍ਰਤੀ ਲੀਟਰ ਸੀ। ਡੀਜ਼ਲ ਦੀ ਕੀਮਤਾਂ 4 ਅਕਤੂਬਰ ਨੂੰ ਦਿੱਲੀ ‘ਚ 75.45 ਰੁਪਏ ਅਤੇ ਮੁੰਬਈ ‘ਚ 81.10 ਰੁਪਏ ਪ੍ਰਤੀ ਲੀਟਰ ਹੋ ਗਏ ਸੀ।