ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਦਾ ਬੇਟੇ ਜੁਨੈਦ ਖਾਨ ਬਾਲੀਵੁੱਡ 'ਚ ਆਪਣੀ ਐਂਟਰੀ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟਸ ਦੇ ਮੁਤਾਬਕ ਜੁਨੈਦ ਦਾ ਡੈਬਿਊ ਯਸ਼ ਰਾਜ ਫਿਲਮਜ਼ ਦੀ ਇਕ ਫਿਲਮ ਨਾਲ ਫਾਈਨਲ ਹੋ ਗਿਆ ਹੈ। ਇੰਨਾ ਹੀ ਨਹੀਂ ਜੁਨੈਦ ਖਾਨ ਦੀ ਪਹਿਲੀ ਫਿਲਮ ਨੂੰ ਸਲਾਮ ਨਮਸਤੇ ਫਿਲਮ ਦੇ ਡਾਇਰੈਕਟਰ ਸਿਧਾਰਥ ਮਲਹੋਤਰਾ ਡਾਇਰੈਕਟ ਕਰਨਗੇ। ਇਸ ਫਿਲਮ ਦੀ ਸ਼ੂਟਿੰਗ 2021 ਤੋਂ ਸ਼ੁਰੂ ਹੋ ਸਕਦੀ ਹੈ।

ਇਸ ਫਿਲਮ 'ਚ ਸ਼ਾਲਿਨੀ ਪਾਂਡੇ ਜੁਨੈਦ ਖਾਨ ਦੇ ਓਪੋਜ਼ਿਟ ਹੋਵੇਗੀ। ਸ਼ਾਲਿਨੀ ਪਾਂਡੇ ਸੁਪਰਹਿੱਟ ਫਿਲਮ ਅਰਜੁਨ ਰੈੱਡੀ 'ਚ ਅਹਿਮ ਕਿਰਦਾਰ 'ਚ ਸੀ। ਜੁਨੈਦ ਖਾਨ ਇਸ ਤੋਂ ਪਹਿਲਾ ਇੱਕ ਫਿਲਮ ਆਡੀਸ਼ਨ 'ਚੋ ਰਿਜੈਕਟ ਕਰ ਦਿੱਤੇ ਗਏ ਸੀ। ਇਹ ਆਡੀਸ਼ਨ ਐਮਐਸ ਧੋਨੀ ਦੇ ਡਾਇਰੈਕਟਰ ਨੀਰਜ ਪਾਂਡੇ ਦੀ ਫਿਲਮ ਲਈ ਸੀ। ਜੁਨੈਦ ਤਿੰਨ ਸਾਲਾਂ ਤੋਂ ਥੀਏਟਰ ਕਰ ਰਹੇ ਹਨ ਅਤੇ ਹੁਣ ਉਹ ਆਪਣੀ ਫਿਲਮ ਦੀ ਸ਼ੁਰੂਆਤ 'ਤੇ ਫੋਕਸ ਦੇ ਰਹੇ ਹਨ।


ਆਮਿਰ ਖਾਨ ਦਾ ਬੇਟਾ ਜਲਦ ਹੀ ਬਾਲੀਵੁੱਡ 'ਚ ਕਰੇਗਾ ਡੈਬਿਊ


ਇਸ ਤੋਂ ਪਹਿਲਾਂ ਜੁਨੈਦ ਆਪਣੀ ਪੋਕੇਟ ਮਨੀ ਦਾ ਪ੍ਰਬੰਧ ਕਰਨ ਲਈ ਐਡਸ ਅਤੇ ਫਿਲਮਾਂ ਵਿੱਚ ਐਸੋਸੀਏਟ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਚੁੱਕਾ ਹੈ। ਜੁਨੈਦ ਖਾਨ ਰਾਜਕੁਮਾਰ ਹਿਰਾਨੀ ਦੀ ਫਿਲਮ 'ਪੀਕੇ' ਵਿੱਚ ਉਨ੍ਹਾਂ ਨੂੰ ਅਸਿਸਟ ਕਰ ਚੁਕਿਆ ਹੈ। ਪਰ ਆਮਿਰ ਖਾਨ ਨੇ ਇਹ ਵੀ ਸਾਫ ਕੀਤਾ ਹੈ ਕਿ ਜੁਨੈਦ ਨੂੰ ਆਪਣਾ ਰਸਤਾ ਖੁਦ ਬਣਾਉਣਾ ਪਏਗਾ ਅਤੇ ਆਪਣੇ ਲਈ ਲਾਇਮਲਾਈਟ ਵੀ ਖੁਦ ਚੁਰਾਨੀ ਪਵੇਗੀ। ਸਿਰਫ ਆਮਿਰ ਖਾਨ ਦਾ ਬੇਟਾ ਹੋਣ ਕਰਕੇ ਉਨ੍ਹਾਂ ਨੂੰ ਚੀਜ਼ਾਂ ਅਸਾਨੀ ਨਾਲ ਨਹੀਂ ਮਿਲਣਗੀਆਂ।