Hema Malini On Prakash Kaur: ਹੇਮਾ ਮਾਲਿਨੀ ਅਤੇ ਧਰਮਿੰਦਰ ਦਾ ਅਨੋਖਾ ਵਿਆਹ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ। ਦੋਵਾਂ ਨੇ ਉਦੋਂ ਵਿਆਹ ਕੀਤਾ ਸੀ ਜਦੋਂ ਧਰਮਿੰਦਰ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਨ੍ਹਾਂ ਦੇ 4 ਬੱਚੇ ਸਨੀ ਦਿਓਲ, ਬੌਬੀ ਦਿਓਲ, ਅਜਿਤਾ ਅਤੇ ਵਿਜੇਤਾ ਸਨ। ਜਦੋਂ ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਵਿਆਹ ਕੀਤਾ ਸੀ, ਉਸ ਸਮੇਂ ਉਨ੍ਹਾਂ ਦਾ ਤਲਾਕ ਵੀ ਨਹੀਂ ਹੋਇਆ ਸੀ। ਅਜਿਹੇ 'ਚ ਦੋਹਾਂ ਦੇ ਰਿਸ਼ਤੇ 'ਤੇ ਵੀ ਕਈ ਸਵਾਲ ਖੜ੍ਹੇ ਹੋਏ ਪਰ ਪਿਆਰ ਦੇ ਇਹ ਪੰਛੀ ਇਨ੍ਹਾਂ ਸਾਰੀਆਂ ਗੱਲਾਂ ਦੀ ਪਰਵਾਹ ਕੀਤੇ ਬਿਨਾਂ ਇੱਕ ਦੂਜੇ ਦੇ ਪਿਆਰ 'ਚ ਡੁੱਬੇ ਰਹੇ। ਹੇਮਾ ਮਾਲਿਨੀ ਧਰਮਿੰਦਰ ਅਤੇ ਉਸਦੇ ਰਿਸ਼ਤੇ ਬਾਰੇ ਇੰਨੀ ਪੱਕੀ ਸੀ ਕਿ ਉਸਨੇ ਇੱਕ ਵਾਰ ਖੁਲਾਸਾ ਕੀਤਾ ਕਿ ਉਸਨੂੰ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਤੋਂ ਬਿਲਕੁਲ ਵੀ ਈਰਖਾ ਨਹੀਂ ਸੀ।


'ਪ੍ਰਕਾਸ਼ ਕੌਰ ਤੋਂ ਕਦੇ ਨਹੀਂ ਹੋਈ ਜਲਮਨ'
ਸਿਮੀ ਗਰੇਵਾਲ ਦੇ ਨਾਲ ਰੈਂਡੇਜ਼ਵਸ ਦੇ ਇੱਕ ਐਪੀਸੋਡ ਵਿੱਚ, ਹੇਮਾ ਮਾਲਿਨੀ ਨੇ ਧਰਮਿੰਦਰ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ। ਜਦੋਂ ਡਰੀਮ ਗਰਲ ਨੂੰ ਪੁੱਛਿਆ ਗਿਆ ਕਿ ਕੀ ਉਹ ਕਦੇ ਆਪਣੇ ਪਤੀ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਤੋਂ ਈਰਖਾ ਕਰਦੀ ਸੀ। ਇਸ ਲਈ ਹੇਮਾ ਨੇ ਤੁਰੰਤ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਸੀ, 'ਬਿਲਕੁਲ ਨਹੀਂ, ਇਹੀ ਕਾਰਨ ਹੈ ਕਿ ਮੈਂ ਅੱਜ ਸਭ ਤੋਂ ਖੁਸ਼ ਇਨਸਾਨ ਹਾਂ।'





'ਧਰਮਿੰਦਰ ਨੇ ਮੈਨੂੰ ਕਦੇ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ'
ਹੇਮਾ ਮਾਲਿਨੀ ਨੇ ਪ੍ਰਕਾਸ਼ ਕੌਰ ਤੋਂ ਅਸੁਰੱਖਿਅਤ (ਇਨਸਕਿਓਰ) ਨਾ ਹੋਣ ਦਾ ਕਾਰਨ ਵੀ ਦੱਸਿਆ ਅਤੇ ਕਿਹਾ ਕਿ ਉਸ ਨੂੰ ਧਰਮਿੰਦਰ ਤੋਂ ਇੰਨਾ ਪਿਆਰ ਮਿਲਦਾ ਸੀ ਕਿ ਉਹ ਉਸ ਤੋਂ ਕਦੇ ਹੋਰ ਕੁਝ ਨਹੀਂ ਮੰਗ ਸਕਦੀ ਸੀ। ਉਨ੍ਹਾਂ ਆਪਣੇ ਰਿਸ਼ਤੇ ਬਾਰੇ ਗੱਲ ਕਰਦਿਆਂ ਕਿਹਾ, "ਮੇਰੇ ਲਈ ਪਿਆਰ ਦਾ ਮਤਲਬ ਸਿਰਫ ਦੇਣਾ ਹੈ, ਲੈਣਾ ਨਹੀਂ। ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ, ਤਾਂ ਉਸ ਤੋਂ ਕੁੱਝ ਮੰਗਦੇ ਨਹੀਂ। ਤੁਸੀਂ ਉਸ ਵਿਅਕਤੀ ਨੂੰ ਬਹੁਤ ਪਿਆਰ ਕਰਦੇ ਹੋ ਅਤੇ ਤੁਹਾਨੂੰ ਉਸ ਵਿਅਕਤੀ ਤੋਂ ਇੰਨਾ ਪਿਆਰ ਮਿਲਿਆ ਹੈ।


'ਕਦੇ ਨਹੀਂ ਸੋਚਿਆ ਸੀ ਕਿ ਧਰਮਿੰਦਰ ਨਾਲ ਵਿਆਹ ਹੋਵੇਗਾ'
ਹੇਮਾ ਨੇ ਅੱਗੇ ਕਿਹਾ, ਮੈਂ ਸ਼ੁਰੂ ਵਿੱਚ ਕਦੇ ਪਰੇਸ਼ਾਨ ਨਹੀਂ ਹੋਈ, ਬਿਲਕੁਲ ਵੀ ਨਹੀਂ। ਕੋਈ ਵੀ ਕਹਿ ਸਕਦਾ ਹੈ ਕਿ ਉਹ ਬਹੁਤ ਹੈਂਡਸਮ ਹੈ, ਪਰ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਉਸ ਨਾਲ ਵਿਆਹ ਕਰਨਾ ਹੈ। ਇਸ ਲਈ, ਮੈਂ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਰੱਖਿਆ, ਪਰ ਮੇਰੇ ਦਿਮਾਗ ਵਿਚ ਇਹ ਨਹੀਂ ਸੀ ਕਿ ਮੈਂ ਇਸ ਵਿਅਕਤੀ ਨਾਲ ਵਿਆਹ ਕਰਾਂਗੀ। ਮੈਂ ਕਿਤੇ ਨਾ ਕਿਤੇ ਸੋਚਦੀ ਸੀ ਕਿ ਜੇ ਮੈਨੂੰ ਵਿਆਹ ਕਰਨਾ ਹੀ ਹੈ, ਤਾਂ ਮੈਂ ਉਸ ਵਰਗਾ ਦਿਖਣ ਵਾਲੇ ਨਾਲ ਵਿਆਹ ਕਰਾਂਗੀ।