ਨਵੀਂ ਦਿੱਲੀ: ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਤੋਂ ਬਾਅਦ ਹੁਣ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਦੀ ਕੋਰਨਾ ਟੈਸਟ ਦੀ ਰਿਪੋਰਟ ਵੀ ਪੌਜ਼ੇਟਿਵ ਆ ਗਈ ਹੈ।ਹਾਲਾਂਕਿ ਅਭਿਸ਼ੇਕ ਬੱਚਨ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ।ਪਰ ਬਿਗ ਬੀ ਦਾ ਟੈਸਟ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਉਸ ਦਾ ਟੈਸਟ ਲਿਆ ਗਿਆ, ਜੋ ਹੁਣ ਪੌਜ਼ੇਟਿਵ ਆਇਆ ਹੈ।ਤੁਹਾਨੂੰ ਦੱਸ ਦੇਈਏ ਕਿ ਪਰਿਵਾਰ ਦੇ ਬਾਕੀ ਸਾਰੇ ਮੈਂਬਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਦੀ ਰਿਪੋਰਟ ਹਾਲੇ ਉਡੀਕੀ ਜਾ ਰਹੀ ਹੈ।

ਅਭਿਸ਼ੇਕ ਨੇ ਵੀ ਟਵੀਟ ਕੀਤਾ ਹੈ ਕਿ ਉਹ ਅਤੇ ਉਨ੍ਹਾਂ ਦੇ ਪਿਤਾ ਅਮਿਤਾਭ ਕੋਰੋਨਾ ਨਾਲ ਪੌਜ਼ੇਟਿਵ ਹਨ।ਹਾਲਾਂਕਿ ਐਸ਼ਵਰਿਆ ਰਾਏ ਬੱਚਨ, ਆਰਾਧਿਆ ਬੱਚਨ ਅਤੇ ਜਯਾ ਬੱਚਨ ਕੋਰੋਨਾ ਨਾਲ ਨੇਗਟਿਵ ਟੈਸਟ ਹੋਏ ਹਨ।


ਅਭਿਸ਼ੇਕ ਬੱਚਨ ਨੂੰ ਕਰੀਬ ਤਿੰਨ ਦਿਨ ਪਹਿਲਾਂ ਘਰ ਦੇ ਬਾਹਰ ਦੇਖਿਆ ਗਿਆ ਸੀ। ਉਹ ਮੁੰਬਈ ਵਿਚ ਹੀ ਇੱਕ ਰਿਕਾਰਡਿੰਗ ਸਟੂਡੀਓ ਪਹੁੰਚੇ ਸਨ। ਉਸ ਦੇ ਉਥੇ ਪਹੁੰਚਣ ਅਤੇ ਬਾਹਰ ਨਿਕਲਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਹਾਲਾਂਕਿ, ਉਮਰ ਦੇ ਕਾਰਨ, ਅਮਿਤਾਭ ਬੱਚਨ ਲੰਬੇ ਸਮੇਂ ਤੋਂ ਆਪਣੇ ਘਰ ਦੇ ਬਾਹਰ ਨਹੀਂ ਸਨ।