MS Dhoni 42nd Birthday: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 7 ਜੁਲਾਈ 2023 ਨੂੰ ਆਪਣਾ 42ਵਾਂ ਜਨਮ ਦਿਨ ਮਨਾਇਆ। ਇਸ ਖਾਸ ਦਿਨ 'ਤੇ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸੋਸ਼ਲ ਮੀਡੀਆ ਤੋਂ ਲੈ ਕੇ ਹਰ ਪਾਸੇ ਦੇਖਣ ਨੂੰ ਮਿਲਿਆ। ਧੋਨੀ ਨੇ ਆਪਣਾ ਜਨਮਦਿਨ ਰਾਂਚੀ ਸਥਿਤ ਆਪਣੇ ਘਰ 'ਚ ਮਨਾਇਆ। ਇਸ ਖਾਸ ਦਿਨ 'ਤੇ ਆਪਣੇ ਚਹੇਤੇ ਕਪਤਾਨ ਨੂੰ ਵਧਾਈ ਦੇਣ ਲਈ ਧੋਨੀ ਦੇ ਘਰ ਦੇ ਗੇਟ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ। ਸਾਰੇ ਪ੍ਰਸ਼ੰਸਕਾਂ ਦਾ ਸ਼ੁਭਕਾਮਨਾਵਾਂ ਸਵੀਕਾਰ ਕਰਨ ਲਈ ਧੋਨੀ ਘਰ ਦੀ ਛੱਤ 'ਤੇ ਆਏ ਅਤੇ ਹੱਥ ਹਿਲਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਰਾਂਚੀ 'ਚ ਧੋਨੀ ਦੇ ਘਰ ਦੇ ਬਾਹਰ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋਏ ਸਨ। ਜੋ ਉਸ ਦੀ ਇੱਕ ਝਲਕ ਪਾਉਣ ਲਈ ਕਈ ਘੰਟਿਆਂ ਤੋਂ ਉਡੀਕ ਕਰ ਰਹੇ ਸਨ। ਇਸ ਦੌਰਾਨ ਪ੍ਰਸ਼ੰਸਕਾਂ ਨੇ ਕੇਕ ਕੱਟ ਕੇ ਉਨ੍ਹਾਂ ਦਾ ਜਨਮਦਿਨ ਮਨਾਇਆ। ਮਾਹੀ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਅੱਗੇ ਆ ਕੇ ਸਾਰਿਆਂ ਨੂੰ ਆਪਣੀ ਝਲਕ ਦਿਖਾਈ।
ਧੋਨੀ ਦਾ ਹੱਥ ਮਿਲਾਉਣ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਭਾਰਤ ਨੇ ਆਖਰੀ ਵਾਰ ਆਈਸੀਸੀ ਟਰਾਫੀ ਜਿੱਤੀ ਸੀ, ਉਸ ਸਮੇਂ ਧੋਨੀ ਟੀਮ ਦੀ ਅਗਵਾਈ ਕਰ ਰਹੇ ਸਨ। ਧੋਨੀ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਟੀ-20 ਵਰਲਡ ਕੱਪ, ਵਨਡੇ ਵਰਲਡ ਅਤੇ ਚੈਂਪੀਅਨਸ ਟਰਾਫੀ ਜਿੱਤੀ ਹੈ।
ਚੇਨਈ ਸੁਪਰ ਕਿੰਗਜ਼ ਆਈਪੀਐਲ ਵਿੱਚ 5ਵੀਂ ਵਾਰ ਜੇਤੂ ਬਣੀ
IPL ਦੇ 16ਵੇਂ ਸੀਜ਼ਨ 'ਚ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਇਕ ਵੱਖਰਾ ਹੀ ਕ੍ਰੇਜ਼ ਦੇਖਣ ਨੂੰ ਮਿਲਿਆ। ਉਹ ਜਿਸ ਵੀ ਮੈਦਾਨ ਵਿੱਚ ਖੇਡਣ ਜਾਂਦਾ, ਸਟੇਡੀਅਮ ਪੂਰੀ ਤਰ੍ਹਾਂ ਪੀਲੇ ਰੰਗ ਵਿੱਚ ਰੰਗਿਆ ਨਜ਼ਰ ਆਉਂਦਾ। ਧੋਨੀ ਦੀ ਕਪਤਾਨੀ ਵਿੱਚ, ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ ਇਤਿਹਾਸ ਵਿੱਚ ਪੰਜ ਵਾਰ ਟਰਾਫੀ ਜਿੱਤੀ ਹੈ।