Amitabh Bachchan Struggle: ਅਮਿਤਾਭ ਬੱਚਨ ਨੇ ਆਪਣੀ ਮਿਹਨਤ ਦੇ ਦਮ 'ਤੇ ਬਾਲੀਵੁੱਡ 'ਚ ਕਾਫੀ ਨਾਂ ਕਮਾਇਆ ਹੈ। ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਅਤੇ ਸੰਘਰਸ਼ ਕੀਤਾ ਹੈ। ਇਸ ਦੌਰਾਨ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਅਮਿਤਾਭ ਬੱਚਨ ਪੂਰੀ ਤਰ੍ਹਾਂ ਕਰਜ਼ੇ ਵਿੱਚ ਡੁੱਬ ਗਏ ਸਨ। ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ਘਾਟੇ 'ਚ ਚੱਲ ਰਹੀ ਸੀ। ਹਾਲ ਹੀ 'ਚ ਅਦਾਕਾਰ ਅੰਜਾਨ ਸ਼੍ਰੀਵਾਸਤਵ ਨੇ ਇਸ ਬਾਰੇ ਖੁਲਾਸਾ ਕੀਤਾ ਹੈ। ਦਰਅਸਲ, ਜਦੋਂ ਬਿੱਗ ਬੀ ਦਾ ਸੰਘਰਸ਼ ਚੱਲ ਰਿਹਾ ਸੀ, ਉਦੋਂ ਅੰਜਾਨ ਸ਼੍ਰੀਵਾਸਤਵ ਬੈਂਕਰ ਹੁੰਦੇ ਸਨ। ਅੰਜਨ ਨੇ ਅਮਿਤਾਭ ਬੱਚਨ ਦੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਖੁਲਾਸਾ ਕੀਤਾ ਹੈ।
ਜਦੋਂ ਹਰਿਵੰਸ਼ ਰਾਏ ਬੱਚਨ ਦੇ ਦੋਸਤ ਵੀ ਬਿੱਗ ਬੀ ਦੇ ਖਿਲਾਫ ਬੋਲਣ ਲੱਗੇ
ਰਾਜਸ਼੍ਰੀ ਅਨਪਲੱਗਡ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅੰਜਾਨ ਨੇ ਕਿਹਾ, "ਮੈਂ 'ਸ਼ਹਿਨਸ਼ਾਹ' ਦੇ ਸੈੱਟ 'ਤੇ ਉਨ੍ਹਾਂ ਨੂੰ ਮਿਲਣ ਲਈ ਫਿਲਮਿਸਤਾਨ ਸਟੂਡੀਓ ਗਿਆ ਸੀ। ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੇ ਖਿਲਾਫ ਇੱਕ ਬਹੁਤ ਵੱਡਾ ਅੰਦੋਲਨ ਚੱਲ ਰਿਹਾ ਸੀ। ਪੋਸਟਰ ਪਾੜੇ ਜਾ ਰਹੇ ਸਨ। ਇੱਥੇ ਅਮਿਤ ਜੀ ਦਾ ਸਿਰ ਝੁਕ ਗਿਆ ਸੀ। ' ਉਨ੍ਹਾਂ ਨੇ ਅੱਗੇ ਦੱਸਿਆ, "ਮੈਂ ਉੱਥੇ ਜਾ ਕੇ ਪੁੱਛਿਆ ਕਿ ਭਾਈ ਕੀ ਹਾਲ ਹੈ ਤੁਹਾਡਾ? ਉਨ੍ਹਾਂ ਨੇ ਕਿਹਾ, ਮੈਂ ਠੀਕ ਹਾਂ। ਉਨ੍ਹਾਂ ਨੇ ਬੱਸ ਇੰਨਾ ਹੀ ਕਿਹਾ। ਉਨ੍ਹਾਂ ਦਿਨਾਂ ਵਿਚ ਅਮਿਤ ਜੀ ਨੂੰ ਕੋਈ ਪੁੱਛਦਾ ਨਹੀਂ ਸੀ। ਕਈ ਲੋਕਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਉਨ੍ਹਾਂ ਦੇ ਪਿਤਾ ਦੇ ਦੋਸਤਾਂ ਨੇ ਵੀ ਕੁਝ ਜਾਣੇ ਬਿਨਾਂ ਉਨ੍ਹਾਂ ਦੇ ਖਿਲਾਫ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ।"
ਜਦੋਂ ਅਮਿਤਾਭ ਬੱਚਨ ਨੇ ਬੈਂਕ ਵਾਲਿਆਂ ਸਾਹਮਣੇ ਜੋੜ ਲਏ ਸੀ ਹੱਥ
ਬਿੱਗ ਬੀ ਬਾਰੇ ਦੱਸਦੇ ਹੋਏ ਅੰਜਾਨ ਨੇ ਕਿਹਾ, "ਜਦੋਂ ਅਸੀਂ ਉਨ੍ਹਾਂ ਨੂੰ ਮਿਲੇ ਤਾਂ ਉਹ ਤੁਰੰਤ ਹੱਥ ਜੋੜ ਕੇ ਖੜ੍ਹੇ ਹੋ ਗਏ। ਉਨ੍ਹਾਂ ਕਿਹਾ, 'ਮੈਂ ਤੁਹਾਡੇ ਪੈਸੇ ਜਲਦੀ ਤੋਂ ਜਲਦੀ ਵਾਪਸ ਕਰ ਦੇਵਾਂਗਾ।" ਮੈਂ ਉਨ੍ਹਾਂ ਨੂੰ ਕਿਹਾ, 'ਅਸੀਂ ਪੈਸਿਆਂ ਲਈ ਨਹੀਂ ਆਏ ਹਾਂ। ਅਸੀਂ ਤੁਹਾਡੇ ਮੁਨੀਮ ਦੀ ਗਲਤੀ ਕਰਕੇ ਆਏ ਹਾਂ। ਜਦੋਂ ਤੁਹਾਡੇ ਕੋਲ ਪੈਸੇ ਹੋਣ ਉਦੋਂ ਤੁਸੀਂ ਪੈਸੇ ਵਾਪਸ ਕਰ ਦੇਣਾ। ਸਾਨੂੰ ਤੁਹਾਡੇ 'ਤੇ ਵਿਸ਼ਵਾਸ ਹੈ ਕਿ ਤੁਸੀਂ ਪੈਸੇ ਵਾਪਸ ਕਰ ਦੇਵੋਗੇ ਅਤੇ ਤੁਹਾਡੀ ਨੀਅਤ ਸਾਫ ਹੈ। ਪਰ ਇਸ ਤ੍ਹਾਂ ਦੀ ਬੈਂਕਿੰਗ 'ਚ ਦੂਜੇ ਬੈਂਕਾਂ ਤੋਂ ਲੈਣ ਦੇਣ ਨਾ ਕਰੋ।' ਮੈਂ ਬੈਂਕ ਵਾਪਸ ਆਇਆ ਉਨ੍ਹਾਂ ਨੂੰ ਕਿਹਾ ਕਿ ਅਮਿਤਾਭ ਬੱਚਨ 'ਤੇ ਕੋਈ ਮੁਕੱਦਮਾ ਦਾਇਰ ਨਾ ਕੀਤਾ ਜਾਵੇ। ਇਸ ਤੋਂ ਬਾਅਦ ਅਮਿਤਾਭ ਨੇ ਸਾਰੇ ਪੈਸੇ ਵਾਪਸ ਕਰ ਦਿੱਤੇ।''
'ਲੋਕ ਅਮਿਤਾਭ ਨੂੰ ਬਣਾ ਰਹੇ ਸੀ ਬੇਵਕੂਫ' - ਅੰਜਾਨ ਸ਼੍ਰੀਵਾਸਤਵ
'ਕੌਨ ਬਣੇਗਾ ਕਰੋੜਪਤੀ' ਤੋਂ ਬਾਅਦ ਅਮਿਤਾਭ ਬੱਚਨ ਦੀ ਹਾਲਤ 'ਚ ਸੁਧਾਰ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਸਾਰੇ ਪੁਰਾਣੇ ਲੋਕਾਂ ਤੋਂ ਦੂਰ ਕਰ ਲਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਬਿੱਗ ਬੀ ਨੂੰ ਮੂਰਖ ਬਣਾ ਰਹੇ ਸੀ। ਅੰਜਾਨ ਨੇ ਕਿਹਾ, “ਅਸੀਂ ਬੈਂਕ ਦੀ ਤਰਫੋਂ ਸਟਾਕ ਸਟੇਟਮੈਂਟ ਲੈਣ ਲਈ ਉਨ੍ਹਾਂ ਦੇ ਦਫਤਰ ਜਾਂਦੇ ਸੀ। ਲੋਕ ਉਨ੍ਹਾਂ ਨੂੰ ਬੁਰੀ ਤਰ੍ਹਾਂ ਮੂਰਖ ਬਣਾ ਰਹੇ ਸਨ। ਇਹ ਮੇਰੇ ਅਤੇ ਮੇਰੇ ਮੈਨੇਜਰ ਦੁਆਰਾ ਮਹਿਸੂਸ ਕੀਤਾ ਗਿਆ ਸੀ। ਇੱਕ ਵਾਰ ਉਨ੍ਹਾਂ ਦਾ ਕਰਜ਼ਾ ਬਹੁਤ ਜ਼ਿਆਦਾ ਹੋ ਗਿਆ ਸੀ। ਅੰਜਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਅਮਿਤਾਭ ਬੱਚਨ ਨੂੰ ਇਸ ਬਾਰੇ ਚੇਤਾਵਨੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਆਪਣੇ ਹਿਸਾਬ ਨਾਲ ਪੈਸੇ ਦੇਣ ਲਈ ਕਿਹਾ ਸੀ। ਉਸ ਔਖੇ ਦੌਰ ਨੂੰ ਪਾਰ ਕਰਨ ਤੋਂ ਬਾਅਦ ਹੁਣ ਅਮਿਤਾਭ ਫਿਰ ਤੋਂ ਸਿਖਰ 'ਤੇ ਹਨ।